ਲੁਧਿਆਣਾ, 12 ਅਗਸਤ (ਮਨਿੰਦਰਪਾਲ ਸਿੰਘ ਮਿੱਡਾ)- ਲੁਧਿਆਣਾ ਦੇ ਕੇ.ਵੀ.ਐਮ. ਸਕੂਲ ਦੇ ਬਾਹਰ ਅ¤ਜ 200 ਦੇ ਕਰੀਬ ਜਿੰਦਾ ਕਾਰਤੂਸਾਂ ਨਾਲ ਭਰਿਆ ਲਿਫਾਫਾ ਮਿਲਣ ਨਾਲ ਪੁਲਿਸ ਸਮੇਤ ਇਲਾਕੇ ‘ਚ ਹੜਕੰਪ ਮਚ ਗਿਆ।ਜਿਸ ਤੋਂ ਬਾਅਦ ਸਪੈਸ਼ਲ ਜਾਂਚ ਟੀਮ ਡਾਗ ਸਕਾਇਡ ਨਾਲ ਮੌਕੇ ’ਤੇ ਪਹੁੰਚ ਕੇ ਪੂਰੇ ਸਕੂਲ ਤੇ ਇਲਾਕੇ ‘ਚ ਨਾਕੇਬੰਦੀ ਕਰਕੇ ਤਲਾਸ਼ ਮੁਹਿੰਮ ਸ਼ੁਰੂ ਕਰ ਦਿ¤ਤੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਰਤੂਸਾਂ ਨਾਲ ਭਰਿਆ ਲਿਫਾਫਾ ਕਿਥੋਂ ਆਇਆ ਹੈ।



