Skip to content
Independent perspectives. Global stories.
BREAKING

ਸਾਲ 2015-16 ਲਈ ਪੀ.ਐਫ. ਅਤੇ ਸੀ.ਪੀ.ਐਫ ‘ਤੇ ਵਿਆਜ ਦਰ 8.7 ਫੀਸਦੀ

Share this story

ਚੰਡੀਗੜ੍ਹ, 23 ਜੁਲਾਈ (ਪੀ. ਟੀ.)- ਪੰਜਾਬ ਸਰਕਾਰ ਨੇ ਸਾਲ 2015-16 ਲਈ ਜਨਰਲ ਪ੍ਰੋਵੀਡੈਂਟ ਫੰਡ ਅਤੇ ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ ‘ਤੇ ਵਿਆਜ਼ ਦੀ ਸਾਲਾਨਾ 8.7 ਫੀਸਦੀ ਦਰ ਨਿਸ਼ਚਿਤ ਕੀਤੀ ਹੈ। ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਵਿੱਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਲ 2015-16 ਲਈ ਜਨਰਲ ਪ੍ਰੋਵੀਡੈਂਟ ਫੰਡ, ਕੰਟਰੀਬਿਊਟਰੀ ਫੰਡ ਅਤੇ ਅਜਿਹੇ ਫੰਡਜ਼ ਅਧੀਨ ਸਰਕਾਰੀ ਕਰਮਚਾਰੀਆਂ ਵੱਲੋਂ ਜਮ੍ਹਾਂ ਹੋਈ ਰਾਸ਼ੀ ‘ਤੇ 1-4-2015 ਤੋਂ ਵਿਆਜ਼ ਦੀ ਦਰ 8.7 ਫੀਸਦੀ ਸਾਲਾਨਾ ਹੋਵੇਗੀ।

WRITTEN BY