ਲੁਧਿਆਣਾ, 31 ਜੁਲਾਈ (ਮਨਿੰਦਰਪਾਲ ਸਿੰਘ ਮਿੱਡਾ)- ਅੱਜ ਇੱਥੇ ਸੋਮਨਾਥ ਸੁਸਾਇਟੀ ਅਤੇ ਯੂਥ ਵੱਲੋਂ ਲੁਧਿਆਣਾ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਫੁਆਰੇ ਵਾਲੇ ਚੌਕ ਤੋਂ ਲੈ ਕੇ ਪੁਲਿਸ ਲਾਇਨ ਤੱਕ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਦੀਨਾਨਗਰ ਵਿਖੇ ਸ਼ਹੀਦ ਹੋਏ ਪੁਲਿਸ ਜਵਾਨਾਂ, ਆਮ ਨਾਗਰਿਕਾਂ ਅਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਇਸ ਮੌਕੇ ਸੋਮਨਾਥ ਸੁਸਾਇਟੀ ਨੇ ਵਿਸ਼ੇਸ਼ ਤੌਰ ’ਤੇ ਕਿਹਾ ਕਿ ਇਨਸਾਨੀਅਤ ਸਭ ਧਰਮਾਂ, ਜਾਤਾਂ ਅਤੇ ਆਪਣੇ ਸਮਾਜ ਤੋਂ ਉੱਪਰ ਹੈ। ਨਿਰਦੋਸ਼ ਲੋਕਾਂ ਦੀ ਜ਼ਿੰਦਗੀ ਦਾ ਘਾਟਾ ਸਮਾਜ ਨੂੰ ਸਭ ਤੋਂ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਨਿਰਦੋਸ਼ ਲੋਕਾਂ ਦਾ ਕਤਲ ਅਤੇ ਅੱਤਵਾਦ ਨੂੰ ਬੰਦ ਕੀਤਾ ਜਾਵੇ। ਸੋਮਨਾਥ ਸੁਸਾਇਟੀ ਅਤੇ ਉਸ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਦੀਨਾਨਗਰ ਵਿਖੇ ਸਾਰਿਆਂ ਨੂੰ ਅੱਤਵਾਦ ਤੋਂ ਬਚਾਉਣ ਲਈ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ।
ਇਸ ਕੈਂਡਲ ਮਾਰਚ ਵਿੱਚ ਪੁਲਿਸ ਕਮਿਸ਼ਨਰ ਸਰਵਸ਼੍ਰੀ ਪ੍ਰਮੋਦ ਬਾਨ, ਮਦਨ ਲਾਲ ਬੱਗਾ, ਅਰਵਿੰਦਰ ਸਿੰਘ, ਰਵੀ ਸ਼ਰਮਾ (ਫਾਊਂਡਰ), ਨਿਤਿਨ ਸਿੰਗਲਾ, ਵਿਸ਼ਾਲ ਗਰਗ, ਅਮਨ ਸੰਧੂ, ਰਜਤ ਸ਼ਰਮਾ, ਬੀਜਾ, ਜੋਸ਼ੀ, ਅਤੇ ਸੋਸਾਇਟੀ ਦੇ ਪ੍ਰਧਾਨ ਪਾਰਿਕ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਸਾਰੇ ਮੈਂਬਰਾਂ ਅਤੇ ਹਾਜ਼ਰ ਮਾਣਯੋਗ ਸ਼ਖਸੀਅਤਾਂ ਨੇ ਸ਼ਹੀਦ ਸ. ਬਲਜੀਤ ਸਿੰਘ ਐਸ.ਪੀ. ਅਤੇ ਹੋਰ ਸ਼ਹੀਦਾਂ ਨੂੰ ਸੱਚੇ ਦਿਲ ਤੋਂ ਸ਼ਰਧਾਂਜਲੀਆਂ ਭੇਟ ਕੀਤੀਆਂ।



