ਚੇਂਨਈ, 2 ਅਗਸਤ (ਪੀ. ਟੀ.)- ਸੀਮਾ ਸ਼ੁਲਕ ਵਿਭਾਗ ਦੇ ਅਧਿਕਾਰੀਆਂ ਨੇ ਸਿੰਗਾਪੁਰ ਤੋਂ ਇ¤ਥੇ ਪੁ¤ਜੇ ਏਅਰ ਇੰਡੀਆ ਜਹਾਜ਼ ਦੇ ਪਖਾਨੇ ’ਚ ਲਾਵਾਰਸ ਪਿਆ ਕਰੀਬ 35 ਲ¤ਖ ਰੁਪਏ ਮੁ¤ਲ ਦਾ ਇ¤ਕ ਕਿ¤ਲੋਗਰਾਮ ਸੋਨਾ ਬਰਾਮਦ ਕੀਤਾ।ਹਵਾਈ ਅ¤ਡੇ ਦੇ ਸੂਤਰਾਂ ਮੁਤਾਬਿਕ, ਏਅਰ ਇੰਡੀਆ ਜਹਾਜ਼ ਦੇ ਪਖਾਨੇ ’ਚ ਲਾਵਾਰਸ ਪਏ ਸੋਨੇ ਨੂੰ ਜਹਾਜ਼ ਦੀ ਸਾਫ਼ ਸਫ਼ਾਈ ਕਰਨ ਵਾਲੇ ਕਰਮਚਾਰੀਆਂ ਨੇ ਵੇਖਿਆ।ਇਹ ਜਹਾਜ਼ ਸਿੰਗਾਪੁਰ ਤੋਂ ਇ¤ਥੇ ਆਇਆ ਸੀ ਤੇ ਨਵੀਂ ਦਿ¤ਲੀ ਲਈ ਜਾਣ ਵਾਲਾ ਸੀ।ਉਨ੍ਹਾਂ ਨੇ ਦ¤ਸਿਆ ਕਿ ਸੋਨਾ ਜ਼ਬਤ ਕਰ ਲਿਆ ਗਿਆ ਹੈ।ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਸ਼¤ਕ ਹੈ ਕਿ ਤਸਕਰ ਜਹਾਜ਼ ਦੇ ਨਵੀਂ ਦਿ¤ਲੀ ਪੁ¤ਜਣ ਤੋਂ ਬਾਅਦ ਇਸ ਸੋਨੇ ਨੂੰ ਜਹਾਜ਼ ਤੋਂ ਕ¤ਢਣ ਵਾਲੇ ਸਨ।



