Skip to content
Independent perspectives. Global stories.
BREAKING

ਪੰਜਾਬ ਵਿਚ ਉਦਯੋਗ, ਸਿਹਤ ਅਤੇ ਆਈਟੀ ਕੰਪਨੀਆਂ ਲਈ 1272 ਕਰੋੜ ਰੁਪਏ ਦੇ ਪ੍ਰਸਤਾਵ ਅਧੀਨ ਜ਼ਮੀਨ ਦੀ ਅਲਾਟਮੈਂਟ

Share this story

ਜਲੰਧਰ/ਚੰਡੀਗੜ,12 ਅਗਸਤ- ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਉਲੀਕੀ ਗਈ ਨਿਵੇਸ਼ ਨੀਤੀ ਨੂੰ ਹੁੰਗਾਰਾ ਦਿੰਦਿਆ,ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੋਸ਼ਲ ਦੀ ਪ੍ਰਧਾਂਨਗੀ ਹੇਂਠ ਬਣੀਆ ਤਿੰਨ ਕਮੇਟੀਆਂ ਮੈਡੀਸਿਟੀ, ਪੀ ਐਸ ਆਈ ਈ ਸੀ ਅਤੇ  ਹਾਉਸ ਅਲਾਟਮੈਂਟ ਵਲੋਂ 250 ਕਰੋੜ ਦੀ  35 ਏਕੜ ਜਮੀਨ ‘ਕਾਨਸਾਈ ਨੈਰੋਲੇਕ ਪੇਂਟ ਲਿਮੀਟੇਡ’ ਨੂੰ ਪੇਂਟ ਯੁਨਿਟ ਸਥਾਪਿਤ ਕਰਨ ਲਈ ਅਤੇ 100 ਕਰੋੜ ਕੀਮਤ ਦੀ 30 ਏਕੜ ਦੀ ਜਮੀਨ  ‘ਇੰਡੀਅਨ ਅਇਲ ਕਾਰਪੋਰੇਸ਼ਨ’ ਨੂੰ ਸ਼੍ਰੀ ਗੋੰਇਦਵਾਲ ਸਾਹਿਬ ਵਿਖੇ ਐਲ.ਪੀ. ਜੀ. ਬਾਟਲਿੰਗ ਪਲਾਂਟ ਸਥਾਪਿਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ।ਕਮੇਟੀ ਵਲੋਂ 14 ਵੱਡੀਆਂ ਕੰਪਨੀਆਂ ਨੂੰ ਹਸਪਤਾਲ, ਮੈਡੀਕਲ ਅਦਾਰੇ ਅਤੇ ਆਈ. ਟੀ .ਕੰਪਨੀਆਂ ਲਈ ਵੀ ਜਮੀਨ ਦੀ ਪੇਸ਼ਕਸ਼ ਕੀਤੀ ਗਈ ਹੈ। ਇਨ੍ਹਾਂ ਕੰਪਨੀਆਂ ਵੱਲੋਂ 1272 ਕਰੋੜ ਦਾ ਨਿਵੇਸ਼ ਪੰਜਾਬ ਵਿਚ ਕੀਤਾ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਵਿਭਾਗ ਦੇ ਮੁੱਖ ਸਕੱਤਰ ਵਿਸ਼ਵਜੀਤ ਖੰਨਾ ਨੇ ਦੱਸਿਆ ਕਿ ਪੰਜਾਬ ਵਿਚ ਹਸਪਤਾਲ, ਮੈਡੀਕਲ ਅਤੇ ਖੋਜ ਅਦਾਰੇ ਸਥਾਪਿਤ ਕਰਨ ਲਈ  ਜਮੀਨ ਦੀ  ਅਲਾਟਮੈਂੇਟ ਬਾਰੇ ਪਾਰਦਰਸ਼ੀ ਪ੍ਰਕਿਰਿਆਂ ਉਲੀਕੀ  ਗਈ ਹੈ ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋ 104.21 ਏਕੜ ਵਿਚ ਬਨਣ ਵਾਲੇ ਮੈਡੀਸਿਟੀੌ ਨੂੰ  ਮੈਡੀਕਲ ਸੇਵਾਵਾਂ ਯੁਕਤ ਬਣਾਇਆ ਜਾ ਰਿਹਾ ਹੈ।28.10 ਏਕੜ ਦੀ ਜਮੀਨ ਇੰਡੋ- ਯੂਕੇ ਹੈਲਥ ਕੇਅਰ  ਨੂੰ ਸਾਂਝੇ ਤੋਰ ਤੇ 500 ਬਿਸਤਰਿਆਂ ਦਾ  ਕਿੰਗ ਕਾਲਜ ਹਸਪਤਾਲ ਸਥਾਪਿਤ ਕਰਨ ਲਈ 1000 ਕਰੋੜ ਰੁਪਏ ਤੋਂ ਵੱਧ  ਦਾ ਨਿਵੇਸ਼ ਦਸਤਾਵੇਜਾਂ ਦੀ ਕਾਰਵਾਈ ਮੁੰਕਮਲ ਹੋਣ ਕੀਤਾ ਜਾਵੇਗਾ। ਇਸੇ ਤਰਾਂ 64 ਕਰੋੜ ਦੀ ਲਾਗਤ ਨਾਲ 100 ਬਿਸਤਰਿਆਂ ਦਾ ਹਸਪਤਾਲ ਸਥਾਪਿਤ ਕਰਨ ਦੀ ਤਜਵੀਜ਼  ਅਗਲੇਰੀ ਕਾਰਵਾਈ ਲਈ ਯੋਗ ਅਧਿਕਾਰੀਆਂ ਨੂੰ ਪੇਸ਼ ਕੀਤੀ ਜਾਵੇਗੀ।ਮੱਖ ਸਕੱਤਰ ਵਲੋਂ ਪਹਿਲਾ ਪ੍ਰਵਾਨ ਕੀਤੇ ਗਏ ਪ੍ਰਜੈਕਟ ਟਾਟਾ ਮੈਮੋਰਿਅਲ ਹਸਪਤਾਲ,ਗਰੇਵਾਲ ਆਈ ਹਸਪਤਾਲ, ਮੈਕਸ ਹਸਪਤਾਲ, ਚੇਤਨਿਆ ਹਸਪਤਾਲ ਅਤੇ ਹੋਰ ਸਿਹਤ ਕੇਂਦਰਾਂ ਦੀ ਪ੍ਰਗਤੀ ਮਲਾਂਕਣ ਰਿਪੋਰਟ ਦਾ ਜਾਇਜਾ ਵੀ ਲਿਆ ਗਿਆ।ਉਨ੍ਹਾਂ ਸੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੰਬਧਤ ਕੰਪਨੀਆਂ ਨਾਲ 15 ਦਿਨੀ  ਮੀਟਿੰਗ ਕਰਨ ਤਾਂ ਜੋ ਇਹਨਾਂ ਪ੍ਰਜੈਕਟਾਂ ਨੂੰ ਸਮੇਂ ਅਨੁਸਾਰ ਪੂਰਾ ਕਰ ਲਿਆ ਜਾਵੇ। ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਸੂਬਾ ਸਰਕਾਰ ਨੇ ਮੁਹਾਲੀ ਵਿਖੇ ਸੁਪਰਸਪੈਸਲਿਟੀ ਕੈ‘ਸਰ ਤੇ ਟਰੌਮਾ ਹਸਪਤਾਲ, ਬਠਿੰਡਾ ਵਿਖੇ ਮੈਕਸ ਹੈਲਥ ਕੇਅਰ ਨਾਲ ਮਿਲ ਕੇ ਸੁਪਰਸਪੈਸਲਿਟੀ ਕੈ‘ਸਰ ਤੇ ਦਿਲ ਦੇ ਰੋਗਾਂ ਦਾ ਹਸਪਤਾਲ ਪਬਲਿਕ ਪ੍ਰਾਈਵੇਟ ਸਾਂਝੇਦਾਰੀ ਤਹਿਤ ਕਾਮਯਾਬੀ ਨਾਲ ਚਾਲੂ ਕਰ ਦਿੱਤਾ ਹੈ। ਅਪੋਲੋ ਵਲੋ‘ ਲੁਧਿਆਣਾ ਵਿਖੇ 350, ਫੋਰਟੀਸ ਵਲੋ‘ ਮੁਹਾਲੀ ਅਤੇ ਅੰਮ੍ਰਿਤਸਰ ਵਿਖੇ ਕ੍ਰਮਵਾਰ 225 ਅਤੇ 150 ਬਿਸਤਰਿਆਂ ਦੇ ਹਸਪਤਾਲ ਚਲਾਏ ਜਾ ਰਹੇ ਹਨ। ਇਸ ਤੋ‘ ਇਲਾਵਾ ਸੂਬਾ ਸਰਕਾਰ ਵਲੋ‘ ਪਬਲਿਕ ਪ੍ਰਾਈਵੇਟ ਸਾਂਝੇਦਾਰੀ ਤਹਿਤ ਸਮੂਹ ਜਿਲਿਆਂ ਵਿੱਚ ਅਤਿਆਧੁਨਿਕ ਡਾਇਗਨੋਸਟਿਕ ਸੈ‘ਟਰ ਸਥਾਪਿਤ ਕੀਤੇ ਜਾ ਰਹੇ ਹਨ। ਮੁੱਖ ਸਕੱਤਰ ਨੇ ਕਿਹਾ ਕਿ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ‘ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਿੱਜੀ ਖੇਤਰ ਦਾ ਸਹਿਯੋਗ ਲਿਆ ਜਾਵੇਗਾ ਅਤੇ ਇਕਾਈਆਂ ਸਥਾਪਿਤ ਕਰਨ ਵਾਲੀਆਂ ਨਿਵੇਸਕਾਰ ਕੰਪਨੀਆਂ ਨੂੰ ਹਰ ਸੰਭਵ ਸੁਵਿੱਧਾ ਦਿੱਤੀ ਜਾਵੇਗੀ। ਇਸ ਤੋ‘ ਇਲਾਵਾ ਸੂਬੇ ਵਿੱਚ ਆਈ.ਟੀ.ਖੇਤਰ ਵਿੱਚ ਨਿਵੇਸ਼ ਵਧਾਉਣ ਲਈ 12 ਆਈ.ਟੀ ਕੰਪਨੀਆਂ ਨੂੰ ਪਲਾਟਾ ਦੀ ਅਲਾਟਮੈਟ ਕਰਨ ਹਿੱਤ ਸਿਫਾਰਸ ਵੀ ਕੀਤੀ ਗਈ ਤਾਂ ਜੋ ਅਤਿ ਆਧੁਨਿਕ ਸਾਫਟਵੇਅਰ ਡਿਵੈਲਪਮੈਟ ਸੈਟਰ ਸਥਾਪਿਤ ਹੋ ਸਕੇ।

WRITTEN BY