ਜੰਮੂ, 27 ਜੁਲਾਈ (ਪੀ.ਟੀ.)- ਪਾਕਿਸਤਾਨ ਰੇਂਜਰਜ਼ ਨੇ ਸੋਮਵਾਰ ਨੂੰ ਇ¤ਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ ਕਸ਼ਮੀਰ ਦੇ ਜੰਮੂ ਜ਼ਿਲ੍ਹੇ ‘ਚ ਸੀਮਾ ਚੌਕੀਆਂ ‘ਤੇ ਹਮਲਾ ਕੀਤਾ। ਬੀਐਸਐਫ ਦੇ ਇ¤ਕ ਅਧਿਕਾਰੀ ਨੇ ਦ¤ਸਿਆ ਕਿ ਪਾਕਿਸਤਾਨ ਰੇਂਜਰਜ਼ ਨੇ ਜੰਮੂ ਜ਼ਿਲ੍ਹੇ ਦੇ ਅਰਨਿਆ ਸੈਕਟਰ ‘ਚ ਅੰਤਰਰਾਸ਼ਟਰੀ ਸੀਮਾ ਦੇ ਕੋਲ ਸੀਮਾ ਚੌਕੀਆਂ ‘ਤੇ ਹਲਕੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਉਨ੍ਹਾਂ ਨੇ ਦ¤ਸਿਆ ਕਿ ਗੋਲੀਬਾਰੀ ‘ਚ ਕੋਈ ਨੁਕਸਾਨ ਨਹੀਂ ਹੋਇਆ ਹੈ। ਅਧਿਕਾਰੀ ਨੇ ਦ¤ਸਿਆ ਕਿ ਬੀਐਸਐਫ ਦੇ ਫ਼ੌਜੀ ਬਲਾਂ ਸੰਜਮ ਵਰਤਿਆ ਤੇ ਜਵਾਬੀ ਕਾਰਵਾਈ ਨਹੀਂ ਕੀਤੀ।



