Skip to content
Independent perspectives. Global stories.
BREAKING

ਸ੍ਰੀ ਦਰਬਾਰ ਸਾਹਿਬ ਸਾਹਮਣੇ ਚੌਕ ’ਚ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ’

Share this story

ਅੰਮ੍ਰਿਤਸਰ, 2 ਅਗਸਤ (ਸੁਨੀਲ ਗੁਪਤਾ)- ਗੁਰੂ ਨਗਰੀ ਅੰਮ੍ਰਿਤਸਰ ਸਿਫਤੀ ਦਾ ਘਰ ਸ਼੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਾਹਮਣੇ ਮੇਨ ਚੌਂਕ ਘੰਟਾ ਘਰ ਜ਼ਲਿਆ ਵਾਲਾ ਬਾਗ ਵਿਖੇ ਬੈਟਰੀ ਰਿਕਸੇ ਅਤੇ ਥ੍ਰੀ ਵਹੀਲਰਾਂ ਕਾਰਨ ਭਾਰੀ ਜਾਮ ਲੱਗਾ ਰਹਿੰਦਾ ਹੈ । ਜਿਸ ਦੀਆਂ ਖਬਰਾਂ ਕੁਝ ਦਿਨ ਪਹਿਲਾਂ ਵੀ ਪ੍ਰਕਾਸ਼ਿਤ ਹੋ ਚੁੱਕੀਆ ਹਨ, ਪਰ ਇਸ ਜਾਮ ਪ੍ਰਤੀ ਪੁਲਿਸ ਪ੍ਰਸ਼ਾਸਨ ਅਤੇ ਟ੍ਰੈਫਿਕ ਅਧਿਕਾਰੀਆਂ ਦੀ ਸੇਹਤ ਉ¤ਪਰ ਕੋਈ ਅਸਰ ਨਹੀਂ ਹੋਇਆ ਜਾਪਦਾ । ਇੱਥੇ ਜਾਮ ਲੱਗਣ ਦਾ ਮੁੱਖ ਕਾਰਨ ਟ੍ਰੈਫਿਕ ਵਿਵਸਥਾ ਦਾ ਦਰੁਸਤ ਨਾ ਹੋਣਾ ਹੈ । ਜਦ ਪਹਿਰੇਦਾਰ ਪੱਤਰਕਾਰਾਂ ਦੀ ਟੀਮ ਵਲੋਂ ਦੇਖਿਆ ਗਿਆ ਕਿ ਜ਼ਲਿਆਵਾਲਾ ਬਾਗ ਅੱਗੇ ਖੜ੍ਹੇ ਬੈਟਰੀ ਰਿਕਸ਼ੇ ਅਤੇ ਥ੍ਰੀਵਹੀਲਰਾਂ ਦੇ ਵੱਡੇ ਜਾਮ ਕਾਰਨ ਆਉਣ-ਜਾਣ ਵਾਲੇ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਥ੍ਰੀਵਹੀਲਰਾਂ ਵਾਲੇ ਆਪਣੀ ਮਨ-ਮਰਜ਼ੀ ਜਤਾ ਰਹੇ ਸਨ । ਹੈਰਾਨੀ

ਵਾਲੀ ਗੱਲ ਇਹ ਸੀ ਕਿ ਇੱਥੇ ਮੌਕੇ ਤੇ ਸਿਰਫ ਇੱਕ ਹੀ ਟ੍ਰੈਫਿਕ ਜਵਾਨ ਖੜ੍ਹਾ ਸੀ । ਇਸ ਜਾਮ ਬਾਰੇ ਜਦ ਥ੍ਰੀਵਹੀਲਰਾਂ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਸਾਡੇ ਕੋਲੋਂ ਚੋਂਕ ਬੁੱਤ ਮਲਕਾ ਤੋਂ ਅੱਗੇ ਆਉਣ ਲਈ ਪੂਰੇ ਦਿਨ ਦਾ ਬੈਟਰੀ ਰਿਕਸ਼ੇ ਕੋਲੋਂ 100 ਰੁ. ਅਤੇ ਥ੍ਰੀਵਹੀਲਰਾਂ ਕੋਲੋਂ 200 ਰੁ. ਲ਼ਏ ਜਾਂਦੇ ਹਨ । ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ 3 ਸਟਾਰਾਂ ਵਾਲਾ ਆਉਂਦਾ ਹੈ ਤਾਂ ਸਾਨੂੰ ਕੁਝ ਸਮੇਂ ਵਾਸਤੇ ਅੱਗੇ-ਪਿੱਛੇ ਹੋਣ ਲਈ ਕਿਹਾ ਜਾਂਦਾ ਹੈ । ਇਸ ਸੰਬੰਧੀ ਜਦੋਂ ਟ੍ਰੈਫਿਕ ਮੁਲਾਜ਼ਮ ਕੋਲੋਂ ਪੈਸੈ ਲੈਣ ਸੰਬੰਧੀ ਪੁੱਛਿਆ ਗਿਆ ਤਾਂ ਉਹ ਵਾਰ ਵਾਰ ਇੱਕ ਹੀ ਗੱਲ ਕਹੀ ਗਿਆ ਕਿ ਸਰ ਸਾਡੀ ਹੋਮਗਾਰਡਾਂ ਦੀ ਤਨਖਾਹ ਕਿਤੇ ਕਿੰਨੀ ਕੁ ਹੈ । ਜਦ ਡਿਊਟੀ ਅਫਸਰ ਏ.ਐਸ.ਆਈ ਬਾਰੇ ਪੁੱਛਿਆ ਗਿਆ ਕਿ ਉਹ ਕਿੱਥੇ ਹਨ, ਤਾਂ ਉਹ ਟ੍ਰੈਫਿਕ ਮੁਲਾਜ਼ਮ ਦੱਸਣ ਬਾਰੇ ਟਾਲ-ਮਟੋਲ ਕਰਦਾ ਰਿਹਾ । ਜਦ ਏ.ਐਸ.ਆਈ ਦਾ ਮੋਬਾਇਲ ਨੰ. ਮੰਗਿਆ ਗਿਆ ਤਾਂ ਮੇਰੇ ਕੋਲ ਨਹੀਂ ਹੈਗਾ,ਕਹਿ ਕਿ ਪਾਸਾ ਵੱਟਦਾ ਹੋਇਆ ਇੱਕ ਦੁਕਾਨ ਵਿਚ ਜਾ ਵੜਿਆ । ਜਦ ਇਸ ਬਾਰੇ ਟ੍ਰੈਫਿਕ ਇੰਚਾਰਜ਼ ਇੰਸਪੈਕਟਰ ਸ਼ਮਸੇਰ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਜਲਦ ਹੀ ਇਸ ਬਾਰੇ ਖੁਦ ਆਪ ਜਾ ਕੇ ਸੁਚਾਰੂ ਢੰਗ ਨਾਲ ਟ੍ਰੈਫਿਕ ਵਿਵਸਥਾ ਚਾਲੂ ਕਰਵਾਉਣ ਦਾ ਭਰੋਸਾ ਦਿੱਤਾ । ਵੇਖਣਾ ਹੁਣ ਇਹ ਹੋਵੇਗਾ ਕਿ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਵਿੱਤਰ ਦਰਸ਼ਨਾਂ ਨੂੰ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਕੀ ਕਦਮ ਚੁੱਕੇ ਜਾਂਦੇ ਹਨ।

WRITTEN BY