ਨਵੀਂ ਦਿੱਲੀ- ਸੰਸਦ ਸਮਾਗਮ ਦੇ ਅੱਜ ਆਖਰੀ ਦਿਨ ਵੀਰਵਾਰ ਨੂੰ ਵੀ ਕਾਂਗਰਸ ਨੇ ਲੋਕਸਭਾ ’ਚੋਂ ਵਾਕਆਊਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੁਸ਼ਮਾ ਸਵਰਾਜ ਅਤੇ ਵਿਆਪਮ ਮੁੱਦੇ ਉ¤ਤੇ ਸਰਕਾਰ ਨੂੰ ਘੇਰਨ ਵਾਲੀ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਬਾਅਦ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ’ਚ ਕੋਈ ਦਮ ਨਹੀਂ ਹੈ, ਉਹ ਡਰਦੇ ਹਨ। ਉਨ੍ਹਾਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਵਿੱਚ ਦਮ ਹੈ ਤਾਂ ਉਹ ਲਲਿਤ ਮੋਦੀ ਨੂੰ ਭਾਰਤ ਵਾਪਿਸ ਲਿਆ ਕੇ ਦਿਖਾਉਣ। ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਵਿਦੇਸ਼ ਮੰਤਰੀ ਨੇ ਕੱਲ
ਸੰਸਦ ਵਿੱਚ ਲੰਬੀਆਂ-ਲੰਬੀਆਂ ਗੱਲਾਂ ਕੀਤੀਆਂ ਸਨ ਪਰ ਜੋ ਅਸੀਂ ਉਨ੍ਹਾਂ ਤੋਂ ਪੁੱਛਿਆ ਉਨ੍ਹਾਂ ਸਵਾਲਾਂ ਦਾ ਜਵਾਬ ਸੁਸ਼ਮਾ ਸਵਰਾਜ ਨੇ ਨਹੀਂ ਦਿੱਤਾ। ਸੁਸ਼ਮਾ ਉ¤ਪਰ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਸਦਨ ਦੇ ਅੰਦਰ ਹੁੰਦਾ ਹੈ ਉਸ ਦੇ ਬਾਰੇ ਵਿੱਚ ਉਨ੍ਹਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਸਦਨ ਵਿੱਚ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਨੂੰ ਬੋਫਰਜ ਤੋਪ ਸੌਦੇ ਵਿੱਚ ਘੇਰੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਹ ਪਿਛਲੇ 30 ਸਾਲ ਤੋਂ ਅਜਿਹਾ ਕਰ ਰਹੇ ਹਨ, ਜਦਕਿ ਅਦਾਲਤ ਨੇ ਇਸ ਮਾਮਲੇ ਵਿੱਚ ਸ੍ਰੀ ਰਾਜੀਵ ਗਾਂਧੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ।



