ਨਵੀਂ ਦਿ¤ਲੀ, 2 ਅਗਸਤ (ਪੀ. ਟੀ.)- ਸੰਸਦ ’ਚ ਪਿਛਲੇ ਦੋ ਹਫ਼ਤੇ ਤੋਂ ਜਾਰੀ ਗਤੀਰੋਧ ਨੂੰ ਖ਼ਤਮ ਕਰਨ ਲਈ ਸਰਕਾਰ ਨੇ ਕ¤ਲ੍ਹ ਸਰਵ ਦਲ਼ੀ ਬੈਠਕ ਬੁਲਾਈ ਹੈ।ਪਿਛਲੇ ਦੋ ਹਫ਼ਤੇ ’ਚ ਵਿਆਪਮ ਤੇ ਸੁਸ਼ਮਾ-ਵਸੁੰਧਰਾ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਵਿਰੋਧੀ ਪ¤ਖ ਤੇ ਖ਼ਾਸਕਰ ਕਾਂਗਰਸ ਦੇ ਹੰਗਾਮੇ ਦੇ ਚ¤ਲਦੇ ਸਦਨ ’ਚ ਕੰਮ ਨਹੀਂ ਹੋਇਆ ਹੈ।ਅਜਿਹੇ ’ਚ ਹੁਣ ਸਰਕਾਰ ਦੇ ਸਾਹਮਣੇ ਚੁਨੌਤੀ ਇਸ ਗਤੀਰੋਧ ਨੂੰ ਖ਼ਤਮ ਕਰਨ ਦੀ ਹੈ। ਸਰਕਾਰ ਨੂੰ ਇਸ ਸਤਰ ਦੇ ਦੌਰਾਨ ਜੀਐਸਟੀ, ਜ਼ਮੀਨ ਪ੍ਰਾਪਤੀ, ਜੁਵਨਾਇਲ ਜਸਟਿਸ, ਰੀਅਲ ਅਸਟੇਟ ਡਿਵੈਲਪਮੈਂਟ ਬਿਲ ਸਮੇਤ ਕਈ ਬਿ¤ਲਾਂ ਨੂੰ ਪਾਸ ਵੀ ਕਰਵਾਉਣਾ ਹੈ। ਇਨ੍ਹਾਂ ਬਿ¤ਲਾਂ ‘ਤੇ ਚਰਚਾ ਕਰਵਾਉਣ ਲਈ ਸਦਨ ਦੀ ਕਾਰਵਾਈ ਚ¤ਲਣਾ ਜ਼ਰੂਰੀ ਹੈ।



