Skip to content
Independent perspectives. Global stories.
BREAKING

ਕੈਂਪ ’ਚ 68 ਮਰੀਜ਼ਾਂ ਦਾ ਫ੍ਰੀ ਚੈ¤ਕਅਪ

Share this story

ਖੰਨਾ, 21 ਅਗਸਤ (ਕੇ ਐਲ ਸਹਿਗਲ)- ਨੈਸ਼ਨਲ ਹੈਲਥ ਮਿਸ਼ਨ ਦੇ ਅਰਬਨ ਹੈਲਥ ਮਿਸ਼ਨ ਪ੍ਰੋਗਰਾਮ ਅਧੀਨ ਪੁਲਿਸ ਡਿਸਪੈਂਸਰੀ ਐਸ. ਐਸ. ਪੀ. ਦਫਤਰ ਖੰਨਾ ਵਿਚ ਇਕ ਆਊਟਰੀਚ ਫਰੀ ਮੈਡੀਕਲ ਕੈਂਪ ਡਾ. ਮਨੋਹਰ ਲਾਲ ਐਸ. ਐਮ. ਓ. ਸਿਵਲ ਹਸਪਤਾਲ ਖੰਨਾ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦਾ ਉਦਘਾਟਨ ਰਾਜਵਿੰਦਰ ਸਿੰਘ ਸੋਹਲ ਐਸ. ਪੀ. (ਐਚ) ਪੁਲਿਸ ਜਿਲ੍ਹਾ ਖੰਨਾ ਨੇ ਕੀਤਾ। ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਗੁਰਸ਼ਰਨਜੀਤ ਸਿੰਘ ਸਕ¤ਤਰ ਜ਼ਿਲ੍ਹਾ ਸਿਹਤ ਮੁਲਾਂਕਣ ਅਤੇ ਪਲੈਨਿੰਗ ਕਮੇਟੀ ਲੁਧਿਆਣਾ, ਰਵੀ ਦ¤ਤ ਬਾਲੀ ਚੀਫ ਮੈਨੇਜਰ ਓਰੀਏਂਟਲ ਬੈਂਕ ਆਫ ਕਾਮਰਸ ਅਤੇ ਦਵਿੰਦਰ ਵਾਸਣ ਸ਼ਾਮਿਲ ਹੋਏ। ਇਸ ਕੈਂਪ ਵਿਚ ਡਾ. ਪ੍ਰਭਜੋਤ ਕੌਰ, ਡਾ. ਹਰਲੀਨ, ਡਾ. ਰਸਲੀਨ ਅਤੇ ਹਰਜੀਤ ਸਿੰਘ ਢਿੱਲੋਂ ਨੇ 68 ਮਰੀਜਾਂ ਦੀ ਜਾਂਚ ਕੀਤੀ ਅਤੇ ਮੁਫਤ ਦਵਾਈਆ ਦਿ¤ਤੀਆਂ। ਰਵਨੀਸ਼ ਮਾਨ ਨੇ 19 ਮਰੀਜਾਂ ਦੇ ਮੁਫਤ ਲੈਬੋਰਟਰੀ ਟੈਸਟ ਕੀਤੇ। ਸੋਹਲ ਨੇ ਨੈਸ਼ਨਲ ਹੈਲਥ ਮਿਸ਼ਨ ਵ¤ਲੋਂ ਲਗਾਏ ਗਏ ਪੁਲਿਸ ਡਿਸਪੈਂਸਰੀ ਵਿਚ ਪਹਿਲੇ ਆਊਟਰੀਚ ਫਰੀ ਮੈਡੀਕਲ ਕੈਂਪ

ਦੀ ਭਰਪੂਰ ਸ਼ਲਾਘਾ ਕੀਤੀ ਅਤੇ ਡਾਕਟਰਾਂ ਦੀ ਟੀਮ ਨੂੰ ਵਧਾਈ ਦਿ¤ਤੀ। ਡਾ. ਮਨੋਹਰ ਲਾਲ ਨੇ ਦ¤ਸਿਆ ਕਿ ਐਸ. ਐਸ. ਪੀ. ਦਫਤਰ ਦੇ ਨਾਲ ਵੀ ਅਰਬਨ ਪੀ. ਐਚ. ਸੀ. ਬਣਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਗੁਰਸ਼ਰਨਜੀਤ ਸਿੰਘ ਨੇ ਦ¤ਸਿਆ ਕਿ ਅੱਜ ਦੇ ਇਸ ਕੈਂਪ ਵਿਚ ਆਸ਼ਾ ਕ੍ਰਿਸ਼ਨਾ ਰਾਣੀ ਦੀ ਅਗਵਾਈ ਹੇਠ ਮਹਿਲਾ ਅਰੋਗਿਆ ਸਮਿਤੀਆਂ ਦੀਆਂ ਮੈਂਬਰਾਂ ਨੇ ਵੀ ਭਾਗ ਲਿਆ। ਐਸ. ਪੀ. ਸੋਹਲ ਨੇ ਦੋਰਾਹਾ ਗੈਸ ਕਾਂਡ ਵਿੱਚ ਬਿਹਤਰ ਸੇਵਾਵਾਂ ਦੇਣ ਵਾਲੇ ਪੁਲਸ ਮੁਲਾਜ਼ਮ ਧਰਮਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਨੂੰ ਭਾਈ ਘਨੱਈਆ ਸਮਾਜ ਸੇਵਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

WRITTEN BY