ਵਾਸ਼ਿੰਗਟਨ, 29 ਜੁਲਾਈ (ਪੀ. ਟੀ.)- ਆਈ.ਐਸ.ਆਈ.ਐਸ. ਨਾਲ ਜੁੜੇ ਇਕ ਖੁਫੀਆ ਭਰਤੀ ਦਸਤਾਵੇਜ ਅਨੁਸਾਰ ਅਮਰੀਕਾ ਨੂੰ ਆਰ ਪਾਰ ਦੀ ਜੰਗ ਲਈ ਉਕਸਾਉਣ ਲਈ ਸਮੂਹ ਭਾਰਤ ‘ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਉਥੇ, ਪਾਕਿਸਤਾਨੀ ਤੇ ਅਫਗਾਨ ਤਾਲਿਬਾਨ ਨੂੰ ਇਕ ਕਰਨਾ ਚਾਹੁੰਦਾ ਹੈ। ਰਿਪੋਰਟ ਮੁਤਾਬਿਕ ਪਾਕਿਸਤਾਨੀ ਤਾਲਿਬਾਨ ਨਾਲ ਸਬੰਧਤ ਇਕ ਪਾਕਿਸਤਾਨੀ ਨਾਗਰਿਕ ਤੋਂ ਪ੍ਰਾਪਤ 32 ਪੰਨਿਆਂ ਦੇ ਉਰਦੂ ਦਸਤਾਵੇਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ।


