Skip to content
Independent perspectives. Global stories.
BREAKING

ਰਾਹੁਲ ਮਾਂ ਤੋਂ ਪੁੱਛੇ ਕਵਾਤਰੋਕੀ ਤੋਂ ਕਿੰਨਾ ਪੈਸਾ ਲਿਆ : ਸੁਸ਼ਮਾ

Share this story

ਭਾਜਪਾ ਸੰਸਦ ਮੈਂਬਰ ਤੋਂ ਨਾਰਾਜ਼ ਸੋਨੀਆ ਨੇ ਲਾਏ ਨਾਅਰੇ ਨਵੀਂ ਦਿੱਲੀ, 12 ਅਗਸਤ (ਪੀ. ਟੀ. ਲਾਇਵ)- ਲੋਕਸਭਾ ਵਿੱਚ ਲਲਿਤ ਗੇਟ ਉ¤ਤੇ ਚਰਚਾ ਦੇ ਦੌਰਾਨ ਸੁਸ਼ਮਾ ਸਵਰਾਜ ਨੇ ਆਪੋਜੀਸ਼ਨ ਦੇ ਭਾਰੀ ਹੰਗਾਮੇ ਦੇ ਦਰਮਿਆਨ ਅੱਜ ਆਪਣੀ ਗੱਲ ਰੱਖੀ। ਇਸ ਦੌਰਾਨ ਉਨ੍ਹਾਂ ਕਾਂਗਰਸ ’ਤੇ ਉਲਟਾ ਵਰ੍ਹਦਿਆਂ ਕਿਹਾ ਕਿ ਅਪਰਾਧ ਤਾਂ ਰਾਜੀਵ ਗਾਂਧੀ ਦੀ ਸਰਕਾਰ ਨੇ ਕੀਤਾ, ਜਿਸ ਨੇ ਲੁੱਕ-ਲੁੱਕ ਕੇ ਐਂਡਰਸਨ ਅਤੇ ਕਵਾਤਰੋਕੀ ਨੂੰ ਦੇਸ਼ ਤੋਂ ਭਜਾਇਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਖੁਦ ਕਾਂਗਰਸ ਨੇਤਾ ਅਰਜਨ ਸਿੰਘ ਨੇ ਜ਼ਿਕਰ ਕੀਤਾ ਸੀ। ਸੁਸ਼ਮਾ ਸਵਰਾਜ ਨੇ ਹਮਲਾਵਰ ਹੁੰਦਿਆਂ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਉ¤ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਰਾਹੁਲ ਗਾਂਧੀ ਇਕਾਂਤ ਵਿੱਚ ਬੈਠ ਕੇ ਆਪਣੇ ਪਰਿਵਾਰ ਦਾ ਇਤਿਹਾਸ ਪੜ੍ਹਣ। ਉਹ ਕਵਾਤਰੋਕੀ ਤੋਂ ਲੈ ਕੇ ਸ਼ਹਰਯਾਰ ਤੱਕ ਦੇ ਸਾਰੇ ਕਾਰਨਾਮੇ ਪੜ੍ਹਣ ਅਤੇ ਪੁੱਛਣ ਮਮਾ, ਕਵਾਤਰੋਕੀ ਨੂੰ ਭਜਾਉਣ ਦੇ ਲਈ ਅਸੀਂ ਉਸ ਦੇ ਕੋਲੋਂ ਕਿੰਨਾ ਪੈਸਾ ਲਿਆ ਸੀ। ਉਹ 15 ਹਜ਼ਾਰ ਵਿਅਕਤੀਆਂ ਦੇ ਕਾਤਿਲ ਨੂੰ ਭਜਾਉਣ ਦੀ ਵਜ੍ਹਾ ਆਪਣੀ ਮਾਂ ਤੋਂ ਪੁੱਛਣ।ਵਿਦੇਸ਼ ਮੰਤਰੀ ਨੇ ਕਿਹਾ ਮੈਂ 38 ਸਾਲ ਤੋਂ ਮਰਿਆਦਾ ਅਤੇ ਸੰਯਮ ਦੀ ਰਾਜਨੀਤੀ ਕੀਤੀ ਹੈ। 38 ਸਾਲ ਦੀ ਮੇਰੀ ਰਾਜਨੀਤੀ ਤਪੱਸਿਆ ਦੇ ਬਰਾਬਰ ਹੈ। ਮੇਰੇ ਦਾਮਨ ਉ¤ਤੇ ਇੱਕ ਵੀ ਦਾਗ ਨਹੀਂ ਲੱਗਾ। ਕੀ ਅੱਜ ਇਸ ਪੜਾਅ ਉ¤ਤੇ ਮੈਂ ਆਪਣੀ ਤਪੱਸਿਆ ਭੰਗ ਕਰਾਂਗੀ? ਜਦ ਸੁਸ਼ਮਾ ਸਵਰਾਜ ਨੇ ਆਪਣਾ ਭਾਸ਼ਣ ਸਮਾਪਤ ਕੀਤਾ ਤਾਂ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਉਨ੍ਹਾਂ ਦੀ ਪਿੱਠ ਥਪਥਪਾਈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਜ ਲੋਕਸਭਾ ਦੀ ਕਾਰਵਾਈ ਦੇ ਦੌਰਾਨ ਉਸ ਵੇਲੇ ਸਪੀਕਰ ਸੁਮਿੱਤਰਾ ਮਹਾਜਨ ਦੀ ਕੁਰਸੀ ਵੱਲ ਬਹੁਤ ਹੀ ਤੇਜ਼ੀ ਨਾਲ ਵਧੀ ਜਦ ਭਾਜਪਾ ਦੇ ਇੱਕ ਸੰਸਦ ਮੈਂਬਰ ਨੇ ਕਾਲੇ ਧਨ ਦੇ ਮੁੱਦੇ ’ਤੇ ਸਿੱਧੇ ਸੋਨੀਆ ਗਾਂਧੀ ਉ¤ਪਰ ਇੱਕ ਤੋਂ ਜ਼ਿਆਦਾ ਵਾਰ ਹਮਲਾ ਕੀਤਾ। ਰਾਜਸਥਾਨ ਤੋਂ ਭਾਜਪਾ ਦੇ ਸੰਸਦ ਮੈਂਬਰ ਸਤੀਸ਼ ਗੋਤਮ ਦੇ ਦੋਸ਼ਾਂ ਦੇ ਬਾਅਦ ਗੁੱਸੇ ’ਚ ਆਈ ਸੋਨੀਆ ਨੇ ਸਪੀਕਰ ਦੀ ਕੁਰਸੀ ਦੇ ਕੋਲ ਪਹੁੰਚਦੇ ਹੋਏ ਸਾਂਸਦ ਤੋਂ ਸ਼ਬਦ ਵਾਪਿਸ ਲੈਣ ਦੀ ਮੰਗ ਕੀਤੀ। ਗੌਤਮ ਨੇ ਮਲਿਕਅਰਜੁਨ ਖੜਗੇ ਦੇ ਭਾਸ਼ਣ ਦੌਰਾਨ ਸਦਨ ਵਿੱਚ ਵਾਰ-ਵਾਰ ਕਿਹਾ ਸੀ ਕਿ ਕਾਲਾ ਧਨ ਸੋਨੀਆ ਗਾਂਧੀ ਦੇ ਕੋਲ ਹੈ।

WRITTEN BY