Skip to content
Independent perspectives. Global stories.
BREAKING

ਈਸੜੂ ਕਾਨਫਰੰਸਾਂ ’ਤੇ ਆਉਣ ਵਾਲੇ ਵੀ.ਆਈ.ਪੀ ’ਤੇ ਹਵਾ ’ਚੋਂ ਹੋ ਸਕਦਾ ਕੁਦਰਤੀ ਹਮਲਾ

Share this story

ਖੰਨਾ, 9 ਅਗਸਤ (ਰਾਕੇਸ਼ ਸਹਿਗਲ, ਕੇ ਐਲ ਸਹਿਗਲ)- 15 ਅਗਸਤ ਨੂੰ ਪਿੰਡ ਈਸੜੂ ਵਿਖੇ ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਦੀ ਬਰਸੀ ’ਤੇ ਸੂਬਾ ਪੱਧਰੀ ਸ਼ਹੀਦੀ ਕਾਨਫਰੰਸਾਂ ’ਚ ਆਉਣ ਵਾਲੇ ਵੀ.ਆਈ.ਪੀ ’ਤੇ ਹਵਾ ਵਿੱਚੋਂ ਕੁਦਰਤੀ ਹਮਲਾ ਹੋ ਸਕਦਾ ਹੈ। ਕਿਉਂਕਿ, ਇਸ ਸੜਕ ’ਤੇ ਤੇਜ ਹਨ੍ਹੇਰੀ ਅਤੇ ਮੀਂਹ ਕਰਕੇ ਦਰੱਖਤ ਡਿੱਗ ਰਹੇ ਹਨ ਅਤੇ ਪ੍ਰਸ਼ਾਸਨ ਮੁਸ਼ਕਲ ’ਚ ਹੈ। ਸੂਬੇ ਭਰ ਦੇ ਵੀ.ਆਈ.ਪੀ ਇਸ ਰਾਹ ਤੋਂ ਲੰਘ ਕੇ ਈਸੜੂ ਪਹੁੰਚਦੇ ਹਨ। ਕੁੱਝ ਦਿਨ ਪਹਿਲਾਂ ਇਸ ਸੜਕ ’ਤੇ ਫੈਜ਼ਗੜ੍ਹ ਪਿੰਡ ਕੋਲ ਦਰੱਖਤ ਡਿੱਗਣ ਨਾਲ ਹਾਦਸਾ ਹੋਣੋਂ ਟਲ ਗਿਆ ਸੀ ਅਤੇ ਕਈ ਘੰਟੇ ਆਵਾਜਾਈ ਠੱਪ ਰਹੀ ਸੀ। ਇਸੇ ਤਰ੍ਹਾਂ ਐਤਵਾਰ ਨੂੰ ਪਿੰਡਇਕੋਲਾਹਾ ਦੇ ਕੋਲ ਇੱਕ ਦਰੱਖਤ ਡਿੱਗ ਗਿਆ ਅਤੇ ਰਾਹਗੀਰ ਬਚ ਗਏ। ਇਸ ਰੋਡ ਦੀ ਸਾਰੀ ਟਰੈਫਿਕ ਠੱਪ ਹੋ ਗਈ ਅਤੇ ਪਿਡਾਂ ਵਿੱਚੋਂ ਦੀ ਲੰਘਾਉਣੀ ਪਈ। ਜੰਗਲਾਤ ਮਹਿਕਮੇ ਨੇ ਕਈ ਘੰਟੇ ਦੀ ਜੱਦੋ-ਜਹਿਦ ਮਗਰੋਂ ਇਸ ਦਰੱਖਤ ਨੂੰ ਉਥੋਂ ਚੁੱਕਿਆ। ਹੁਣ ਸਵਾਲ ਇਹ ਉ¤ਠ ਰਹੇ ਹਨ ਕਿ ਮੌਸਮ ਜੇਕਰ ਖਰਾਬ ਹੀ ਰਿਹਾ ਅਤੇ ਹਨ੍ਹੇਰੀ ਵੀ ਚੱਲੀ ਤਾਂ ਇਸ ਸੜਕ ’ਤੇ ਕਰੀਬ 7 ਕਿਲੋਮੀਟਰ ਖੇਤਰ ਵਿੱਚ ਸੜਕ ਕਿਨਾਰੇ ਲੱਗੇ ਦਰੱਖਤ ਕਿਸੇ ਵੀ ਸਮੇਂ ਅਤੇ ਕਿਸੀ ਵੀ ਗੱਡੀ ਜਾਂ ਰਾਹਗੀਰ ਉਪਰ ਡਿੱਗ ਸਕਦੇ ਹਨ। ਸਵਾਲ ਇਹ ਵੀ ਹੈ ਕਿ ਇਸ ਸੜਕ ’ਤੇ 15 ਅਗਸਤ ਨੂੰ ਤਾਂ ਤਕਰੀਬਨ ਸਾਰੀਆਂ ਗੱਡੀਆਂ ਹੀ ਵੀ.ਆਈ.ਪੀ ਲੰਘਦੀਆਂ ਹਨ। ਜੇਕਰ ਕਿਸੇ ਵੀ.ਆਈ.ਪੀ ਗੱਡੀ ’ਤੇ ਦਰੱਖਤ ਡਿੱਗ ਕੇ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ, ਤਾਂ ਕੌਣ ਜਿੰਮੇਵਾਰ ਹੋਵੇਗਾ? ਇਸ ਸੰਬੰਧੀ ਐਸ.ਡੀ.ਐਮ ਪਰਮਦੀਪ ਸਿੰਘ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਦੀ ਡਿਉਟੀ ਲਾ ਦਿੱਤੀ ਗਈ ਹੈ। ਜਦਕਿ, ਜੰਗਲਾਤ ਮਹਿਕਮੇ ਦੇ ਬਲਾਕ ਅਫਸਰ ਸੁਰਿੰਦਰ ਸਿੰਘ ਨੇ ਕਿਹਾ ਕਿ ਕੁਦਰਤੀ ਘਟਨਾ ਨੂੰ ਰੋਕਣਾ ਸੰਭਵ ਨਹੀਂ ਹੈ।

WRITTEN BY