Skip to content
Independent perspectives. Global stories.
BREAKING

ਸਾਰੇ ਫਰੀਦਕੋਟ ਸ਼ਹਿਰ ਨੂੰ ਨੀਂਦ ਤੋਂ ਜਗਾਉਣ ਵਾਲਾ ਖੁਦ ਹੋਇਆ ਖਾਮੋਸ਼

Share this story

ਫਰੀਦਕੋਟ, 20 ਅਗਸਤ  (ਗੁਰਜੀਤ ਰੋਮਾਣਾ)- ਕਹਿੰਦੇ ਹਨ ਕਿ ਹਰ ਚੀਜ਼ ਦਾ ਆਪਣਾ-ਆਪਣਾ ਵਕਤ ਹੁੰਦਾ ਅਤੇ ਵਕਤ ਦੇ ਨਾਲ-ਨਾਲ ਬਹੁਤ ਕੁਝ ਬਦਲ ਜਾਂਦਾ ਹੈ ਅਜਿਹੀ ਹੀ ਵਕਤ ਦੀ ਮਾਰ ਝ¤ਲ ਰਿਹਾ ਹੈ ਫਰੀਦਕੋਟ ਸ਼ਹਿਰ ਦਾ ਇਕਲੌਤਾ ਘੰਟਾ ਘਰ।ਜ਼ਿਲ੍ਹਾ ਪ੍ਰਸ਼ਾਸਨ ਦੀ ਬੇਰੁਖੀ ਅਤੇ ਸ਼ਹਿਰ ਵਾਸੀਆਂ ਦੀ ਬੇਧਿਆਨੀ ਕਾਰਨ ਹੁਣ ਇਹ ਘੰਟਾ ਘਰ ਆਪਣੀ ਪਛਾਣ ਗੁਆ ਰਿਹਾ ਹੈ ਜਦੋਂ ਕਿ ਕਿਸੇ ਸਮੇਂ ਫਰੀਦਕੋਟ ਸ਼ਹਿਰ ਦੀ ਮੁ¤ਖ ਪਛਾਣ ਇਹੀ ਘੰਟਾ ਘਰ ਹੁੰਦਾ ਸੀ।ਫਰੀਦਕੋਟ ਵਿਰਾਸਤੀ ਅਤੇ ਇਤਿਹਾਸਿਕ ਸ਼ਹਿਰ ਹੈ ਅਤੇ ਇਥੇ ਅਨੇਕਾਂ ਇਤਿਹਾਸਿਕ ਇਮਾਰਤਾਂ ਸ਼ਹਿਰ ਦੀ ਸ਼ਾਨ ਮੰਨੀਆਂ ਜਾਂਦੀਆਂ ਹਨ, ਇਨ੍ਹਾਂ ਸਭ ਤੋਂ ਮੁ¤ਖ ਹੈ ਫਰੀਦਕੋਟ ਦਾ ਮਹਾਰਾਣੀ ਵਿਕਟੋਰੀਆ ਦੀ ਯਾਦ ਵਿਚ ਬਣਿਆ ਘੰਟਾ ਘਰ।ਕੋਈ ਸਮਾਂ ਸੀ ਜਦੋਂ ਇਹ ਘੰਟਾ ਘਰ ਫਰੀਦਕੋਟ ਸ਼ਹਿਰ ਦੀ ਮੁ¤ਖ ਪਛਾਣ ਸੀ ਅਤੇ ਲੋਕ ਇਸ ਨੂੰ ਦੂਰ-ਦੂਰ ਤੋਂ ਇਸ ਨੂੰ ਵੇਖਣ ਆਉਂਦੇ ਸਨ।ਪਰ ਪਿਛਲੇ ਕੁਝ ਕੁ ਸਾਲਾਂ

ਤੋਂ ਇਹ ਘੰਟਾ ਘਰ ਸਰਕਾਰੀ ਪ੍ਰਸ਼ਾਸਨ ਦੀ ਲਾਪ੍ਰਵਾਹੀ ਅਤੇ ਬੇਧਿਆਨੀ ਕਾਰਨ ਖੰਡਰ ਬਣਦਾ ਜਾ ਰਿਹਾ ਹੈ ਅਤੇ ਪੰਛੀਆਂ ਦੀ ਰਹਿਣਗਾਹ ਬਣਿਆ ਹੋਇਆ ਹੈ।ਕੋਈ ਸਮਾਂ ਸੀ ਜਦੋਂ ਪੂਰਾ ਸ਼ਹਿਰ ਇਸ ਘੰਟਾ ਘਰ ਦੇ ਘੜਿਆਲ ਦੀ ਆਵਾਜ਼ ਸੁਣ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦਾ ਸੀ ਪਰ ਹੁਣ ਇਹ ਖੁਦ ਖਾਮੋਸ਼ ਹੋ ਚੁਕਿਆ ਹੈ ਅਤੇ ਇਸ ਅੰਦਰ ਲ¤ਗੀ ਵਿਦੇਸ਼ੀ ਮਸ਼ਿਨਰੀ ਵੀ ਕਬਾੜ ਬਣਦੀ ਜਾ ਰਹੀ ਹੈ।
ਸਾਡੀ ਟੀਮ ਨੇ ਘੰਟਾ ਘਰ ਦੀ ਹਾਲਤ ਬਾਰੇ ਉਸ ਦਾ ਜਦ ਨਰੀਖਣ ਕੀਤਾ ਤਾਂ ਜੋ ਵੇਖਿਆ ਵੇਖ ਕੇ ਦੰਗ ਰਹਿ ਗਏ।ਇਸ ਘੰਟਾ ਘਰ ਦੀ ਉਸਾਰੀ ਉਸ ਸਮੇਂ ਦੇ ਫਰੀਦਕੋਟ ਦੇ ਰਾਜਾ ਬਲਵੀਰ ਸਿੰਘ ਨੇ 1902 ਈਸਵੀ ਵਿਚ ਮਹਾਰਾਣੀ ਵਿਕਟੋਰੀਆ ਦੀ ਯਾਦ ਵਿਚ ਕਰਵਾਈ ਸੀ ਅਤੇ ਇਸ ਨੂੰ ਜ਼ਮੀਨ ਉਪਰ ਕਰੀਬ 15 ਫੁ¤ਟ ਉਚੇ ਥੜ੍ਹੇ ਉਪਰ ਬਣਾਇਆ ਗਿਆ ਸੀ।ਇਸ ਦੀਆ ਦੀਵਾਰਾਂ ਪ¤ਕੀਆ ਇ¤ਟਾਂ ਅਤੇ ਚੂਨੇ ਅਤੇ ਸੀਮਿੰਟ ਦੇ ਸਾਂਝੇ ਸੁਮੇਲ ਨਾਲ ਬਣਿਆ ਹੋਈਆਂ ਹਨ ਅਤੇ ਇਨ੍ਹਾਂ ਦੀਵਾਰਾਂ ਦੀ ਚੌੜਾਈ ਕਰੀਬ 2 ਫੁ¤ਟ ਹੈ।ਇਸ ਦੀ ਦੁਸਰੀ ਮੰਜ਼ਲ ’ਤੇ ਇਸ ਨੂੰ ਚਲਾਉਣ ਵਾਲੀ ਵਿਦੇਸ਼ੀ ਮਸ਼ੀਨ ਲ¤ਗੀ ਹੈ ਜੋ ਸਵਿਟਜ਼ਰਲੈਂਡ ਤੋਂ ਵਿਸ਼ੇਸ਼ ਤੌਰ ’ਤੇ ਲਿਆਂਦੀ ਗਈ ਸੀ।ਤੀਸਰੀ ਮੰਜ਼ਲ ’ਤੇ ਚਾਰ ਚੁਫੇਰੇ ਚਾਰ ਘੜੀਆਂ ਲ¤ਗੀਆਂ ਹਨ ਜੋ ਮਸ਼ੀਨ ਦੀ ਮਦਦ ਨਾਲ ਚਲਦੀਆਂ ਸਨ ਅਤੇ ਲੋਕਾਂ ਨੂੰ ਟਾਇਮ ਦਸਦੀਆਂ ਸਨ।ਇਸ ਦੀ ਚੌਥੀ ਮੰਜ਼ਲ ’ਤੇ ਇਕ ਬਹੁਤ ਵ¤ਡਾ ਟ¤ਲ ਲ¤ਗਿਆ ਹੋਇਆ ਹੈ ਜੋ ਹਰ ਘੰਟੇ ਚ¤ਕਰ ਪੂਰਾ ਹੋਣ ’ਤੇ ਵਜਦਾ ਸੀ ਜਿਸ ਨਾਲ ਲੋਕਾਂ ਨੂੰ ਸਮੇਂ ਦਾ ਅੰਦਾਜ਼ਾ ਲਗਦਾ ਸੀ ਅਤੇ ਸ਼ਹਿਰ ਵਾਸੀ ਉਸ ਸਮੇਂ ਇਸ ਟ¤ਲ ਦੀ ਆਵਾਜ਼ ਸੁਣ ਕੇ ਹੀ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਸਨ।ਇਸ ਘੰਟਾ ਘਰ ਦਾ ਫਰੀਦਕੋਟ ਵਾਸੀਆਂ ਲਈ ਕੀ ਮਹ¤ਤਵ ਹੈ ਅਤੇ ਇਸ ਦੀ ਮੌਜੂਦਾ ਸਥਿਤੀ ਕੀ ਹੈ ਇਸ ਬਾਰੇ ਜਾਣਕਾਰੀ ਲਈ ਸ਼ਹਿਰ ਵਾਸੀਆਂ ਨਾਲ ਗ¤ਲਬਾਤ ਕੀਤੀ ਗਈ ਤਾਂ ਸ਼ਹਿਰ ਵਾਸੀਆਂ ਨੇ ਦ¤ਸਿਆ ਕਿ ਉਹ ਬਹੁਤ ਛੋਟੇ ਛੋਟੇ ਹੁੰਦੇ ਸਨ ਜਦੋਂ ਇਸ ਘੰਟਾ ਘਰ ਨੂੰ ਵੇਖਦੇ ਆ ਰਹੇ ਹਨ ਅਤੇ ਇਸ ਦੀ ਅਹਿਮੀਅਤ ਬਾਰੇ ਆਪਣੇ ਵ¤ਡਿਆਂ ਤੋਂ ਸੁਣਦੇ ਆ ਰਹੇ ਹਨ। ਉਨ੍ਹਾਂ ਦ¤ਸਿਆ ਕਿ ਇਸ ਸਮੇਂ ਇਸ ਦੀ ਹਾਲਤ ਬਹੁਤ ਖਸਤਾ ਹੋ ਚੁ¤ਕੀ ਹੈ ਅਤੇ ਇਸ ਉਪਰ ਘਾਹ ਫੂਸ ਉਗਿਆ ਹੋਇਆ ਹੈ ਦੀਵਾਰਾਂ ਤੋਂ ਸੀਮਿੰਟ ਝੜ ਰਿਹਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਨੂੰ ਕੋਈ ਰੰਗ ਰੋਗਨ ਵੀ ਨਹੀਂ ਹੋਇਆ।
ਇਸ ਮੌਕੇ ਗ¤ਲਬਾਤ ਕਰਦੇ ਹੋਏ ਪ੍ਰੋ. ਸੁਖਜਿੰਦਰ ਸਿੰਘ ਬਰਾੜ ਨੇ ਦ¤ਸਿਆ ਕਿ ਇਹ ਘੰਟਾ ਘਰ ਬਹੁਤ ਪੁਰਾਣਾ ਬਣਿਆ ਹੋਇਆ ਹੈ ਅਤੇ ਇਸ ਦੇ ਕਾਰਨ ਹੀ ਫਰੀਦਕੋਟ ਨੂੰ ਵੀ ਇਕ ਨਵੀਂ ਪਛਾਣ ਮਿਲੀ ਸੀ ਪਰ ਜਿਲ੍ਹਾ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਇਸ ਦੀਆਂ ਸਾਰੀਆ ਘੜੀਆਂ ਬੰਦ ਹੋ ਚੁ¤ਕੀਆ ਹਨ ਅਤੇ ਉਹ ਘੜਿਆਲ ਵੀ ਬੰਦ ਪਿਆ ਹੈ ਜਿਸ ਦੀ ਆਵਾਜ਼ ਸੁਣ ਕਿ ਫਰੀਦਕੋਟ ਵਾਸੀ ਹਰ ਰੋਜ ਆਪਣੀ ਜਿੰਦਗੀ ਦੀ ਸ਼ੁਰੂਆਤ ਕਰਿਆ ਕਰਦੇ ਸਨ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਕ ਦੀ ਹਲਾਤ ਸੁਧਾਰੀ ਜਾਵੇ ਅਤੇ ਇਸ ਨੂੰ ਮੁੜ ਤੋਂ ਚਾਲੂ ਕੀਤਾ ਜਾਵੇ।ਇਸ ਮੌਕੇ ਗ¤ਲਬਾਤ ਕਰਦੇ ਹੋਏ ਇਕ ਹੋਰ ਬਜ਼ੁਰਗ ਸ਼ਹਿਰ ਵਾਸੀ ਨੇ ਦ¤ਸਿਆ ਕਿ ਉਹ ਫਰੀਦਕੋਟ ਵਿਚ 1963 ਵਿੱਚ ਆਇਆ ਸੀ ਅਤੇ ਉਦੋਂ ਤੋਂ ਹੀ ਇਸ ਘੰਟਾ ਘਰ ਨੂੰ ਵੇਖਦਾ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਉਦੋਂ ਤੋਂ ਲੈਕੇ ਹੁਣ ਤ¤ਕ ਇਸ ਦੀ ਹਾਲਤ ਦਿਨ-ਬ-ਦਿਨ ਵਿਗੜਦੀ ਚਲੀ ਗਈ ਪਰ ਕਿਸੇ ਨੇ ਵੀ ਇਸ ਦੀ ਸਾਂਭ-ਸੰਭਾਲ ਕਰਨ ਬਾਰੇ ਨਹੀਂ ਸੋਚਿਆ।ਉਨ੍ਹਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦੀ ਮੁਰੰਮਤ ਕੀਤੀ ਜਾਵੇ ਅਤੇ ਇਸ ਨੂੰ ਮੁੜ ਤੋਂ ਚਲਾਇਆ ਜਾਵੇ ਅਤੇ ਇਸ ਦੀ ਪੂਰੀ ਤਰਾਂ ਨਾਲ ਦੇਖਭਾਲ ਕੀਤੀ ਜਾਵੇ ਤਾਂ ਜੋ ਫਰੀਦਕੋਟ ਦੀ ਪਛਾਣ ਬਣੇ ਇਸ ਇਤਿਹਾਸਿਕ ਘੰਟਾ ਘਰ ਦੀ ਦਿਖ ਬਰਕਰਾਰ ਰਹਿ ਸਕੇ।ਇਸ ਮੌਕੇ ਫਰੀਦਕੋਟ ਦੇ ਵਸਨੀਕ ਸੰਦੀਪ ਸਿੰਘ, ਮੁਕੇਸ਼ ਕੁਮਾਰ, ਜਸਵਿੰਦਰ ਸਿੰਘ,ਵਿਕਰਮਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਫਰੀਦਕੋਟ ਤੋਂ ਆਸਟ੍ਰੇਲੀਆ ਵਿ¤ਚ ਰਹਿ ਰਹੇ ਅਮਨਦੀਪ ਸਿੰਘ ਧਾਲੀਵਾਲ ਨੇ ਪ੍ਰਸ਼ਾਸਨ ਤੋਂ ਮੰਗ ਕਿਤੀ ਹੈ ਕਿ ਸਰਕਾਰ ਫਰੀਦਕੋਟ ਦੀਆਂ ਇਤਿਹਾਸਿਕ ਇਮਾਰਤਾਂ ਲਈ ਸਪੈਸ਼ਲ ਤੌਰ ’ਤੇ ਗ੍ਰਾਂਟ ਜਾਰੀ ਕਰੇ ਤਾਂਕਿ ਇਨ੍ਹਾਂ ਦੀ ਸਾਂਭ-ਸੰਭਾਲ ਵਧੀਆ ਤਰਿਕੇ ਨਾਲ ਹੋ ਸਕੇ ਅਤੇ ਵ¤ਧ ਤੋਂ ਵ¤ਧ ਸੈਲਾਨੀ ਸਾਡੇ ਦੇਸ਼ ਨੂੰ ਵੇਖਣ ਲਈ ਆ ਸਕਣ।
ਕਿ ਕਹਿੰਦੇ ਹਨ ਡਿਪਟੀ ਕਮਿਸ਼ਨਰ ਸਾਹਿਬ?
ਇਸ ਇਤਿਹਾਸਿਕ ਇਮਾਰਤ ਦੀ ਹਾਲਤ ਬਾਰੇ ਜਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਾਇਬ ਨਾਲ ਗ¤ਲ ਕੀਤੀ ਗਈ ਤਾਂ ਉਨ੍ਹਾਂ ਇਹ ਕਹਿ ਕਿ ਆਪਣਾ ਪ¤ਲਾ ਝਾੜਿਆ ਕਿ ਇਸ ਦੇ ਰ¤ਖ ਰਖਾਵ ਦੀ ਸਾਰੀ ਜ਼ਿੰਮੇਵਾਰੀ ਮਹਾਰਾਵਲ ਖੇਵਾ ਜੀ ਟ¤ਰਸਟ ਦੇ ਕੋਲ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਬਾਰੇ ਕੁਝ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਫਿਰ ਵੀ ਮਹਾਰਾਵਲ ਖੇਵਾ ਜੀ ਟ¤ਰਸਟ ਨੂੰ ਲਿਖਿਆ ਜਾਵੇਗਾ।
ਜਿ¤ਥੇ ਜ਼ਿਲ੍ਹਾ ਪ੍ਰਸ਼ਾਸਨ ਵ¤ਲੋਂ ਇਸ ਦੀ ਸਾਰੀ ਜ਼ਿੰਮੇਵਾਰੀ ਮਹਾਰਾਵਲ ਖੇਵਾ ਜੀ ਟ¤ਰਸਟ ਸਿਰ ਪਾ ਕੇ ਆਪਣਾ ਖਹਿੜਾ ਛੁਡਾਇਆ ਗਿਆ ਉਥੇ ਹੀ ਮਹਾਰਾਵਲ ਖੇਵਾ ਜੀ ਟਰ¤ਸਟ ਦਾ ਕੋਈ ਵੀ ਟਰ¤ਸਟੀ ਇਸ ਮੁ¤ਦੇ ’ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਜਿਸ ਤੋਂ ਸਾਫ ਜ਼ਾਹਿਰ ਹੈ ਕਿ ਸ਼ਾਹੀ ਜਾਇਦਾਦ ਦੀ ਸਾਂਭ-ਸੰਭਾਲ ਲਈ ਬਣਿਆ ਇਹ ਟ¤ਰਸਟ ਸ਼ਾਹੀ ਜਾਇਦਾਦ ਦੀ ਕਿੰਨੀ ਕੁ ਦੇਖ-ਰੇਖ ਕਰਦਾ ਹੈ ।ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਜਾਂ ਪੁਰਾਤਤਵ ਵਿਭਾਗ ਪੰਜਾਬ ਫਰੀਦਕੋਟ ਦੀਆਂ ਖੰਡਰ ਬਣਦੀਆਂ ਜਾ ਰਹੀਆਂ ਇਤਿਹਾਸਿਕ ਅਤੇ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਲਈ ਕੀ ਕਦਮ ਚੁਕਦਾ ਹੈ।

WRITTEN BY