Skip to content
Independent perspectives. Global stories.
BREAKING

ਯੂ.ਪੀ.ਏ. ਸਰਕਾਰ ਨੇ ਅੱਤਵਾਦ ਵਿਰੁੱਧ ਜੰਗ ਨੂੰ ਕਮਜ਼ੋਰ ਕੀਤਾ : ਰਾਜਨਾਥ’

Share this story

ਗ੍ਰਹਿ ਮੰਤਰੀ ਨੇ ਅੱਤਵਾਦ ਨੂੰ ਦੇਸ਼ ਲਈ ਵੱਡੀ ਚੁਣੌਤੀ ਕਰਾਰ ਦਿੱਤਾ

d70721326  ਨਵੀਂ ਦਿੱਲੀ, 31 ਜੁਲਾਈ (ਪੀ. ਟੀ. ਲਾਇਵ)- ਸਰਕਾਰ ਨੇ ਅੱਜ ਪਿਛਲੀ ਯੂ.ਪੀ.ਏ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਹਿੰਦੂ ਅੱਤਵਾਦ ਦੀ ਨਵੀਂ ਸ਼ਬਦਾਵਲੀ ਘੜ ਕੇ ਅੱਤਵਾਦ ਖਿਲਾਫ ਜੰਗ ਨੂੰ ਕਮਜ਼ੋਰ ਕੀਤਾ। ਇਸ ਲਈ ਉਸ ਨੇ ਅੱਤਵਾਦੀ ਹਾਫਿਜ ਸਾਈਦ ਤੋਂ ਵਧਾਈ ਲਈ ਪਰ ਮੋਦੀ ਸਰਕਾਰ ਅਜਿਹੀ ਸ਼ਰਮਨਾਕ ਸਥਿਤੀ ਕਦੀ ਪੈਦਾ ਨਹੀਂ ਹੋਣ ਦੇਵੇਗੀ। ਗੁਰਦਾਸਪੁਰ ‘ਚ 27 ਜੁਲਾਈ ਨੂੰ ਹੋਏ ਅੱਤਵਾਦੀ ਹਮਲੇ ਦੇ ਬਾਰੇ ‘ਚ ਲੋਕ ਸਭਾ ‘ਚ ਆਪਣਾ ਲਿਖਤ ਬਿਆਨ ਪੜ੍ਹਨ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਅੱਤਵਾਦ ਹੀ ਹੁੰਦਾ ਹੈ। ਉਸ ਦਾ ਹਿੰਦੂ, ਮੁਸਲਮਾਨ ਜਾਂ ਕੋਈ ਹੋਰ ਧਰਮ ਜਾਂ ਜਾਤ ਨਹੀਂ ਹੁੰਦੀ। ਰਾਜਨਾਥ ਨੇ ਉਨ੍ਹਾਂ ਦੋਸ਼ਾਂ ਦਾ ਸਖ਼ਤ ਵਿਰੋਧ ਕੀਤਾ ਜਿਸ ‘ਚ ਕਾਂਗਰਸ ਸਮੇਤ ਵਿਰੋਧੀ ਧਿਰ ਮੈਂਬਰਾਂ ਨੇ

ਦੋਸ਼ ਲਗਾਇਆ ਕਿ ਸਰਕਾਰ ਅੱਤਵਾਦ ਦਾ ਸਿਆਸੀਕਰਨ ਕਰ ਰਹੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਅੱਤਵਾਦ ਦੇਸ਼ ਲਈ ਸਭ ਤੋਂ ਵੱਡੀ ਚੁਣੌਤੀ ਹੈ। ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਸਮੇਤ ਕੁਝ ਵਿਰੋਧੀ ਦਲਾਂ ਦੁਆਰਾ ਸੰਸਦ ‘ਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੇ ਜਾਣ ‘ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਸ਼ਹਾਦਤ ਹੋਵੇ ਤਾਂ ਦੂਸਰੇ ਪਾਸੇ ਸਦਨ ‘ਚ ਸ਼ੋਰ-ਸ਼ਰਾਬਾ ਹੋਵੇ ਇਸ ਨੂੰ ਦੇਸ਼ ਕਿਸ ਤਰ੍ਹਾਂ ਪ੍ਰਵਾਨ ਕਰੇਗਾ। ਰਾਜਨਾਥ ਨੇ ਅੱਤਵਾਦ ਦੇ ਮੁੱਦੇ ‘ਤੇ ਗੰਭੀਰ ਚਰਚਾ ਕਰਨ ਦੀ ਗੱਲ ਕਹੀ। ‘

WRITTEN BY