Skip to content
Independent perspectives. Global stories.
BREAKING

ਪੰਜਾਬ ਸਰਕਾਰ ਵੱਲੋਂ ਕੋਰੀਆਈ ਨਿਵੇਸ਼ਕਾਂ ਨੂੰ ਉਦਯੋਗਿਕ ਪਾਰਕ ਸਥਾਪਿਤ ਕਰਨ ਦੀ ਪੇਸ਼ਕਸ਼

Share this story

ਜਲੰਧਰ/ਚੰਡੀਗੜ੍ਹ 21 ਅਗਸਤ- ਪੰਜਾਬ ਸਰਕਾਰ ਵਲੋਂ ਕੋਰੀਆਈ ਨਿਵੇਸ਼ਕਾਂ ਨੂੰ ਮੁਹਾਲੀ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਜ਼ਦੀਕ ‘ਪਲੱਗ ਤੇ ਪਲੇਅ’ ਉਦਯੋਗਿਕ ਪਾਰਕ ਸਥਾਪਿਤ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ। ਅੱਜ ਇੱਥੇ ਕੋਰੀਅਨ ਰਾਜਦੂਤ ਦੀ ਅਗਵਾਈ ਵਾਲੇ ਨਿਵੇਸ਼ਕਾਂ ਦੇ ਵਫਦ ਵਲੋਂ ਮੁੱਖ ਮੰਤਰੀ ਸ,. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਦੌਰਾਨ ਉਪ ਮੁੱਖ ਮੰਤਰੀ ਵਲੋਂ ਬਿਜਲੀ ਦੇ ਰੇਟ ਵੀ 10 ਸਾਲਾਂ ਤੱਕ ਨਿਰਧਾਰਿਤ ਕਰਨ ਦੀ ਪੇਸ਼ਕਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਵੇਂ ਨਿਵੇਸ਼ਕਾਂ ਨੂੰ ਸਾਰੇ ਸੂਬਿਆਂ ਨਾਲੋਂ ਸਸਤੀ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਵਫਦ ਦੇ ਸਾਹਮਣੇ ਇਕ ਪ੍ਰਭਾਵਸ਼ਾਲੀ ਪੇਸ਼ਕਾਰੀ ਦੌਰਾਨ ਸ. ਸੁਖਬੀਰ ਸਿੰਘ ਬਾਦਲ ਨੇ ਕੋਰੀਅਨ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਸਰਕਾਰ ਵਲੋਂ ਨਿਵੇਸ਼ਕਾਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਦਾ ਲਾਭ ਲੈਣ। ੳਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 600 ਅਜਿਹੀਆਂ ਥਾਵਾਂ ਨੂੰ ਨਿਵੇਸ਼ ਲਈ ਮਨਜ਼ੂਰੀ ਦਿੱਤੀ ਗਈ ਹੈ , ਜਿਨ੍ਹਾਂ ਸਬੰਧੀ ਹਰ ਪ੍ਰਕਾਰ ਦੀ ਮਨਜ਼ੂਰੀ ਪ੍ਰਾਪਤ ਕੀਤੀ ਜਾ ਚੁੱਕੀ ਹੈ।

ਉਪ ਮੁੱਖ ਮੰਤਰੀ ਨਾਲ ਗੱਲਬਾਤ ਪਿੱਛੋਂ ਕੋਰੀਅਨ ਕੰਪਨੀ ਸੈਮਸੰਗ ਵਲੋਂ ਪੰਜਾਬ ਵਿਚ ਨਿਵੇਸ਼ ਕਰਨ ਵਿਚ ਦਿਲਚਸਪੀ ਦਿਖਾਈ ਗਈ ਜਿਸ ਸਬੰਧੀ ਉਪ ਮੁੱਖ ਮੰਤਰੀ ਨੇ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਿੱਧ ਤਿਵਾੜੀ ਨੂੰ ਕਿਹਾ ਕਿ ਉਹ ਇਸ ਸਬੰਧੀ ਵਿਸਥਾਰਿਤ ਪ੍ਰਸਤਾਵ ਤੁਰੰਤ ਤਿਆਰ ਕਰਨ। ਕੋਰੀਆ ਤੇ ਪੰਜਾਬ ਦਰਮਿਆਨ ਵਧੇਰੇ ਮਜ਼ਬੂਤ ਦੁਵੱਲੇ ਸਬੰਧਾਂ ਦੀ ਜੋਰਦਾਰ ਵਕਾਲਤ ਕਰਦਿਆਂ ਮੁੱਖ ਮੰਤਰੀ ਸ, ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੋਹੇਂ ਧਿਰਾਂ ਸਿੱਖਿਆ ਤੇ ਹੁਨਰ ਵਿਕਾਸ ਦੇ ਖੇਤਰ ਤੋਂ ਇਲਾਵਾ ਵਪਾਰ, ਸੂਚਨਾ ਤਕਨੀਕ ਤੇ ਕਾਮਰਸ ਦੇ ਖੇਤਰ ਵਿਚ ਵਡਮੁੱਲਾ ਸਹਿਯੋਗ ਕਰ ਸਕਦੇ ਹਨ।੍ਯਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹੁਨਰ ਵਿਕਾਸ ਦੇ ਖੇਤਰ ਵਿਚ ਸਹਿਯੋਗ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਜਿੱਥੇ ਪੰਜਾਬ ਵਿਚ ਕੇਵਲ 3 ਫੀਸਦੀ ਲੋਕ ਹੀ ਤਕਨੀਕੀ ਸਿੱਖਿਆ ਪ੍ਰਾਪਤ ਹਨ ਉ¤ਥੇ ਦੱਖਣੀ ਕੋਰੀਆ ਵਿਚ ਇਹ ਦਰ 98ਫੀਸਦੀ ਹੈ। Ê ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ ਪੰਸਦੀਦਾ ਸੂਬਾ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਉਤਪਾਦਨ, ਬੁਨਿਆਦੀ ਢਾਂਚੇ, ਆਟੋ ਮੋਬਾਇਲ, ਸੂਚਨਾ ਤਕਨੀਕ ਤੇ ਇਲੈਕਟ੍ਰਾਨਿਕ ਖੇਤਰ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਰੀਆ ਸਮਾਰਟ ਸਿਟੀ ਬਣਾਉਣ ਵਿਚ ਵੀ ਪੰਜਾਬ ਦੀ ਸਹਾਇਤਾ ਕਰ ਸਕਦਾ ਹੈ। Ê ਪੰਜਾਬ ਵਿਚ ਨਿਵੇਸ਼ ਲਈ ਮੌਜੂਦ ਅਪਾਰ ਸੰਭਾਵਨਾਵਾਂ ਬਾਰੇ ਦੱਸਦੇ ਹੋਏ ਉਪ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਪੰਜਾਬ ਨਿਵੇਸ਼ ਲਈ ਸਭ ਤੋਂ ਢੁੱਕਵੇਂ ਮਾਹੌਲ ਵਾਲਾ ਸੂਬਾ ਹੈ ਉ¤ਥੇ ਬਿਹਤਰੀਨ ਸੜਕੀ ਢਾਂਚੇ, ਕੰਮ ਸੱਭਿਆਚਾਰ, ਐਗਰੋ ਇਕਾਨਮੀ, ਉ¤ਚ ਪ੍ਰਤੀ ਵਿਅਕਤੀ ਆਮਦਨ, ਉ¤ਚ ਖਪਤ ਦਰ, ਮਨੁੱਖੀ ਵਿਕਾਸ ਵਿਚ ਮੋਹਰੀ ਹੈ। ਇਸ ਤੋਂ ਇਲਾਵਾ ਜਿੱਥੇ ਪੰਜਾਬ ਦੇਸ਼ ਦਾ ਪਹਿਲਾ ਵਾਧੂ ਬਿਜਲੀ ਵਾਲਾ ਸੂਬਾ ਹੈ ਉ¤ਥੇ ਲੋਕਾਂ ਨੂੰ ਆਨ ਲਾਇਨ ਸੇਵਾਵਾਂ ਮੁਹੱਈਆ ਕਰਵਾਉਣ ਵਾਲਾ ਸੂਬਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਨਿਵੇਸ਼ਕ ਬਿਊਰੋ ਦੀ ਸਥਾਪਨਾ ਕੀਤੀ ਗਈ ਹੈ, ਜਿਸ ਨਾਲ ਕਿਸੇ ਵੀ ਪ੍ਰਾਜੈਕਟ ਦੀ ਸਥਾਪਨਾ ਲਈ ਕੇਵਲ 38 ਦਿਨਰੀਆਂ ਵਿਚ ਹੀ ਮਨਜ਼ੂਰੀਆਂ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਅੱਗੋਂ 30 ਦਿਨ ਤੱਕ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਕੋਰੀਆ ਦੇ ਰਾਜਦੂਤ ਜੂਨ ਜੀ ਲੀ ਨੇ ਮੁੱਖ ਮੰਤਰੀ ਸ,. ਪਰਕਾਸ਼ ਸਿੰਘ ਬਾਦਲ ਨੂੰ ਮਸੀਹਾ ਕਰਾਰ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੀ ਖੁਸ਼ਹਾਲੀ ਦੇ ਸੂਤਰਧਾਰ ਹਨ। ਉਨ੍ਹਾਂ ਕਿਹਾ ਕਿ ਕੋਰੀਆ ਅੰਤਰਰਾਜੀ ਵਪਾਰ, ਡੀਲਰਸ਼ਿਪ ਤੇ ਡਿਸਟ੍ਰੀਬਿਊਟਰ ਚੈਨਲ ਵਿਕਸਤ ਕਰਨ ਦਾ ਚਾਹਵਾਨ ਹੈ। ਸੈਮਸੰਗ ਦੇ ਉਪ ਪ੍ਰਧਾਨ ਇਲੈਕਟ੍ਰਾਨਿਕਸ ਯੰਗ ਸੂ ਕਿਮ ਵਲੋਂ ਬਾਇਓਮੀਟਰਿਕ ਤਕਨੀਕ ਦੇ ਇਲੈਕਟ੍ਰਾਨਿਕ ਖੇਤਰ ਵਿਚ ਨਿਵੇਸ਼ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਮੌਕੇ ਸਾਬਕਾ ਰਾਜਦੂਤ ਸਕੰਦ ਆਰ ਤਾਇਲ , ਜੋ ਕਿ ਇੰਡੀਆ- ਕੋਰੀਆ ਫਰੈਂਡਸ਼ਿਪ ਸੁਸਾਇਟੀ ਦੇ ਉਪ ਪ੍ਰਧਾਨ ਹਨ, ਵਲੋਂ ਪੰਜਾਬ ਵਿਚ ਸੁਸਾਇਟੀ ਦੀ ਬਰਾਂਚ ਖੋਲਣ ਦਾ ਐਲਾਨ ਕੀਤਾ ਗਿਆ। ਸਿਗਮਾ ਕਾਰਪੋਰੇਸ਼ਨ ਦੇ ਐਮ.ਡੀ. ਤਰਨਜੀਤ ਸਿੰਘ ਨੇ ਪੰਜਾਬ ਸਰਕਾਰ ਵਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਚੁੱਕੇ ਕਦਮਾਂ ਦੀ ਸਰਾਹਨਾ ਕੀਤੀ ਤੇ ਕਿਹਾ ਕਿ ਵਪਾਰ ਲਈ ਪੰਜਾਬ ਵਿਚ ਸਭ ਤੋਂ ਢੁੱਕਵਾਂ ਮਾਹੌਲ ਹੈ। ਇਸ ਮੌਕੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਮਦਨ ਮੋਹਨ ਮਿੱਤਲ ਤੇ ਪਰਮਿੰਦਰ ਸਿੰਘ ਢੀਂਡਸਾ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਮੁੱਖ ਸਕੱਤਰ ਸਰਵੇਸ਼ ਕੌਸ਼ਲ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ, ਸਕੱਤਰ ਤਕਨੀਕੀ ਸਿੱਖਿਆ ਐਮ.ਪੀ.ਸਿੰਘ, ਪ੍ਰਮੁੱਖ ਸਕੱਤਰ ਉਦਯੋਗ ਅਨੁਰਿੱਧ ਤਿਵਾੜੀ,ਸਕੱਤਰ ਸਥਾਨਕ ਸਰਕਾਰਾਂ ਅਸ਼ੋਕ ਗੁਪਤਾ, ਸਕੱਤਰ ਤਕਨੀਕੀ ਸਿੱਖਿਆ ਆਰ.ਕੇ ਵਰਮਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗਗਨਦੀਪ ਸਿੰਘ ਬਰਾੜ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ, ਡਾਇਰੈਕਟਰ ਤਕਨੀਕੀ ਸਿੱਖਿਆ ਬੀ. ਪੁਰੂਸ਼ਾਰਥਾ, ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਪੁਨੀਤ ਗੋਇਲ ਹਾਜ਼ਰ ਸਨ। ਕੋਰੀਅਨ ਵਫਦ ਵਿਚ ਰਾਜਦੂਤ ਜੂਨ ਜੂ ਲੀ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਦੇ ਪ੍ਰਤੀਨਿਧੀ ਹਾਜ਼ਰ ਸਨ।

WRITTEN BY