Skip to content
Independent perspectives. Global stories.
BREAKING

ਗ੍ਰਹਿ ਮੰਤਰੀ ਰਾਜਨਾਥ ਵੱਲੋਂ ਪਾਕਿਸਤਾਨ ਨੂੰ ਚੇਤਾਵਨੀ

Share this story

ਨਵੀਂ ਦਿੱਲੀ- ਦੀਨਾਨਗਰ ਵਿਚ ਹੋਏ ਅੱਤਵਾਦੀ ਹਮਲੇ ’ਤੇ ਆਪਣੀ ਪ੍ਰਤੀਕ੍ਰਿਰਿਆ ਪ੍ਰਗਟ ਕਰਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਨਾਲ ਅਮਨ ਚਾਹੁੰਦੇ ਹਾਂ, ਪਰ ਅਮਨ ਕੌਮੀ ਸਨਮਾਨ ਦੀ ਕੀਮਤ ’ਤੇ ਨਹੀਂ। ਉਨ੍ਹਾਂ ਪਾਕਿਸਤਾਨ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਹਮਲਾ ਕਰਨ ਦੀ ਪਹਿਲ ਨਹੀਂ ਕਰਾਂਗੇ, ਪਰ ਜਦ ਸਾਡਾ ਸਬਰ ਦਾ ਬੰਨ੍ਹ ਟੁੱਟਾ ਤ੍ਯਾਂ ਬਹੁਤ ਕਰਾਰਾ ਜੁਆਬ ਦੇਵਾਂਗੇ। ਰਾਜਨਾਥ ਸਿੰਘ ਨੇ ਕਿਹਾ ਕਿ ਸਾਡੇ ਸਮਝ ਵਿਚ ਨਹੀਂ ਆਉਂਦਾ ਕਿ ਅਸੀਂ ਜਦ ਵੀ ਪਾਕਿਸਤਾਨ ਦੇ ਨਾਲ ਸਬੰਧ ਬਿਹਤਰ ਬਣਾਉਣ ਦੀ ਕੋਸ਼ੀਸ਼ ਕਰਦੇ ਹਾਂ ਤਾਂ ਸਰਹੱਦ ਪਾਰ ਤੋਂ ਕੋਈ ਨਾ ਕੋਈ ਘਟਨਾ ਹੋ ਜਾਂਦੀ ਹੈ।

WRITTEN BY