Skip to content
Independent perspectives. Global stories.
BREAKING

ਸੂਬੇ ਦਾ ਪਹਿਲਾ ਸਵੈਚਾਲਤ ਡਰਾਇਵਿੰਗ ਸਿਖਲਾਈ ਕੇਂਦਰ ਲੋਕਾਂ ਲਈ ਵਰਦਾਨ ਸਿੱਧ ਹੋਣ ਲੱਗਾ

Share this story

ਚੰਡੀਗਿੜ੍ਹ,  9 ਅਗਸਤ (ਪੀ. ਟੀ.)- ਸੂਬੇ ਦਾ  ਪਹਿਲਾ ਪੰਜਾਬ ਸਵੈਚਾਲਤ ਡਰਾਇਵਿੰਗ ਟੈਸਟ ਅਤੇ ਟ੍ਰੇਨਿੰਗ ਕੇਂਦਰ ਨਰੂਆਣਾ ਵਿਖੇ ਸਥਾਪਿਤ ਕੀਤਾ ਗਿਆ ਹੈ ਜੋ ਕਿ ਥੋੜੇ ਸਮੇਂ ਵਿਚ ਹੀ ਲੋਕਾਂ ਲਈ ਵਰਦਾਨ ਬਣ ਕੇ ਉਭਰਿਆ ਹੈ। ਇਸ ਸਵੈਚਾਲਤ ਡਰਾਇਵਿੰਗ ਟੈਸਟ ਅਤੇ ਟ੍ਰੇਨਿੰਗ ਕੇਂਦਰਾਂ ਵਿਚ ਟੈਸਟ ਲੈਣ ਪਿੱਛੋਂ ਸਿਰਫ 40 ਮਿੰਟਾਂ ’ਚ ਲਰਨਿੰਗ ਲਾਇਸੈਂਸ ਅਤੇ 50 ਮਿੰਟਾਂ ’ਚ ਪੱਕਾ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ।ਇਸ ਗੱਲ ਦੀ  ਜਾਣਕਾਰੀ ਦਿੰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਦੱਸਿਆ ਕਿ 15 ਅਪ੍ਰੈਲ ਤੋਂ ਹੁਣ ਤੱਕ 2876 ਪੱਕੇ ਲਾਇਸੈਂਸ ਅਤੇ 3559 ਲਰਨਿੰਗ ਲਾਇਸੈਂਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ’ਚ ਅਤਿ-ਆਧੁਨਿਕ ਉਪਕਰਨਾਂ ਦਾ ਇਸਤੇਮਾਲ ਕਰਦਿਆਂ 4 ਪਹੀਆ ਅਤੇ 2 ਪਹੀਆ ਵਾਹਨ ਚਾਲਕਾਂ ਦਾ ਟੈਸਟ ਲਿਆ ਜਾਂਦਾ ਹੈ। ਸ. ਕੋਹਾੜ ਨੇ ਦੱਸਿਆ ਕਿ ਬਿਨੈ ਕਰਤਾ ਨੂੰ ਸਭ ਤੋਂ ਪਹਿਲਾਂ ਆਪਣੀ ਰਜ਼ਿਸਟਰੇਸ਼ਨ

ਕਰਵਾ ਕੇ ਆਨਲਾਈਨ ਫ਼ੀਸ ਭਰਨੀ ਹੈ, ਜਿਸ ਲਈ 3 ਕਾਊਂਟਰ ਬਣੇ ਹੋਏ ਹਨ। ਇਸ ਤੋਂ ਬਾਅਦ ਮੌਕੇ ’ਤੇ ਹੀ ਬਿਨੈ ਕਰਤਾ ਦਾ ਸਿਹਤ ਨਿਰੀਖਣ ਕੀਤਾ ਜਾਂਦਾ ਹੈ। ਬਿਨੈ ਕਰਤਾਵਾਂ ਨੂੰ ਇਕ ਟੱਚ ਸਕਰੀਨ ਟੈਬਲਟ ਉਤੇ ਇਕ ਟੈਸਟ ਦੇਣਾ ਪੈਂਦਾ ਹੈ, ਜਿਸ ਵਿਚ ਗੱਡੀ ਚਲਾਉਣ ਸਬੰਧੀ ਕੁੱਝ ਸਵਾਲ ਹੁੰਦੇ ਹਨ। ਅਖੀਰ ’ਚ ਸਾਰੇ ਬਿਨੈ ਕਰਤਾ ਮੌਕੇ ’ਤੇ ਮੌਜੂਦ ਟਰੈਕ ਉਤੇ ਡਰਾਇਵਿੰਗ ਟੈਸਟ ਦਿੰਦੇ ਹਨ। 4 ਪਹੀਆ ਵਾਹਨਾਂ ਲਈ ਟਰੈਕ ਨੂੰ ਵੱਖ-ਵੱਖ ਥਾਵਾਂ ’ਤੇ ਪਹਾੜ੍ਹੀ ਅਤੇ ਢਲਵੀਂ ਜ਼ਮੀਨ ਦਾ ਰੂਪ ਦਿੱਤਾ ਗਿਆ ਹੈ ਤਾਂ ਜੋ ਗੱਡੀ ਚਲਾਉਣ ਵਾਲੇ ਨੂੰ ਹਰ ਪ੍ਰਕਾਰ ਦੀ ਧਰਾਤਲ ’ਤੇ ਗੱਡੀ ਚਲਾਉਣ ਦਾ ਤਜਰਬਾ ਹੋਵੇ।

WRITTEN BY