Skip to content
Independent perspectives. Global stories.
BREAKING

ਪੰਜਾਬ ਨੂੰ ਬਿਹਤਰ ਸੂਬਾ ਬਣਾਉਣ ਲਈ ਵਿਦੇਸ਼ੀ ਨਿਵੇਸ਼ ਜ਼ਰੂਰੀ : ਮਲੂਕਾ

Share this story

ਮੈਰੀਲੈਂਡ (ਯੂਐਸਏ), 27 ਜੁਲਾਈ (ਡਾ. ਸੁਰਿੰਦਰ ਗਿੱਲ)- ਕੈਨੇਡਾ ਤੋਂ ਬਾਅਦ ਅਮਰੀਕਾ ਦੌਰੇ ’ਤੇ ਆਏ। ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ  ਅਤੇ ਸੀਨੀਅਰ ਅਕਾਲੀ ਆਗੂ ਸ. ਸਿਕੰਦਰ ਸਿੰਘ ਮਲੂਕਾ ਨੇ ਵਾਸ਼ਿੰਗਟਨ ਮੈਟਰੋਪੁਲਿਟਨ ਦੇ ਮੈਰੀਲੈਂਡ ਸੈਂਟਰ ਫਾਰ ਸੋਸ਼ਲ ਚੇਂਜ ਵਿਖੇ ਬੁੱਧੀਜੀਵੀਆਂ, ਬਿਜਨਸਮੈਨ, ਸੋਸ਼ਲ ਸੰਸਥਾਵਾਂ ਦੇ ਮੁਖੀਆਂ ਅਤੇ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਵਿੱਚ ਹਿੱਸਾ ਲਿਆ। ਇਸ ਮੀਟਿੰਗ ਵਿੱਚ ਜਿੱਥੇ ਸ. ਮਲੂਕਾ ਦਾ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਗਰਮਦਲੀਆਂ ਦੇ ਰਵੱਈਏ ਸਬੰਧੀ ਵੀ ਚਰਚਾ ਕੀਤੀ ਗਈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਅਤੇ ਦ੍ਰਿੜ ਇਰਾਦੇ ਨਾਲ ਆਪਣੇ ਮਿਸ਼ਨ ਵਿੱਚ ਕਾਮਯਾਬ ਕੀਤਾ ਜਾ ਸਕੇ। ਗੌਰਤਲਬ ਹੈ

ਕਿ ਸ. ਮਲੂਕਾ ਨੇ ਜਿੱਥੇ ਪੰਜਾਬ ਦੇ ਵਿਕਾਸ ਅਤੇ ਉਨਤੀ ਸਬੰਧੀ ਪਾਏ ਪੂਰਨਿਆਂ ਅਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਾਰਟੀ ਦੀ ਇੱਕਜੁਟਤਾ ਨੂੰ ਸਲਾਹਿਆ। ਇਸ ਤੋਂ ਪਹਿਲਾਂ ਸ. ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ। ਮੌਕੇ ’ਤੇ ਹਾਜ਼ਰ ਸੀਨੀਅਰ ਅਕਾਲੀ ਨੇਤਾ  ਸ. ਸਤਪਾਲ ਸਿੰਘ ਬਰਾੜ ਨੇ ਕਿਹਾ ਕਿ ਅਕਾਲੀ ਦਲ ਇੱਕੋ-ਇੱਕ ਪਾਰਟੀ ਹੈ ਜੋ ਸਿੱਖ ਮਸਲਿਆਂ ਅਤੇ ਮੋਰਚਿਆਂ ਰਾਹੀਂ ਪੰਜਾਬੀਆਂ ਦੀਆਂ ਮੰਗਾਂ ਨੂੰ ਨੇਪੜੇ ਚਾੜ੍ਹ ਸਕਦੀ ਹੈ, ਇਸ ਲਈ ਸਾਨੂੰ 2017 ਦੇ ਮਿਸ਼ਨ ਲਈ ਕਮਰਕੱਸੇ ਕਰਕੇ ਪੂਰਨ ਮਦਦ ਕਰਨੀ ਚਾਹੀਦੀ ਹੈ। ਸ. ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਜੇਕਰ ਸਿੱਖ ਸਿੱਖਾਂ ਦੇ ਵੈਰੀ ਬਣ ਗਏ ਤਾਂ ਸਾਡਾ ਰਾਖਾ ਕੌਣ ਹੋਵੇਗਾ। ਸਾਨੂੰ ਅਮਰੀਕਾ ਦੀ ਧਰਤੀ ਤੋਂ ਸਬਕ ਲੈਣਾ ਚਾਹੀਦਾ ਹੈ, ਜਿੱਥੇ ਹਰੇਕ ਮੁਲਕ ਦਾ ਰੁੱਸਿਆ ਲੀਡਰ ਵੀ ਬੇਝਿਜਕ ਗੱਲ ਕਰਕੇ ਆਪਣੇ ਮੁਲਕ ਦੇ ਹਿੱਤਾਂ ਲਈ ਸੋਚਦਾ ਹੈ। ਉਨ੍ਹਾਂ ਕਿਹਾ ਕਿ ਯਹੂਦੀ ਅਜਿਹੀ ਕੌਮ ਹੈ ਜੋ ਆਪਣਿਆਂ ਬਾਰੇ ਕਦੇ ਵੀ ਗਲਤ ਸ਼ਬਦਾਵਲੀ ਨਹੀਂ ਵਰਤਦੀ ਸਗੋਂ ਇੱਕਜੁੱਟ ਹੋ ਕੇ ਇਨਸਾਫ ਦਾ ਰਾਹ ਅਖਤਿਆਰ ਕਰਦੀ ਹੈ। ਸ੍ਰੀ ਰਵੀ ਵੇਰਕਾ ਨੇ ਕਿਹਾ ਕਿ ਸਾਨੂੰ ਸੱਭਿਅਕ ਭਾਸ਼ਾ ਵਰਤ ਕੇ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰੇਕ ਖੇਤਰ ਵਿਕਾਸ ਦਾ ਹਾਮੀ ਹੈ। ਇਸ ਮੌਕੇ ਸ. ਕੁਲਦੀਪ ਸਿੰਘ ਮੱਲਾ ਅਤੇ ਸ. ਪ੍ਰਤਾਪ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਇੱਕਜੁਟ ਹੋ ਕੇ ਵਿਚਰਨਾ ਚਾਹੀਦਾ ਹੈ, ਤਾਂ ਜੋ ਅਸੀਂ ਕਾਮਯਾਬੀ ਦਾ ਰਾਹ ਅਖਤਿਆਰ ਕਰ ਸਕੀਏ। ਸਵਾਲ-ਜਵਾਬ ਸੈਸ਼ਨ ਵਿੱਚ ਮੰਤਰੀ ਵੱਲੋਂ ਠਰੰਮੇ ਨਾਲ ਜਵਾਬ ਦਿੱਤੇ ਗਏ। ਜਿੱਥੇ ਇਹ ਮਿਲਣੀ ਕਾਮਯਾਬ ਹੋਈ ਉੱਥੇ ਸਮੁੱਚੇ ਭਾਈਚਾਰੇ ਨੇ ਇਸ ਦੀ ਸ਼ਲਾਘਾ ਕੀਤੀ। ਸ. ਗੁਰਪ੍ਰਤਾਪ ਸਿੰਘ ਨੇ ਧੰਨਵਾਦ ਕੀਤਾ ਅਤੇ ਸਟੇਜ ਦੀ ਸੇਵਾ ਡਾ. ਗਿੱਲ ਨੇ ਨਿਭਾਈ।

WRITTEN BY