ਲੁਧਿਆਣਾ, 20 ਅਗਸਤ (ਤਜਿੰਦਰ ਸਿੰਘ)- ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵਿਚਾਲੇ ਸ਼ਬਦੀ ਜੰਗ ਹੋਰ ਮਘ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬੀਬੀ ਭੱਠਲ ਉ¤ਤੇ ਹਮਲਾ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਅਕਾਲੀਆਂ ਉ¤ਤੇ ਨਿਰਭਰ ਰਹਿੰਦੀ ਹੈ ਅਤੇ ਉਨ੍ਹਾਂ ਦੀ ਸਹਾਇਤਾ ਨਾਲ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਥੋੜ੍ਹੇ ਜਿਹੇ ਅੰਤਰ ਨਾਲ ਜਿੱਤਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਦੂਜੇ ਆਗੂ ਵੀ ਹੋਰ ਪਾਰਟੀਆਂ ਦੀ ਮਦਦ ਨਾਲ ਜਿੱਤਦੇ ਹਨ। ਬੀਬੀ ਭੱਠਲ ਵਲੋਂ ਲਾਏ ਦੋਸ਼ ਦੀ ਪ੍ਰਤੀਕਿਰਿਆ ਦੇਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਬੀਬੀ ਭੱਠਲ ਦੀ ਯਾਦਦਾਸ਼ਤ ਨੂੰ ਤਾਜ਼ਾ ਕਰਨਾ ਚਾਹੁੰਦੇ ਹਨ ਕਿ ਬਾਦਲ ਤੇ ਉਨ੍ਹਾਂ ਦੇ ਬੇਟੇ ਵਲੋਂ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਅਰੁਣ ਜੇਤਲੀ ਨੂੰ ਆਪਣੀ ਲੋਕਪ੍ਰਿਅਤਾ ਦੇ ਦਮ ਉ¤ਤੇ ਇਹ ਵਾਅਦਾ ਕਰਕੇ
ਵਿਸ਼ੇਸ਼ ਤੌਰ ਉ¤ਤੇ ਸੱਦਿਆ ਗਿਆ ਸੀ ਕਿ ਉਹ ਇੱਥੋਂ ਆਸਾਨੀ ਨਾਲ ਜਿੱਤਣਗੇ, ਪਰ ਹੋਰਨਾਂ ਪਾਰਟੀਆਂ ਦੀ ਮਦਦ ਨਾਲ ਜਿੱਤਣ ਵਾਲੇ ਇਹ ਗੱਲ ਨਹੀਂ ਸਮਝ ਸਕਦੇ। ਉਨ੍ਹਾਂ ਕਿਹਾ ਕਿ ਬੀਬੀ ਭੱਠਲ ਦੇ ਤੇਵਰ ਉਨ੍ਹਾਂ ਦੀ ਨਿਰਾਸ਼ਾ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇ ਬੀਬੀ ਭੱਠਲ ਨੂੰ ਹਾਲੇ ਵੀ ਸ਼ੱਕ ਹੈ ਤਾਂ ਉਹ ਮੇਰੇ ਲਈ ਚੋਣ ਲੜਨ ਵਾਸਤੇ ਆਪਣੀ ਪਸੰਦ ਦਾ ਕੋਈ ਹਲਕਾ ਚੁਣ ਕੇ ਅਤੇ ਇਹ ਪੱਕਾ ਕਰਕੇ ਕਿ ਕੋਈ ਅਕਾਲੀ ਮੈਨੂੰ ਸਮਰਥਨ ਨਾ ਦੇਵੇ, ਆਪਣਾ ਭੁਲੇਖਾ ਕੱਢ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਬੀਬੀ ਭੱਠਲ ਨੂੰ ਭਰੋਸਾ ਦਿੰਦੇ ਹਨ ਕਿ ਉਹ ਫਿਰ ਵੀ ਜਿੱਤਣਗੇ, ਕਿਉਂਕਿ ਉਨ੍ਹਾਂ ਨੂੰ ਪੰਜਾਬੀਆਂ ਦੇ ਪਿਆਰ ਉ¤ਤੇ ਭਰੋਸਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਦੇ ਜਵਾਬ ਵਿੱਚ ਬੀਬੀ ਭੱਠਲ ਨੇ ਕਿਹਾ ਕਿ ਅਮਰਿੰਦਰ ਸਿੰਘ ਨੂੰ ਅਹੁਦਿਆਂ ਲਈ ਪਾਰਟੀਆਂ ਬਦਲਣ ਦੀ ਆਦਤ ਹੈ ਤੇ ਉਸ ਦੀ ਅਕਾਲੀਆਂ ਨਾਲ ਸੌਦੇਬਾਜ਼ੀ ਕਾਰਨ ਹੀ ਕਾਂਗਰਸ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਖੁੰਝ ਗਈ, ਜਿਸ ਲਈ ਸਿਰਫ਼ ਕੈਪਟਨ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਪੰਜਾਬ ਕਾਂਗਰਸ ਦੇ ਸੂਬੇ ਭਰ ਦੇ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਕੇਸ ਦਰਜ ਕਰਵਾਏ, ਪਰ ਕੈਪਟਨ ਇਸ ਗੱਲ ਦਾ ਜਵਾਬ ਦੇਵੇ ਕਿ ਉਸ ਉ¤ਤੇ ਮੁੱਖ ਮੰਤਰੀ ਬਾਦਲ ਵੱਲੋਂ ਕੀਤੇ ਮਾਣਹਾਨੀ ਦੇ ਕੇਸ ਨੂੰ ਖ਼ੁਦ ਮੁੱਖ ਮੰਤਰੀ ਨੇ ਕਿਉਂ ਵਾਪਸ ਲਿਆ ਜਾਂ ਕਮਜ਼ੋਰ ਕਰਕੇ ਉਸ ਨੂੰ ਬਚਾਇਆ। ਉਨ੍ਹਾਂ ਕਿਹਾ ਕਿ ਹੁਣ ਵੀ ਕੈਪਟਨ ਵਲੋਂ ਅਕਾਲੀਆਂ ਨਾਲ ਕਿਸੇ ਨਾ ਕਿਸੇ ਸਮਝੌਤੇ ਤਹਿਤ ਹਾਈ ਕਮਾਂਡ ਅਤੇ ਸੂਬੇ ਦੇ ਆਗੂਆਂ ਖ਼ਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੀ ਬਜਾਏ ਸਿਰਫ਼ ਆਪਣੇ ਬਾਰੇ ਸੋਚਿਆ ਹੈ, ਜਿਸ ਕਾਰਨ ਕਾਂਗਰਸ ਦੇ ਸੀਨੀਅਰ ਆਗੂ ਉਸ ਤੋਂ ਅੱਕ ਚੁੱਕੇ ਹਨ।



