Skip to content
Independent perspectives. Global stories.
BREAKING

ਹੁਣ ਪੰਜਾਬ ਕਾਂਗਰਸ ’ਚ ਸਰਗਰਮ ਰਹਾਂਗਾ : ਜਗਮੀਤ ਬਰਾੜ

Share this story

ਗੁਰੂਹਰਸਹਾਏ, 9 ਅਗਸਤ (ਮਹਿੰਦਰ ਥਿੰਦ)- ਕਾਂਗਰਸ ’ਚ ਆਪਣੀ ਵਾਪਸੀ ’ਤੇ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਹੁਣ ਪੰਜਾਬ ‘ਚ ਰਹਿ ਕੇ ਆਪਣੀ ਸਰਗਰਮ ਭੂਮਿਕਾ ਨਿਭਾਉਣਗੇ ਤੇ ਪੰਜਾਬ ਅੰਦਰ ਕਾਂਗਰਸ ਸਰਕਾਰ ਬਣਾਉਣ ਲਈ ਪਾਰਟੀ ਹਾਈਕਮਾਂਡ ਦੇ ਹੁਕਮਾਂ ਦੀ ਪਾਲਨਾ ਕਰਕੇ ਜ਼ਿੰਮੇਵਾਰੀ ਨੂੰ ਪੂਰਾ ਕੀਤਾ ਜਾਵੇਗਾ। ‘ਅਜੀਤ‘ ਨਾਲ ਗ¤ਲ ਕਰਦਿਆਂ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਾਸੀ ਸਮੇਂ ਦੀ ਸਰਕਾਰ ਤੋਂ ਏਨੇ ਤੰਗ ਹੋ ਚੁ¤ਕੇ ਹਨ ਕਿ ਉਹ ਪੰਜਾਬ ਕਾਂਗਰਸ ਨੂੰ ਇ¤ਕੋ ਮੰਚ ‘ਤੇ ਵੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੋਵੇਂ ਲੀਡਰ ਹੀ ਮੇਰੇ ਸਤਿਕਾਰਯੋਗ ਹਨ ਤੇ ਅਸੀਂ ਹੁਣ ਪੰਜਾਬ ਅੰਦਰੋਂ ਸਮੇਂ ਦੀ ਹਕੂਮਤ ਦਾ ਤਖ਼ਤਾ ਪਲਟ ਕੇ ਲੋਕਾਂ ਨੂੰ ਇਨਸਾਫ਼ ਪਸੰਦ ਸਰਕਾਰ ਦੇਣ ਲਈ ਕਾਂਗਰਸ ਲਈ ਇਕ¤ਠੇ ਕੰਮ ਕਰਾਂਗੇ।

WRITTEN BY