ਰਾਮਗੜ੍ਹ ਗੁੱਜਰਾਂ, ਸੰਗਰੂਰ 23 ਜੁਲਾਈ (ਗਰੋਵਰ)- ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਵਿੱਤ ਅਤੇ ਯੋਜਨਾ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ ਵੱਲੋ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਕੁਸ਼ਲ ਅਗਵਾਈ ਹੇਠ ਸ਼ੁਰੂ ਕੀਤੇ ਵਿਕਾਸ ਕਾਰਜਾਂ ਤਹਿਤ ਅੱਜ ਪਿੰਡ ਰਾਮਗੜ੍ਹ ਗੁੱਜਰਾਂ, ਬਿਸ਼ਨਪੁਰਾ ਖੋਖਰ, ਹਰੀਗੜ੍ਹ ਗਹਿਲਾ, ਮਹਾਂਸਿੰਘਵਾਲਾ, ਬਾਹਮਣੀਵਾਲਾ ਦੇ ਸੰਗਤ ਦਰਸ਼ਨਾਂ ਦੌਰਾਨ ਕਈ ਪਿੰਡਾਂ ਨੂੰ ਵਿਕਾਸ ਕਾਰਜ਼ਾ ਲਈ 2.50 ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਦੇਣ ਦਾ ਐਲਾਨ ਕੀਤਾ। ਸ. ਢੀਂਡਸਾ ਨੇ ਵੱਖ-ਵੱਖ ਪਿੰਡਾਂ ਵਿੱਚ ਸੰਗਤ ਦਰਸ਼ਨ ਦੌਰਾਨ ਇਕੱਠਾ ਨੰ ਸੰਬੋਧਨ ਕਰਦਿਆ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮਾਂ ਨਾਲ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀ ਸਮੱਸਿਆਵਾਂ ਨੂੰ ਨਿੱਜੀ ਤੌਰ ਤੇ ਸੁਣ ਜਿੱਥੇ ਲੋਕਾ ਦੇ ਮਸਲੇ ਅਸਾਨੀ ਨਾਲ ਨਿਬੇੜੇ ਜਾਂਦੇ ਹਨ, ਉਥੇ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਵੀ ਬਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਹਰ ਕਾਨੂੰਗੋਈ ਵਿਖੇ ਸੁਿਵਧਾ ਕੈਂਪਾ ਰਾਹੀ ਸੈਕੜੇ ਮੁਸ਼ਿਕਲਾ ਦਾ ਮੌਕੇ ਤੇ ਹੀ ਨਿਪਟਾਰਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਸ. ਢੀਂਡਸਾ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੰਗਤ ਦਰਸ਼ਨ ਦੌਰਾਨ ਲੋਕ ਸਮੱਸਿਆਵਾਂ ਨੂੰ ਲੈ ਕੇ ਕੀਤੀ ਕਾਰਵਾਈ ਸਬੰਧੀ 10 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾਵੇ। ਸ. ਢੀਂਡਸਾ ਨੇ ਦੱਸਿਆ ਕਿ ਹਲਕਾ ਲਹਿਰਾ ਸਰਕਲ ਖਨੌਰੀ ਦੇ ਨਹਿਰੀ ਪਾਣੀ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆਵਾਂ ਦੇ ਦੋਵੇਂ ਪ੍ਰੋਜੈਕਟ ਪਾਸ ਹੋ ਗਏ ਹਨ, ਜਿਸ ਨਾਲ ਇਲਾਕੇ ਦੀਆਂ ਦੋਵੇਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹਲ ਹੋ ਜਾਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਹਰੇਕ ਗਰੀਬ ਅਤੇ ਲੋੜਵੰਦਾਂ ਦੇ ਘਰ ਟੋਆਇਲਟ ਮੁਹੱਈਆ ਕਰਵਾਉਣ ਲਈ ਰਾਜ ਸਰਕਾਰ ਨੇ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਹਰੇਕ ਗਰੀਬ ਪਰਿਵਾਰ ਦੇ ਘਰ ਟੋਆਇਲਟ ਬਣਵਾਇਆ ਜਾਵੇਗਾ। ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਅੰਡਰਗਰਾਊਡ ਪਾਈਪ ਪਾਉਣ ਦਾ ਕੰਮ ਦਾ ਐਸਟੀਮੈਂਟ ਪਾਸ ਹੋ ਗਿਆ ਹੈ ਜਿਸਦਾ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਸ. ਰਾਮ ਪਾਲ ਸਿੰਘ ਬੈਹਨੀਪਾਲ, ਮਹੀਪਾਲ ਸਿੰਘ ਭੁੱਲਣ ਚੇਅਰਮੈਨ ਮਾਰਕੀਟ ਕਮੇਟੀ ਖਨੌਰੀ, ਮਲਕੀਤ ਸਿੰਘ ਢੁੱਢੀਆ, ਚਮਕੌਰ ਸਿੰਘ ਚੇਅਰਮੈਨ ਬਲਾਕ ਸੰਮਤੀ, ਸ੍ਰੀ ਬਲਰਾਜ ਸ਼ਰਮਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਖਨੌਰੀ, ਸ਼ੁਸ਼ੀਲ ਗਿੱਲ ਯੂਥ ਅਕਾਲੀ ਆਗੂ, ਰਾਜਪਾਲ ਕੱਚੀ ਖਨੌਰੀ ਯੂਥ ਅਕਾਲੀ ਆਗੂ, ਭੀਮਸੈਨ ਗਰਗ ਪ੍ਰਧਾਨ ਨਗਰ ਕੌਸ਼ਲ ਮੂਨਕ, ਭਗਵੰਤ ਸਿੰਘ ਮੰਡਵੀ, ਸੁਖਚੈਨ ਸਿੰਘ, ਸ. ਨਿਰਮਲ ਸਿੰਘ ਘੜਿਆਲ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮੂਨਕ, ਅਮਰਜੀਤ ਸਿੰਘ ਟੀਟੂ ਪੀ.ਏ.ਟੂ ਵਿੱਤ ਮੰਤਰੀ, ਸ੍ਰੀ ਸੁਰਜੀਤ ਖਾਨ ਮੈਂਬਰ ਹਜ਼ ਕਮੇਟੀ, ਐਸ.ਡੀ.ਐਮ. ਮੂਨਕ ਮਿਸ ਨਵਰੀਤ ਕੌਰ ਸੇਖੋਂ, ਡੀ.ਐਸ.ਪੀ. ਸ੍ਰੀ ਵਿਮਲ ਕੁਮਾਰ ਅਤੇ ਹੋਰ ਅਧਿਕਾਰੀ ਅਤੇ ਆਗੂ ਹਾਜ਼ਰ ਸਨ।



