Skip to content
Independent perspectives. Global stories.
BREAKING

ਮੈਂ ਪਾਕਿਸਤਾਨ ’ਚ ਟਾਈਗਰ ਮੈਮਨ ਨੂੰ ਮਿਲਿਆ ਸੀ : ਵਿਧਾਇਕ ਉਸਮਾਨ ਮਜੀਦ ਦਾ ਦਾਅਵਾ

Share this story

ਸ੍ਰੀਨਗਰ, 31 ਜੁਲਾਈ (ਪੀ. ਟੀ.)- ਕਾਂਗਰਸ ਵਿਧਾਇਕ ਉਸਮਾਨ ਮਜੀਦ ਨੇ 1993 ਮੁੰਬਈ ਬੰਬ ਧਮਾਕਿਆਂ ਦੇ ਮਾਸਟਰਮਾਈਂਡ ਟਾਈਗਰ ਮੈਮਨ ਨਾਲ ਦੋ ਤੋਂ ਤਿੰਨ ਵਾਲ ਮਿਲਣ ਦਾ ਦਾਅਵਾ ਕੀਤਾ ਹੈ। ਰਿਪੋਰਟ ਮੁਤਾਬਿਕ ਉਸਮਾਨ ਮਜੀਦ ਨੇ ਟਾਈਗਰ ਮੈਮਨ ਨਾਲ ਪਾਕਿਸਤਾਨ ਕਬਜੇ ਵਾਲੇ ਕਸ਼ਮੀਰ ‘ਚ ਕਈ ਵਾਰ ਮੁਲਾਕਾਤ ਕੀਤੀ ਸੀ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਯਾਕੂਬ ਮੈਮਨ ਦੇ ਆਤਮ ਸਮਰਪਣ ਦੇ ਫ਼ੌਰਨ ਬਾਅਦ ਟਾਈਗਰ ਨੇ ਪਾਕਿਸਤਾਨ ਛੱਡ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਟਾਈਗਰ ਮੈਮਨ ਨੇ ਆਈ.ਐਸ.ਆਈ. ਦੇ ਡਰ ਤੋਂ ਪਾਕਿਸਤਾਨ ਛੱਡ ਦਿੱਤਾ ਤੇ ਆਪਣੇ ਭਰਾ ਦੇ ਆਤਮ ਸਮਰਪਣ ਤੋਂ ਨਿਰਾਸ਼ ਹੋ ਕੇ ਦੁਬਈ ਚਲਾ ਗਿਆ। ਟਾਈਗਰ ਮੈਮਨ ਨੂੰ ਡਰ ਸੀ ਕਿ ਉਸ ਦੇ ਭਰਾ ਯਾਕੂਬ ਦੇ ਭਾਰਤੀ ਏਜੰਸੀਆਂ ਦੇ ਸਾਹਮਣੇ ਸਰੈਂਡਰ ਕਰਨ ਤੋਂ ਬਾਅਦ ਆਈ.ਐਸ.ਆਈ ਨੇ ਉਸ ਨੂੰ ਮਾਰ ਦੇਵੇਗਾ। ਇਸ ਡਰ ਦੇ ਕਾਰਨ ਉਹ ਦੁਬਈ ਚਲਾ ਗਿਆ ਪਰ ਆਈ.ਐਸ.ਆਈ. ਉਸ ਨੂੰ ਫਿਰ ਤੋਂ ਪਾਕਿਸਤਾਨ ਵਾਪਸ ਲੈ ਆਇਆ, ਤਾਂ ਜੋ ਉਹ ਵੀ ਆਪਣੇ ਭਰਾ ਵਾਂਗ ਭਾਰਤੀ ਏਜੰਸੀਆਂ ਨੂੰ ਆਤਮ ਸਮਰਪਣ ਨਾ ਕਰ ਸਕੇ।

WRITTEN BY