Skip to content
Independent perspectives. Global stories.
BREAKING

ਆਨੰਦਪੁਰ-ਗੜ੍ਹਸ਼ੰਕਰ ਸੜਕ ਦਾ ਮੰਦਾ ਹਾਲ ਸ਼ਰਧਾਲੂ ਖੱਜਲ-ਖੁਆਰ : ਪ੍ਰਿੰ. ਤਰਸਿੱਕਾ

Share this story

ਚੌਕ ਮਹਿਤਾ, 21 ਅਗਸਤ (ਸਿਕੰਦਰ ਸਿੰਘ ਖਾਲਸਾ)- ਖਾਲਸੇ ਦੀ ਜਨਮ ਭੂਮੀ ਤੇ ਸਰਬੰਸਦਾਨੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਤੇ ਜ਼ਬਰ ਜੁਲਮ ਦਾ ਟਾਕਰਾ ਕਰਨ ਵਾਲੀ ਧਰਤੀ ਤੇ ਸ਼ੋਸਬਿਤ ਗੁਰਦੁਆਰਾ ਸਾਹਿਬ ਆਨੰਦਪੁਰ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ ਖਾਸ ਕਰਕੇ ਗੜ੍ਹਸ਼ੰਕਰ ਤੋਂ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਆਪਣੇ ਆਪ ਤੇ ਕੁਰਲਾ ਰਹੀ ਹੈ ਜਿਸ ਵਿੱਚ ਵੱਡੇ ਵੱਡੇ ਟੋਏ ਤੇ ਥਾਂ ਥਾਂ ਤੋਂ ਟੁੱਟੀ ਤੇ ਕਿਤੇ ਕਿਤੇ ਸੜਕ ਨੂੰ ਪੈਂਚਰ ਲੱਗੇ ਹੋਏ ਹਨ ਇਹ ਦੋਸ਼ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਇਸ ਸੜਕ ਦੀਆਂ ਜਾਰੀ ਕੀਤੀ ਤਸਵੀਰਾਂ ਕਰਦਿਆਂ ਕਹੇ ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਖਾਸ ਕਰਕੇ ਸਰਦਾਰ ਪ੍ਰਕਾਸ ਸਿੰਘ ਬਾਦਲ ਜੀ ਆਨੰਦਪੁਰ ਸਾਹਿਬ ਦੇ ਮਤੇ ਦੇ ਨਾਅਰੇ ਦੀ ਵਰਤੋਂ ਕਰਕੇ ਹੀ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਨਣ ਦਾ ਮਾਣ ਹਾਸਲ ਕੀਤਾ ਹੈ ਪਰ ਂ ਅੱਜ ਤੱਕ ਗੜ੍ਹਸ਼ਕਰ ਤੋਂ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਨੂੰ ਚੰਗੀ ਹਾਲਤ ਵਿੱਚ ਨਹੀਂ ਬਣਾ

ਸਕੇ। ਇਸ ਤੋਂ ਇਲਾਵਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਧਰਤੀ ਤੇ ਲੱਗਾ ਟੋਲ ਪਲਾਜਾ ਸਿੱਖ ਤੇ ਜੱਜਈਆਂ ਟੈਕਸ ਵਾਂਗ ਕੰਮ ਕਰ ਰਿਹਾ ਹੈ ਜਿਹੜੇ ਯਾਤਰੀ ਗੁਰਦੁਆਰਾ ਕੀਰਤਪੁਰ ਸਾਹਿਬ ਦਰਸ਼ਨ ਦੀਦਾਰ ਕਰਨ ਜਾਂਦੇ ਹਨ ਉਹ ਜਿੰਨ੍ਹਾਂ ਚਿਰ ਟੋਲ ਪਲਾਜਾ ਦਾ ਟੈਕਸ ਨਹੀਂ ਭਰਦੇ ਅੱਗੇ ਨਹੀਂ ¦ਘ ਸਕਦੇ ਜੋ ਬਹੁਤ ਹੀ ਦੁੱਖ ਵਾਲੀ ਗੱਲ ਹੈ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਆਨੰਦਪੁਰ ਸਾਹਿਬ ਤੇ ਗੜ੍ਹਸ਼ੰਕਰ ਸ਼ੜਕ ਨੂੰ ਪਹਿਲ ਦੇ ਆਧਾਰ ਤੇ ਬਣਾਉਣ ਦੀ ਮੰਗ ਕਰਦਿਆਂ ਇਸ ਪਵਿੱਤਰ ਧਰਤੀ ਤੋਂ ਟੋਲ ਪਲਾਜਾ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਕਿਉਂਕਿ ਇਹ ਸਮੂਹ ਸਿੱਖ ਜਗਤ ਲਈ ਦੁੱਖ ਵਾਲੀ ਗੱਲ ਹੈ।

WRITTEN BY