Skip to content
Independent perspectives. Global stories.
BREAKING

ਕੰਚਨ ਫੀਡ ਫੈਕਟਰੀ ਵਾਲਿਆਂ ਦੇ ਘਰ ਕਤਲ ਮਗਰੋਂ ਲੁੱਟ ਕਰਨ ਵਾਲਾ ਕਾਬੂ

Share this story

ਖੰਨਾ, 5 ਅਗਸਤ (ਰਾਕੇਸ਼ ਸਹਿਗਲ)- ਸਮਰਾਲਾ ਰੋਡ ’ਤੇ ਕੰਚਨ ਫੀਡ ਫੈਕਟਰੀ ਵਾਲਿਆਂ ਦੇ ਘਰ 23 ਜੁਲਾਈ ਦੀ ਰਾਤ ਨੂੰ ਆਪਣੇ ਸਾਥੀ ਦਾ ਕਤਲ ਕਰਕੇ ਲੁੱਟ ਕਰਨ ਵਾਲੇ ਮਹੇਸ਼ ਕੁਮਾਰ ਵਾਸੀ ਬਿਹਾਰ ਨੂੰ ਸਿਟੀ ਥਾਣਾ ਦੀ ਪੁਲਸ ਨੇ ਬੁੱਧਵਾਰ ਸਵੇਰੇ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮਹੇਸ਼ ਕੁਮਾਰ ਅਤੇ ਫੁਰਤੀ ਲਾਲ ਨੂੰ ਫੈਕਟਰੀ ਦੇ ਮਾਲਕ ਮੁਕੇਸ਼ ਮਹਿਤਾ ਅਤੇ ਨਰੇਸ਼ ਮਹਿਤਾ ਆਪਣੇ ਘਰ ਦੀ ਰਾਖੀ ਲਈ ਛੱਡ ਕੇ ਗਏ ਸੀ। ਉਹ ਪਰਿਵਾਰ ਸਮੇਤ ਆਪਣੇ ਭਾਣਜੇ ਦੇ ਵਿਆਹ ’ਤੇ ਗਏ ਸੀ। ਮਗਰੋਂ ਮਹੇਸ਼ ਕੁਮਾਰ ਨੇ ਆਪਣੇ ਸਾਥੀ ਫੁਰਤੀ ਲਾਲ ਦਾ ਕਤਲ ਕਰਕੇ ਅਲਮਾਰੀ ਵਿੱਚੋਂ ਸਾਢੇ 5

ਲੱਖ ਰੁਪਇਆਂ ਨਾਲ ਭਰਿਆ ਬੈਗ ਲੁੱਟ ਲਿਆ। ਬੁੱਧਵਾਰ ਨੂੰ ਪੁਲਸ ਨੂੰ ਸੂਚਨਾ ਮਿਲੀ ਕਿ ਕਥਿਤ ਦੋਸ਼ੀ ਰੇਲਵੇ ਸਟੇਸ਼ਨ ’ਤੇ ਖੜ੍ਹਾ ਹੈ। ਸਿਟੀ ਥਾਣਾ ਮੁਖੀ ਅਨਿਲ ਕੋਹਲੀ ਦੀ ਅਗਵਾਈ ਹੇਠ ਪੁਲਸ ਦੀ ਟੀਮ ਨੇ ਮੌਕੇ ’ਤੇ ਜਾ ਕੇ ਦੋਸ਼ੀ ਨੂੰ ਕਾਬੂ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਉਸਦੀ ਨਿਸ਼ਾਨਦੇਹੀ ’ਤੇ ਸੂਆ ਪੁਲੀ ਖਮਾਣੋਂ ਦੇ ਕੋਲ ਇੱਕ ਪਲਾਟ ਵਿੱਚ ਲੁਕੋ ਕੇ ਰੱਖੇ ਗਏ 4 ਲੱਖ 23 ਹਜਾਰ ਰੁਪਏ ਬਰਾਮਦ ਕਰ ਲਏ ਗਏ। ਬਾਕੀ ਪੁੱਛਗਿੱਛ ਲਈ ਪੁਲਸ ਦੋਸ਼ੀ ਦਾ ਰਿਮਾਂਡ ਹਾਸਲ ਕਰੇਗੀ।॥

WRITTEN BY