Skip to content
Independent perspectives. Global stories.
BREAKING

ਰਾਹੁਲ ਗਾਂਧੀ ਦਾ ਸੁਸ਼ਮਾ ’ਤੇ ਪਲਟਵਾਰ: ਲੁੱਕ-ਲੁੱਕ ਕੇ ਕਰਦੀ ਹੈ ਲੋਕ ਭਲਾਈ ਦੇ ਕੰਮ

Share this story

ਨਵੀਂ ਦਿੱਲੀ- ਲਲਿਤ ਗੇਟ ਮਾਮਲੇ ’ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਸਦਨ ’ਤੇ ਸਫਾਈ ਦਿੱਤੇ ਜਾਣ ਦੇ ਬਾਅਦ ਰਾਹੁਲ ਗਾਂਧੀ ਨੇ ਸੁਸ਼ਮਾ ਉ¤ਪਰ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਅਜਿਹਾ ਪਹਿਲਾ ਮਾਮਲਾ ਹੈ ਕਿ ਮਨੁੱਖੀ ਆਧਾਰ ’ਤੇ ਮਦਦ ਚੁੱਪ-ਚਾਪ ਕੀਤੀ ਗਈ। ਰਾਹੁਲ ਨੇ ਕਿਹਾ ਕਿ ਤੁਸੀਂ ਪਹਿਲੇ ਮਨੁੱਖਤਾਵਾਦੀ ਹੋ ਜਿਹੜੇ ਲੁੱਕ-ਲੁੱਕ ਕੇ ਲੋਕ ਭਲਾਈ ਦੇ ਕੰਮ ਕਰਦੇ ਹੋ। ਇਸ ਦੌਰਾਨ ਕਾਂਗਰਸ ਮੀਤ ਪ੍ਰਧਾਨ ਨੇ ਪ੍ਰਧਾਨ ਮੰਤਰੀ ਉ¤ਪਰ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ’ਚ ਹਿੰਮਤ ਨਹੀਂ ਹੈ ਕਿ ਉਹ ਸਦਨ ਵਿੱਚ ਆਉਣ ਅਤੇ ਸਾਡੇ ਸਵਾਲਾਂ ਦਾ ਸਾਹਮਣਾ ਕਰਨ। ਉਨ੍ਹਾਂ ਕਿਹਾ ਕਿ ਅਸੀਂ ਚੁੱਪ ਨਹੀਂ ਬੈਠਾਂਗੇ। ਰਾਹੁਲ ਨੇ ਗਾਂਧੀ ਜੀ ਦੇ ਤਿੰਨ ਬਾਂਦਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਦਾ ਮਤਲਬ ਬੁਰਾ ਮਤ ਸੁਣੋ, ਬੁਰਾ ਮਤ ਦੇਖੋ ਅਤੇ ਬੁਰਾ ਮਤ ਕਹੋ। ਉਨ੍ਹਾਂ ਕਿਹਾਕਿ ਮੋਦੀ ਜੀ ਦੇ ਤਿੰਨ ਨਵੇਂ ਬਾਂਦਰ ਹਨ ਜਿਨ੍ਹਾਂ ਦਾ ਕਹਿਣਾ ਹੈ ਸੱਚ ਮਤ ਦੇਖੋ, ਸੱਚ ਮਤ ਬੋਲੋ ਅਤੇ ਸੱਚ ਮਤ ਸੁਣੋ। ਸਦਨ ਵਿੱਚ ਰਾਹੁਲ ਹਮਲਾਵਰ ਰੁਖ ਵਿੱਚ ਦਿਸੇ। ਉਨ੍ਹਾਂ ਕਿਹਾ ਕਿ ਲਲਿਤ ਮੋਦੀ ਦੀ ਮਦਦ ਲਈ ਸੁਸ਼ਮਾ ਨੂੰ ਕਿੰਨਾ ਕਾਲਾ ਧਨ ਮਿਲਿਆ।

WRITTEN BY