ਜਲੰਧਰ, 13 ਅਗਸਤ (ਪੀ. ਟੀ.)- ਇੰਡੀਅਨ ਸੁਸਾਇਟੀ ਫਾਰ ਅਸਿਸਟਡ ਰਿਪ੍ਰੋਡਕਸ਼ਨ (ਇਸਾਰ) ਪੰਜਾਬ ਦੇ ਅਧਿਕਾਰੀਆਂ ਅਤੇ ਮੈਂਬਰਾਂ ਦੀ ਮੀਟਿੰਗ ਇਸਾਰ ਪੰਜਾਬ ਚੈਪਟਰ ਦੇ ਰਜਿਸਟਰਡ ਆਫਿਸ 662, ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਹੋਈ। ਇਹ ਮੀਟਿੰਗ ਇਸਾਰ ਪੰਜਾਬ ਦੇ ਪ੍ਰਧਾਨ ਡਾ. ਐਸਪੀਐਸ ਵਿਰਕ ਦੇ ਸੱਦੇ ਉ¤ਤੇ ਹੋਈ। ਇਸ ਮੀਟਿੰਗ ਵਿੱਚ ਡਾ. ਲਖਵਿੰਦਰ ਸਿੰਘ, ਡਾ. ਐਸਪੀਐਸ ਵਿਰਕ, ਡਾ. ਪੀਐਸ ਬਖਸ਼ੀ, ਡਾ. ਸੋਨੀਆ ਕੰਬੋਜ, ਡਾ. ਅਨੁਪਮਾ ਚੋਪੜਾ, ਡਾ. ਮੀਨਾ ਨਈਅਰ, ਡਾ. ਐਸਐਸ ਚਾਵਲਾ, ਡਾ. ਸੁਸ਼ੀਲ ਚੋਪੜਾ, ਡਾ. ਸਬੀਨਾ ਬਖਸ਼ੀ, ਡਾ. ਆਰਤੀ ਗੁਪਤਾ, ਡਾ. ਹਰਪ੍ਰੀਤ ਕੌਰ ਛਾਬੜਾ, ਡਾ. ਸੁਰਜੀਤ ਕੌਰ, ਡਾ. ਹਰਿੰਦਰ ਕੌਰ ਓਬਰਾਏ, ਡਾ. ਕਮਲ ਗੁਪਤਾ, ਡਾ. ਸੁਸ਼ਮਾ ਚਾਵਲਾ ਅਤੇ ਡਾ. ਮੀਨੂ ਭਨੋਟ ਸ਼ਾਮਿਲ ਹੋਏ।
ਇਸ ਮੌਕੇ ਪ੍ਰਧਾਨ, ਮੀਤ ਪ੍ਰਧਾਨ, ਸੈਕਟਰੀ, ਜੁਆਇੰਟ ਸੈਕਟਰੀ, ਖਜ਼ਾਨਚੀ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਅਨੁਸਾਰ ਡਾ. ਐਸਪੀਐਸ ਵਿਰਕ ਪ੍ਰਧਾਨ, ਡਾ. ਐਸਐਸ ਚਾਵਲਾ ਮੀਤ ਪ੍ਰਧਾਨ, ਡਾ. ਸੁਰਜੀਤ ਕੌਰ ਸੈਕਟਰੀ, ਡਾ. ਹਰਿੰਦਰ ਕੌਰ ਓਬਰਾਏ ਜੁਆਇੰਟ ਸੈਕਟਰੀ ਅਤੇ ਡਾ. ਲਖਵਿੰਦਰ ਸਿੰਘ ਖਜ਼ਾਨਚੀ ਚੁਣੇ ਗਏ।
ਸਲਾਹਕਾਰ ਕਮੇਟੀ ਵਿੱਚ ਡਾ. ਸੁਸ਼ਮਾ ਚਾਵਲਾ, ਡਾ. ਇਕਬਾਲ ਸਿੰਘ ਅਹੂਜਾ, ਡਾ. ਕਮਲ ਗੁਪਤਾ ਅਤੇ ਡਾ. ਪੀਐਸ ਬਖਸ਼ੀ ਚੁਣੇ ਗਏ। ਕਾਰਜਕਾਰਨੀ ਕਮੇਟੀ ਵਿੱਚ ਡਾ. ਸੁਸ਼ੀਲ ਚੋਪੜਾ, ਡਾ. ਐਚਕੇ ਛਾਬੜਾ, ਡਾ. ਸਬੀਨਾ ਬਖਸ਼ੀ, ਡਾ. ਆਰਤੀ ਗੁਪਤਾ, ਡਾ. ਅਨੁਪਮਾ ਚੋਪੜਾ, ਡਾ. ਮੀਨੂ ਭਨੋਟ, ਡਾ. ਪ੍ਰੋਮਿਲਾ ਜਿੰਦਲ, ਡਾ. ਮਧੂ ਨਾਗਪਾਲ, ਡਾ. ਅਵਤਾਰ ਸੈਣੀ, ਡਾ. ਇੰਦਰਜੀਤ ਕੌਰ ਸੈਣੀ ਅਤੇ ਡਾ. ਅਮਿਤਾ ਸ਼ਰਮਾ ਚੁਣੇ ਗਏ।ਸਾਰੇ ਮੈਂਬਰਾਂ ਨੇ ਪੁਰਾਣੀ ਕਮੇਟੀ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਅੱਗੇ ਆਈਯੂਆਈ, ਆਈਵੀਐਫ, ਆਈਸੀਐਸਆਈ ਅਤੇ ਅੰਡੇ ਫ੍ਰੀਜਿੰਗ ਦੇ ਬਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਿੱਖਿਅਕਾਂ ਦੁਆਰਾ ਇਸਾਰ ਪੰਜਾਬ ਵੱਲੋਂ ਸਮੇਂ-ਸਮੇਂ ’ਤੇ ਸੀਐਮਈ ਆਯੋਜਿਤ ਕਰਨ ਸਬੰਧੀ ਯੋਜਨਾ ਬਣਾਈ। ਇਸ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਹਿੱਸਿਆਂ ਦੇ ਟੈਸਟ ਟਿਊਬ ਬੇਬੀ ਕਲੀਨਿਕਾਂ ਦੇ ਮੈਂਬਰਾਂ ਨੇ ਹਿੱਸਾ ਲਿਆ।



