Skip to content
Independent perspectives. Global stories.
BREAKING

ਸੁਖਬੀਰ ਬਾਦਲ ਵੱਲੋਂ ਉਦਯੋਗਿਕ ਰਹਿੰਦ-ਖੂੰਹਦ ਦੇ ਆਧਾਰ ’ਤੇ ਨਵਿਆਉਣਯੋਗ ਉੂਰਜਾ ਪ੍ਰਾਜੈਕਟ ਲਾਉਣ ਨੂੰ ਮਨਜ਼ਰੂੀ

Share this story

6 ਮਹੀਨਿਆਂ ਵਿਚ ਸ਼ੁਰੂ ਹੋਵੇਗਾ ਆਪਣੀ ਤਰ੍ਹਾਂ ਦਾ ਪਹਿਲਾ ਪਲਾਂਟ

d70866504ਜਲੰਧਰ/ਅਰਸੇਵਾਦਕਰਟ (ਹੰਗਰੀ), 31 ਜੁਲਾਈ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵਿਸ਼ਵ ਵਿਚ ਆਪਣੀ ਤਰ੍ਹਾਂ ਦੇ ਪਹਿਲੇ ਉਦਯੋਗਿਕ ਰਹਿੰਦ ਖੂੰਹਦ ਦੇ ਆਧਾਰ ’ਤੇ ਨਵਿਆਉਣਯੋਗ ਉੂਰਜਾ  ਪ੍ਰਾਜੈਕਟ ਲਾਉਣ ਨੂੰ ਸਿਧਾਂਤਕ ਮਨਜ਼ਰੂੀ ਦੇ ਦਿੱਤੀ ਹੈ। ਇਸ ਨਿਵਕੇਲ ਪ੍ਰਾਜੈਕਟ ਨੂੰ ਮਨਜ਼ਰੂੀ ਫੇਕਨ ਵਾਲਾਕੋਜ਼ਾਕੀ ਕੇ.ਐਫ.ਟੀ. ਦੇ ਵਿਗਿਆਨਕਾਂ ਵਲੋਂ ਇਸ ਸਬੰਧੀ ਦਿੱਤੀ ਪੇਸ਼ਕਾਰੀ ਪਿੱਛੋਂ ਉਪ ਮੁੱਖ ਮੰਤਰੀ ਵਲੋਂ ਦਿੱਤੀ ਗਈ। ਇਸ ਨਵੀਂ ਤਕਨੀਕ ਤਹਿਤ ਵਿਗਿਆਨਕ ਤਰੀਕੇ ਨਾਲ ਸਲਫਰ ਨੂੰ ਗਰਮ

ਕਰਕੇ ਫੋਟੋ ਵੋਲਟਿਕ ਸੈਲਾਂ ਰਾਹੀਂ ਊਰਜਾ ਦਾ ਉਤਪਾਦਨ ਕਰਨਾ ਹੈ। ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਲਾਸਜ਼ਲੋ ਪਖ ਵਲੋਂ ਉਪ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਗਿਆ ਕਿ ਕੰਪਨੀ ਵਲੋਂ ਪੰਜਾਬ ਵਿਚ ਅਗਲੇ 6 ਮਹੀਨਿਆਂ ਦੌਰਾਨ ਇਕ ਮੈਗਾਵਾਟ ਦਾ ਪਲਾਂਟ ਸਥਾਪਿਤ ਕੀਤਾ ਜਾਵੇਗਾ ਜਿਸ ਵਿਚ ਨਿਰੋਲ ਤੌਰ ’ਤੇ ਉਦਯੋਗਿਕ ਰਹਿੰਦ -ਖੂੰਹਦ ਦੀ ਬਿਜਲੀ ਪੈਦਾ ਕਰਨ ਲਈ ਵਰਤੋਂ ਕੀਤੀ ਜਾਵੇਗੀ। ਪ੍ਰਾਜੈਕਟ ਦੀ ਤਕਨੀਕ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਵਿਚ ਸਵੈ ਚਲਿਤ ਸੋਲਰ ਡਿਸ਼ ਤੇ ਟਰਬਾਇਨ ਕੰਮ ਕਰਦੀ ਹੈ, ਜਿਸ ਲਈ ਉਦਯੋਗਿਕ ਪਲਾਂਟਾਂ ਦੇ ਵਾਧੂ ਸਲਫਰ ਨੂੰ ਸੂਰਜ ਦੀਆਂ ਕਿਰਨਾਂ ਨਾਲ ਗਰਮ ਕਰਕੇ ਭਾਫ ਪੈਦਾ ਕੀਤੀ ਜਾਂਦੀ ਹੈ, ਜੋ ਕਿ ਅੱਗੋਂ ਟਰਬਾਇਨ ਨੂੰ ਗਤੀ ਪ੍ਰਦਾਨ ਕਰਕੇ ਊਰਜਾ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਕੋਲ ਇਸ ਨਵੀਂ ਤਕਨੀਕ ਦੇ ਬੋਧਿਕ ਸੰਪਦਾ ਅਧਿਕਾਰ ਹਨ ਅਤੇ ਇਸ ਤਕਨੀਕੀ ਦੀ ਗੁਣਵੱਤਾ ਦਰ ਵੀ 40 ਤੋਂ 70 ਫੀਸਦੀ ਤੱਕ ਹੈ, ਜਦਕਿ ਬਾਕੀ ਸਾਰੀਆਂ ਤਕਨੀਕਾਂ ਵਿਚ ਇਹ ਕੇਵਲ 25 ਫੀਸਦੀ ਤੱਕ ਹੀ ਹੈ। ਇਸ ਮੌਕੇ ਉਪ ਮੁੱਖ ਮੰਤਰੀ ਸ . ਬਾਦਲ ਵਲੋਂ ਕੰਪਨੀ ਵਲੋਂ ਵਰਤੀ ਜਾਂਦੀ ਤਕਨੀਕ ਦਾ ਨਿਰੀਖਣ ਕੀਤਾ ਗਿਆ ਤੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਸਾਫ ਸੁਥਰੀ ਊਰਜਾ ਦੇ ਉਤਪਾਦਨ ਲਈ ਗੈਰ ਰਵਾਇਤੀ ਊਰਜਾ ਪ੍ਰਾਜੈਕਟਾਂ ਲਈ ਵੱਡੀਆਂ ਰਿਆਇਤਾਂ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕੰਪਨੀ ਨੂੰ ਸੱਦਾ ਦਿੱਤਾ ਕਿ ਉਹ ਸੋਲਰ ਪਲਾਂਟ ਤਕਨੀਕੀ ਨਾਲੋਂ 3 ਗੁਣਾ ਵੱਧ ਸਫਲਤਾ ਵਾਲੀ ਇਸ ਤਕਨੀਕ ਨੂੰ ਪੰਜਾਬ ਵਿਚ ਵੀ ਲਾਗੂ ਕਰਨ। ਸ. ਬਾਦਲ ਨੇ ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਨਵਿਆਉਣਯੋਗ ਊਰਜਾ ਪਲਾਂਟਾਂ ਲਈ ਲੋੜੀਂਦੀ ਮਸ਼ੀਨਰੀ ਦੇ ਉਤਪਾਦਨ ਲਈ ਪੰਜਾਬ ਵਿਚ ਯੂਨਿਟ ਲਾਉਣ ਤਾਂ ਜੋ ਸਾਰੇ ਦੇਸ਼ ਨੂੰ ਮਸ਼ੀਨਰੀ ਪ੍ਰਦਾਨ ਕਰਵਾਈ ਜਾ ਸਕੇ। ਇਸ ਮੌਕੇ ਮੁੱਖ ਤੌਰ ’ਤੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਵਧੀਕ ਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ, ਪੰਜਾਬ ਸਰਕਾਰ ਦੇ ਵਫਦ ਨਾਲ ਗਏ ਦੋ ਉਦਯੋਗਪਤੀਆਂ ਭਵਦੀਪ ਸਰਦਾਨਾ (ਸੁਖਜੀਤ ਸਟਾਰਚ) ਤੇ ਅਨੂਪ ਬੈਕਟਰ (ਬੈਕਟਰ ਫੂਡ)ਹਾਜ਼ਰ ਸਨ।

WRITTEN BY