ਮਹਿਤਾ ਚੌਕ, 20 ਅਗਸਤ (ਸਿੰਕਦਰ ਸਿੰਘ ਖਾਲਸਾ)-ਕਮਿਉਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਸੈਕੜੇ ਵਰਕਰਾਂ ਵੱਲੋ ਪੁਲਸ ਥਾਣਾ ਮਹਿਤਾ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਨਿਸ਼ਾਨ ਸਿੰਘ ਧਿਆਨਪੁਰ, ਬਚਨ ਜਸਪਾਲ, ਗੁਰਮੇਜ ਸਿੰਘ ਤਿੰਮੋਵਾਲ ਨੇ ਕੀਤੀ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ, ਹਰਪ੍ਰੀਤ ਸਿੰਘ ਬੁਟਾਰੀ ਨੇ ਦੱਸਿਆ ਕਿ ਥਾਣਾ ਮਹਿਤਾ ਅਧੀਨ ਪੈਦੇ ਪਿੰਡ ਖੱਬੇਰਾਜਪੂਤਾਂ ਵਿਖੇ ਹਰਜੀਤ ਕੌਰ ਨਾਮੀ ਔਰਤ ਨਾਲ ਵਿਆਹ ਸਮਾਗਮ ਦੌਰਾਨ ਪਿੰਡ ਦੇ ਵਾਸੀ ਇੱਕ ਵਿਅਕਤੀ ਨੇ ਦੁਰਵਿਹਾਰ ਕੀਤਾ ਅਤੇ ਅਸ਼ਲੀਲ ਹਰਕਤਾਂ ਕੀਤੀਆਂ। ਜਿਸ ਦੀ ਸ਼ਿਕਾਇਤ ਹਰਜੀਤ ਕੌਰ ਨੇ ਉਕਤ ਵਿਅਕਤੀ ਦੇ ਪਰਿਵਾਰ ਨੂੰ ਕੀਤੀ ਜਿਸ ਤੋ ਤਹਿਸ਼ ਵਿਚ ਆਏ ਉਕਤ ਵਿਅਕਤੀ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਹਰਜੀਤ ਕੌਰ ਦੇ ਘਰ ਉਪਰ ਹਮਲਾ ਕਰ ਦਿੱਤਾ ਹਮਲੇ ਦੌਰਾਨ ਟੀਵੀ ਟਰਾਲੀ ਅਤੇ ਹੋਰ ਘਰ ਦੇ ਸਾਮਾਨ ਦੀ ਭੰਨ ਤੋੜ ਕੀਤੀ।ਹਰਜੀਤ ਕੌਰ ਨੇ ਦੱਸਿਆ ਕਿ ਮੇਰੇ ਘਰੋ ਜਾਦੇ ਸਮੇ 700 ਰਪੈ ਨੱਕਦ ਅਤੇ ਸੋਨੇ ਦੀਆਂ ਵਾਲੀਆਂ ਲੈ ਗਏ। ਜਿਸ ਦੀ ਸ਼ਿਕਾਇਤ ਉਨ੍ਹਾਂ ਥਾਣਾਮਹਿਤਾ ਨੂੰ ਕੀਤੀ ਪਰ ਪੁਲਸ ਵੱਲੋ ਪੀੜਤ ਧਿਰ ਨੂੰ ਇਨਸਾਫ ਦਿੲਾਉਣ ਦੀ ਬਜਾਏ ਪੀੜਤ ਧਿਰ ਤੇ ਹੀ ਪਰਚਾ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਹਾਕਮ ਧਿਰ ਦੀ ਕਠਪੁੱਤਲੀ ਬਣੀ ਹੋਈ ਹੈ। ਆਗੂਆਂ ਨੇ ਕਿਹਾ ਕਿ ਇੰਨਸਾਫ ਦੀ ਪ੍ਰਾਪਤੀ ਤੱਕ ਸਘੰਰਸ਼ ਜਾਰੀ ਰਹੇਗਾ। ਧਰਨੇ ਦੌਰਾਨ ਲਖਵਿੰਦਰ ਸਿੰਘ ਖਾਸੀ, ਬਰਕਤ ਸਿੰਘ, ਨਰਿੰਦਰ ਸਿੰਘ ਵਡਾਲਾ, ਸੱਜਣ ਸਿੰਘ, ਬਲਵਿੰਦਰ ਸਿੰਘ, ਬਚਿੱਤਰ ਸਿੰਘ, ਸੂਬੇਦਾਰ ਜਗਤਾਰ ਸਿੰਘ, ਪਲਵਿੰਦਰ ਸਿੰਘ, ਗੁਰਮੁੱਖ ਸਿੰਘ , ਗੁਰਮੇਲ ਸਿੰਘ , ਦਲਬੀਰ ਸਿੰਘ , ਅਰਜਨ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ, ਪਿਆਰਾ ਸਿੰਘ ਆਦਿ ਵਰਕਰ ਹਾਜਰ ਸਨ। ਇਸ ਧਰਨੇ ਵਿਚ ਡੀ.ਐਸ.ਪੀ ਜੰਡਿਆਲਾ ਭਗਵੰਤ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪਹੁੰਚ ਕੇ ਧਰਨਾਕਾਰੀਆ ਨੂੰ ਵਿਸ਼ਵਾਸ਼ ਦਿਵਾਇਆ ਅਤੇ ਕਿਹਾ ਕਿ ਇਸ ਕੇਸ ਦੀ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।



