Skip to content
Independent perspectives. Global stories.
BREAKING

ਭਾਈ ਸਤਵਿੰਦਰ ਸਿੰਘ ਭੋਲੇ ਦੀ ਸ਼ਖਸੀਅਤ ਦੇ ਝਰੋਖੇ ’ਚੋਂ

Share this story

ਅੰਤਿਮ ਵਿਦਾਇਗੀ ਸਮੇਂ ਕੁਝ ਪਲਾਂ ਦੀ ਦਾਸਤਾਨ ਸੂਰਜ ਜਦੋਂ ਆਕਾਸ਼ ਦੀ ਕੁੱਖ ਵਿੱਚੋਂ ਜਨਮਦਾ ਹੈ ਤਾਂ ਉਸ ਦੀ ਰੌਸ਼ਨੀ ਦੀਆਂ ਕਿਰਨਾਂ ਹਨੇਰੇ ਕੋਨਿਆਂ ਨੂੰ ਵੀ ਰੌਸ਼ਨ ਕਰ ਦਿੰਦੀਆਂ ਹਨ। ਬਿਲਕੁਲ ਭਾਈ ਸਤਵਿੰਦਰ ਸਿੰਘ ਭੋਲਾ ਵੀ ਉਸ ਸੂਰਜ ਦੀ ਤਰ੍ਹਾਂ ਸੀ ਜਿਸ ਦੀ ਨਿਵੇਕਲੀ ਤੇ ਵਿਲੱਖਣ ਸ਼ਖਸੀਅਤ ਅਤੇ ਸੋਚ ਨੂੰ ਹਰ ਪੰਥਕ ਹਮਦਰਦੀ ਸਲਾਮ ਕਰਦਾ ਸੀ। ਆਪਣੇ ਹਸਮੁਖ ਸੁਭਾਅ ਅਤੇ ਮਿੱਠੀ ਬੋਲੀ ਸਦਕਾ ਹਰ ਇੱਕ ਨੂੰ ਕੀਲ ਲੈਣਾ ਉਸ ਦੀ ਸੁਭਾਵਿਕ ਆਦਤ ਸੀ। ਅੱਜ ਦੁਨੀਆ ਦਾ ਹਰ ਕੋਨਾ ਉਸ ਦੇ ਵਿਛੋੜੇ ਦੀ ਕਸਕ ਤੋਂ ਪ੍ਰਭਾਵਿਤ ਹੈ, ਪਰ ਅਜਿਹਾ ਕਿਉਂ ਵਾਪਰ ਗਿਆ, ਇਹ ਸੁਆਲ ਵੀ ਸਭ ਦੇ ਚੇਤੇ ਉ¤ਪਰ ਛਾਪ ਛੱਡ ਗਿਆ ਜਾਪਦਾ ਹੈ। ਭਾਈ ਸਤਵਿੰਦਰ ਸਿੰਘ ਨੂੰ ਅਜਿਹੇ ਗੁਰਸਿੱਖ ਅਤੇ ਗੁਰਮੁਖ ਪਰਿਵਾਰ ਵਿੱਚੋਂ ਗੁਰਮਤਿ ਦੀ ਗੁੜ੍ਹਤੀ ਮਿਲੀ ਸੀ ਕਿ ਸਿੱਖੀ ਉਸ ਦੀ ਰਗ-ਰਗ ਵਿੱਚ ਵਸੀ ਹੋਈ ਸੀ ਜਿਸ ਕਾਰਨ ਸਿੱਖ ਕੌਮ ਅਤੇ ਸਿੱਖ ਪੰਥ ਦੀ ਸੇਵਾ ਉਸ ਦੀ ਜ਼ਿੰਦਗੀ ਦਾ ਮੁਢਲਾ ਅਸੂਲ ਬਣਗਿਆ ਸੀ। ਭਾਈ ਸਤਵਿੰਦਰ ਸਿੰਘ ਦਾ ਜਨਮ 10 ਫਰਵਰੀ 1962 ਨੂੰ ਸ. ਗੁਰਦੇਵ ਸਿੰਘ ਸਿੱਧੂ ਦੇ ਘਰ ਮਾਤਾ ਸਰਦਾਰਨੀ ਭਰਪੂਰ ਕੌਰ ਦੀ ਕੁੱਖੋਂ ਪਿੰਡ ਕੋਟਸੁਖੀਆ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ। ਸਕੂਲ ਦੀ ਮੁੱਢਲੀ ਵਿਦਿਆ ਸਰਕਾਰੀ ਲੜਕਿਆਂ ਦਾ ਸਕੂਲ ਜੈਤੋ ਮੰਡੀ ਵਿੱਚੋਂ ਪ੍ਰਾਪਤ ਕੀਤੀ ਅਤੇ ਸੰਨ 1975 ਵਿੱਚ ਮਿਡਲ ਅਤੇ ਹਾਈ ਸਕੂਲ ਦੀ ਪੜ੍ਹਾਈ ਦੇਸਰਾਜ ਸਰਕਾਰੀ ਸੈਕੰਡਰੀ ਸਕੂਲ ਵਿੱਚੋਂ ਪ੍ਰਾਪਤ ਕੀਤੀ। ਗਿਆਰ੍ਹਵੀਂ ਅਤੇ ਬਾਰਵ੍ਹੀਂ ਦੀ ਪ੍ਰੀਖਿਆ ਐਸਐਸਡੀ ਸਕੂਲ ਵਿੱਚੋਂ ਅੱਵਲ ਰਹਿ ਕੇ ਪਾਸ ਕੀਤੀ। ਸੰਨ 1980-84 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ’ਚੋਂ ਬੀਐਸਸੀ ਐਗਰੀਕਲਚਰ ਦੀ ਡਿਗਰੀ ਪ੍ਰਾਪਤ ਕੀਤੀ। ਉਪਰੰਤ ਸੰਤ ਜਰਨੈਲ ਸਿੰਘ ਖਾਲਸਾ ਦੇ ਸੰਪਰਕ ਵਿੱਚ ਆ ਗਏ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਪ੍ਰਵੇਸ਼ ਲਿਆ, ਜਿੱਥੇ ਉਹ ਮਜ਼ਬੂਤ ਸ਼ਖਸੀਅਤ, ਦੂਰਅੰਦੇਸ਼ੀ ਸੋਚ ਅਤੇ ਦ੍ਰਿੜ੍ਹਤਾ ਦੇ ਸਿਰ ’ਤੇ ਜੱਥੇਬੰਦੀ ਦੇ ਕੌਮੀ ਬੁਲਾਰੇ ਬਣ ਗਏ। 1984 ਦੇ ਸ੍ਰੀ ਦਰਬਾਰ ਸਾਹਿਬ ਉ¤ਪਰ ਹੋਏ ਹਮਲੇ ਤੋਂ ਬਾਅਦ ਭਾਈ ਹਰਮੰਦਰ ਸਿੰਘ ਸੰਧੂ ਤੋਂ ਬਾਅਦ ਉਨ੍ਹਾਂ ਨੂੰ ਪੰਥਕ ਸਫਾ ਵਿੱਚ ਉ¤ਚ ਕੋਟੀ ਦਾ ਲੀਡਰ ਮੰਨਿਆ ਗਿਆ ਅਤੇ ਫੈਡ੍ਰੇਸ਼ਨ ਦੀ ਪ੍ਰੀਜੀਡੀਅਮ ਦਾ ਮੈਂਬਰ ਬਣਾ ਦਿੱਤਾ ਗਿਆ। ਪ੍ਰਜੀਡੀਅਮ ਦੀ ਅਗਵਾਈ ਵਿੱਚ ਫੈਡਰੇਸ਼ਨ ਨੇ ਸਿੱਖ ਸਿਆਸਤ ਵਿੱਚ ਮੁਹਰੀ ਸਥਾਨ ਹਾਸਲ ਕਰ ਲਿਆ ਅਤੇ ਬਾਕੀ ਸਿਆਸੀ ਧਿਰਾਂ ਦੀਆਂ 1990 ਤੱਕ ਗੋਡੀਆਂ ਲਵਾ ਦਿੱਤੀਆਂ। ਇਸ ਦੌਰਾਨ ਸਿਆਸੀ ਕਬਜ਼ੇ ਦੀ ਦੌੜ ਅਤੇ ਸਿੱਖ ਲਹਿਰ ਵਿੱਚ ਸਿੱਖ ਵਿਰੋਧੀ ਧਿਰਾਂ ਦੇ ਦਾਖਲੇ ਨੂੰ ਕਾਰਨ ਭਰਾ ਮਾਰੂ ਜੰਗ ਵਿੱਚ ਭਾਈ ਚਮਕੌਰ ਸਿੰਘ ਰੋਡੇ, ਭਾਈ ਸੁਖਵੰਤ ਸਿੰਘ ਅਕਾਂਵਾਲੀ ਅਤੇ ਭਾਈ ਕੁਲਦੀਪ ਸਿੰਘ ਮੁੱਛਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਨ੍ਹਾਂ ਨੇਤਾਵਾਂ ਦੇ ਕਤਲ ਤੋਂ ਬਾਅਦ ਭਾਈ ਸਤਵਿੰਦਰ ਸਿੰਘ ਨੂੰ ਵਿਉਂਤਬੰਦੀ ਨਾਲ ਮਰਵਾਉਣ ਦਾ ਮਨਸੂਬਾ ਬਣਾ ਲਿਆ ਜਿਸ ਸਦਕਾ ਉਹ ਆਪਣੀ ਸੂਝ-ਬੂਝ ਅਤੇ ਵਿਲੱਖਣਤਾ ਸਦਕਾ ਅਮਰੀਕਾ ਪਹੁੰਚ ਗਏ। ਅਮਰੀਕਾ ਪਹੁੰਚ ਕੇ ਜਦੋਂ ਖਾੜਕੂ ਸਫਾਂ ਦੇ ਮਾਹੌਲ ਨੂੰ ਵੇਖਿਆ ਤਾਂ ਉਨ੍ਹਾਂ ਇਸ ਤੋਂ ਕਿਨਾਰਾ ਕਰਕੇ ਪਰਿਵਾਰਕ ਜ਼ਿੰਦਗੀ ਅਤੇ ਸਫਲ ਇਨਸਾਨ ਵਜੋਂ ਵਿਚਰਨ ਨੂੰ ਤਰਜੀਹ ਦਿੱਤੀ, ਜਿਸ ਸਦਕਾ ਉਸ ਨੇ ਸਾਫਟਵੇਅਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਕੇ ਮੈਡੀਕਲ ਕੰਪਨੀ ਵਿੱਚ ਨੌਕਰੀ ਕਰ ਲਈ ਅਤੇ ਪੂਰੇ ਪਰਿਵਾਰ ਨੂੰ ਅਮਰੀਕਾ ਸਦ ਕੇ ਸਫਲ ਬਿਜਨਸਮੈਨ ਵਜੋਂ ਵਿਚਰਣ ਲੱਗਾ। ਇਸ ਦੌਰਾਨ ਭਾਈ ਸਤਵਿੰਦਰ ਸਿੰਘ ਧਾਰਮਿਕ, ਸਮਾਜਿਕ ਅਤੇ ਗਰੀਬਾਂ ਦੀ ਮਦਦ ਕਰਨ ਵਾਲਾ ਮਸੀਹਾ ਬਣ ਅਨੇਕਾ ਕਾਰਜਾਂ ਵਿੱਚ ਮੂਹਰੀ ਹੋ ਕੇ ਆਪਣੀ ਸ਼ਖਸੀਅਤ ਦਾ ਪ੍ਰਗਟਾਵਾ ਕਰਦਾ ਰਿਹਾ। ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਜਿਸ ਕਰਕੇ ਉਹ ਅਜਿਹੇ ਦਰਿੰਦਿਆਂ ਦੀ ਭੇਟ ਚੜ੍ਹ ਗਿਆ ਜਿਨ੍ਹਾਂ ਨੇ ਪੂਰੀ ਕੌਮ ਨੂੰ ਹਲੂਣ ਕੇ ਰੱਖ ਦਿੱਤਾ ਜਿਸ ਕਰਕੇ ਉਹ ਸਾਡੇ ਵਿਚਾਲੇ ਤਾਂ ਨਹੀਂ ਹਨ ਪਰ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਅਤੇ ਦੂਰਅੰਦੇਸ਼ੀ ਦੀਆਂ ਗੱਲਾਂ ਅੱਜ ਵੀ ਸੰਸਾਰ ਦੇ ਹਰੇਕ ਕੋਨੇ-ਕੋਨੇ ਵਿੱਚ ਹੁੰਦੀਆਂ ਹਨ। ਉਨ੍ਹਾਂ ਦੀ ਸ਼ਖਸੀਅਤ ਅਤੇ ਸਮੁੱਚੀ ਦੇਣ ਦਾ ਪ੍ਰਤੱਖ ਸਬੂਤ ਇਹ ਹੈ ਕਿ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਵੱਖ-ਵੱਖ ਮੁਲਕਾਂ ਅਤੇ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਤੋਂ ਨਾਮਵਰ ਸ਼ਖਸੀਅਤਾਂ ਪਹੁੰਚੀਆਂ। ਹਾਜ਼ਰ ਸ਼ਖਸੀਅਤਾਂ ਵਿੱਚ ਭਾਈ ਗੁਰਚਰਨ ਸਿੰਘ ਸੈਦਪੁਰ, ਭਈ ਮੁਹੇਸ਼ਇੰਦਰ ਸਿੰਘ ਮਿੰਟੂ ਗੁਲਾਬਗੜ੍ਹ, ਭਾਈ ਮਨਜੀਤ ਸਿੰਘ ਬਠਿੰਡਾ, ਭਾਈ ਮੱਖਣ ਸਿੰਘ ਮਾਨ ਦਲ, ਭਾਈ ਕੁਲਦੀਪ ਸਿੰਘ, ਭਾਈ ਬਲਬੀਰ ਸਿੰਘ, ਡਾ. ਸੁਰਿੰਦਰ ਸਿੰਘ ਗਿੱਲ, ਭਾਈ ਗੁਰਲਾਭ ਸਿੰਘ ਸਮੇਤ ਭਾਵੇਂ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਮੌਜੂਦ ਸੀ। ਇਕੱਠ ਵਿੱਚ ਉਨ੍ਹਾਂ ਦੀ ਸ਼ਖਸੀਅਤ ਦੀ ਚਰਚਾ ਆਪਣੇ ਆਪ ਵਿੱਚ ਪ੍ਰੇਰਨਾਸਰੋਤ ਸੀ, ਜਿਸ ਸਦਕਾ ਹਰੇਕ ਸ਼ਖਸੀਅਤ ਉਸ ਦੀ ਮੌਤ ਦੇ ਰਹੱਸ ਦੀ ਪੜਤਾਲ ਦੀ ਮੰਗ ਕਰਦੀ ਵਿਦੇਸ਼ੀਂ ਬੈਠੀ ਐਫਬੀਆਈ ਨੂੰ ਕਹਿ ਰਹੀ ਸੀ ਕਿ ਅਸਲੀਅਤ ਸਾਹਮਣੇ ਲਿਆਵੇ। ਅੱਜ ਭਾਈ ਸਤਵਿੰਰ ਸਿੰਘ ਦੇ ਪਰਿਵਾਰ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਦ੍ਰਿੜ੍ਹਤਾ ਨਾਲ ਮਾਂ ਅਤੇ ਦਾਦੀ ਮਾਂ ਨੂੰ ਦਿਲਾਸਾ ਦੇ ਰਹੇ ਹਨ, ਪਰ ਮਾਂ ਵੱਲੋਂ ਆਪਣੇ ਹੁੰਦਿਆਂ ਪੁੱਤ ਦਾ ਤੁਰ ਜਾਣਾ ਅਥਾਹ ਦੁਖਦਾਈ ਹੈ ਅਤੇ ਭੈਣਾਂ ਲਈ ਗੱਲ ਟੁੱਟੀਆਂ ਬਾਹਵਾਂ ਵਜੋਂ ਮਹਿਸੂਸ ਕੀਤਾ ਜਾ ਰਿਹਾ ਹੈ। ਹਰੇਕ ਦੇ ਚਿਹਰੇ ’ਤੇ ਭਾਈ ਸਤਵਿੰਦਰ ਸਿੰਘ ਦੇ ਜਾਣ ਦੀ ਉਦਾਸੀ ਇੱਸ ਗੱਲ ਦੀ ਮੰਗ ਕਰਦੀ ਸੀ ਕਿ ਇਸ ਦੀ ਮੁਕੰਮਲ ਛਾਣਬੀਣ ਹੋਵੇ ਅਤੇ ਅਸਲੀਅਤ ਦੀ ਪਟਾਰੀ ਜਨਤਕ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਪਰਿਵਾਰ ਦੀ ਤਸੱਲੀ ਤੇ ਵਿਸ਼ਵਾਸ ਇਹੀ ਸਾਬਤ ਕਰਦਾ ਹੈ ਕਿ ਅਸਲੀਅਤ ਜੱਗ ਜਾਹਿਰ ਹੋਵੇਗੀ, ਪਰ ਕੌਮੀ ਸੰਘਰਸ਼ ਨੂੰ ਕੋਈ ਢਾਹ ਨਹੀਂ ਲੱਗੇਗੀ ਕਿਉਂਕਿ ਦ੍ਰਿੜ੍ਹ ਇਰਾਦੇ ਵਾਲਾ ਪਰਿਵਾਰ ਨਾ ਡੋਲਣ ਵਾਲਾ ਅਤੇ ਸਿਰੜੀ ਹੈ, ਜੋ ਗੁਰੂ ਦੇ ਹੁਕਮ ਵਿੱਚ ਚਲ ਆਪਣਾ ਪੰਧ ਅਖਤਿਆਰ ਕਰੇਗਾ। ਅਸੀਂ ਸਮੂਹ ਅਦਾਰਾ ਅਤੇ ਮੀਡੀਆ ਪਰਿਵਾਰ ਇਸ ਦੁਖ ਦੀ ਘੜੀ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਭਾਈ ਸਤਵਿੰਦਰ ਸਿੰਘ ਦੀ ਸ਼ਖਸੀਅਤ ਨੂੰ ਨਮਨ ਕਰਦੇ ਹੋਏ ਇਨਸਾਫ ਦੀ ਮੰਗ ਕਰਦੇ ਹਾਂ।

WRITTEN BY