Skip to content
Independent perspectives. Global stories.
BREAKING

ਵਿਜੀਲੈਂਸ ਦੀ ਟੀਮ ਨੇ ਨਗਰ ਕੌਂਸਲ ਮੌੜ ਦਾ ਰਿਕਾਰਡ ਚੈ¤ਕ ਕੀਤਾ

Share this story

ਮੌੜ ਮੰਡੀ, 13 ਅਗਸਤ (ਹਰਦੀਪ ਧਾਲੀਵਾਲ)- ਬੀਤੇ ਦਿਨ ਵਿਜੀਲੈਂਸ ਬਿਊਰੋ  ਬਠਿੰਡਾ ਦੀ ਟੀਮ  ਨੇ ਨਗਰ  ਕੌਂਸਲ ਮੌੜ ਦੇ ਦਫ਼ਤਰ ਦੇ ਰਿਕਾਰਡ ਦੀ ਪੂਰੀ ਬਰੀਕੀ ਨਾਲ ਛਾਣਬੀਣ ਕੀਤੀ।  ਇਸ ਸਬੰਧੀ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਗੁਰਦੇਵ ਸਿੰਘ ਭੱਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਰ ਕੌਂਸਲ ਮੌੜ ਦੇ ਰਿਕਾਰਡ ਦੀ ਰੁਟੀਨ ਚੈਕਿੰਗ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਸ਼ਹਿਰ ਅੰਦਰ ਲਗਾਈਆਂ ਗਈਆ ਸਟਰੀਟ ਲਾਈਟਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੇਖਿਆ ਜਾ ਰਿਹਾ ਹੈ ਸ਼ਹਿਰ ਅੰਦਰ ਲਗਾਈਆਂ ਗਈਆਂ ਲਾਈਟਾਂ ਰਜਿਸਟਰਾਂ ਅਨੁਸਾਰ ਹਨ ਜਾ ਨਹੀ।ਇਸ ਤੋਂ ਇਲਾਵਾ ਸਟਾਕ ਰਜਿਸਟਰ ਵਗੈਰਾ ਵੀ ਚੈਕ ਕੀਤੇ ਜਾ ਰਹੇ ਹਨ । ਇਸ ਮੌਕੇ  ਉਹਨਾਂ ਦੀ ਚੈਕਿੰਗ ਟੀਮ ਰੀਡਰ ਗੁਰਮੀਤ ਸਿੰਘ

, ਐਸ.ਡੀ.ਓ.ਹਮੇਸ਼ ਮਿੱਤਲ, ਏ.ਐਸ.ਆਈ.ਹਰਵਿੰਦਰ ਸਿੰਘ ਅਤੇ ਜੇ.ਈ.ਪਿਯੂਸ ਬਾਂਸਲ ਆਦਿ ਮੌਜੂਦ ਸਨ। 
ਉਧਰ ਵਿਜੀਲੈਂਸ ਵਿਭਾਗ ਦੁਆਰਾ ਕੀਤੀ ਗਈ ਇਸ ਚੈਕਿੰਗ ਕਾਰਨ ਸ਼ਹਿਰ ਅੰਦਰ ਕਾਫੀ ਤਰਾਂ ਦੀਆਂ ਅਫਵਾਹਾ ਦਾ ਬਜ਼ਾਰ ਗਰਮ ਹੋ ਗਿਆ ਹੈ ਅਤੇ ਜਨਤਾ ਨੂੰ ਉਮੀਦ ਬਣ ਰਹੀ ਹੈ ਕਿ ਜੇਕਰ ਪਿਛਲੇ ਰਿਕਾਰਡ ਦੀ ਸਹੀ ਚੈਕਿੰਗ ਕੀਤੀ ਗਈ ਤਾਂ ਮੋਟੇ ਘਪਲੇ ਸਾਹਮਣੇ ਆ ਸਕਦੇ ਹਨ।  ਹੁਣ ਦੇਖਣਾ ਇਹ ਹੈ ਕਿ ਵਿਜੀਲੈਂਸ ਵਿਭਾਗ ਵਲੋਂ ਜਾ ਰਹੀ ਜਾਂਚ ਨਾਲ ਘਪਲੇ ਕਰਨ ਵਾਲੇ ਲੋਕਾਂ ਦਾ ਸੱਚ ਸਾਹਮਣੇ ਆਵੇਗਾ ਜਾ ਇਹ ਜਾਂਚ ਵੀ ਠੰਡੇ ਬਸਤੇ ਵਿਚ ਪੈ ਜਾਵੇਗੀ।

WRITTEN BY