Skip to content
Independent perspectives. Global stories.
BREAKING

ਸਾਂਝੀ ਸੰਘਰਸ਼ ਕਮੇਟੀ ਵੱਲੋਂ ਅਯੋਜਿਤ ਰੋਸ ਪ੍ਰਦਰਸ਼ਨ ਤੀਜੇ ਦਿਨ ’ਚ ਸ਼ਾਮਲ

Share this story

ਬਠਿੰਡਾ, 23 ਜੁਲਾਈ (ਸੱਤਪਾਲ ਮਾਨ, ਗੋਬਿੰਦ ਬੀਬੀ ਵਾਲਾ)- ਸਾਂਝੀ ਸੰਘਰਸ਼ ਕਮੇਟੀ ਵੱਲੋਂ ਅਯੋਜਿਤ ਰੋਸ ਪ੍ਰਦਰਸ਼ਨ ਤੀਜੇ ਦਿਨ ਵੀ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵਿਖੇ ਹੋਇਆ, ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਗੁਰਮੇਲ ਕੌਰ ਦੇ ਪੁੱਤਰ ਸਰਬਜੀਤ ਸਿੰਘ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਪੁਰਜ਼ੋਰ ਤਰੀਕੇ ਨਾਲ ਉਠਾਈ ਗਈ। ਇਸ ਮੌਕੇ ਉਨ੍ਹਾਂ ਨੇ ਫੈਸਲਾ ਲਿਆ ਕਿ ਜੋ ਵਿਸਰੇ ਦੀ ਰਿਪੋਰਟ ਖਰੜ ਲੈਬਾਰਟਰੀ ’ਚ ਭੇਜੀ ਗਈ ਹੈ ਉਸ ਨੂੰ ਜਲਦੀ ਤੋਂ ਜਲਦੀ ਰਿਲੀਜ਼ ਕਰਵਾਉਣ ਲਈ ਸਿਵਲ ਸਰਜਨ ਬਠਿੰਡਾ ਨੂੰ ਮਿਲਕੇ ਇੱਕ ਡੀ ਓ ਲੈਟਰ ਖਰੜ ਲੈਬਾਰਟਰੀ ਨੂੰ ਜਾਰੀ ਕਰਵਾਇਆ ਜਾਵੇਗਾ ਤਾਂ ਕਿ ਇਸ ਕੇਸ ਨਾਲ ਜੁੜੇ ਤਕਨੀਕੀ ਪੱਖ

ਨੂੰ ਮਜ਼ਬੂਤ ਕੀਤਾ ਜਾ ਸਕੇ। ਕਮੇਟੀ ਦੇ ਬੁਲਾਰਿਆਂ ਨੇ ਆਉਣ ਵਾਲੇ ਦਿਨਾ ਵਿੱਚ ਜਿੱਥੇ ਆਪਣੇ ਇਨਸਾਫ ਦੀ ਇਸ ਲੜਾਈ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਅਤੇ ਪ੍ਰਸਾਸਣ ਨੂੰ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਸਰਬਜੀਤ ਸਿੰਘ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ‘ਚ ਥਾਣਾ ਥਰਮਲ ਅਤੇ ਐਸ. ਪੀ. ਫਿਤਰ ਬਠਿੰਡਾ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਜਿਲ੍ਹੇ ਦੀਆਂ ਵੱਖ-ਵੱਖ ਜਥੇਬੰਦੀਆਂ ਜਿੰਨ੍ਹਾ ‘ਚ ਪੰਜਾਬ ਸੁਰਾਬਡੀਨੇਟ ਸਰਵਿਸ ਫੈਡਰੇਸ਼ਨ ਦੇਗੁਰਦੀਪ ਸਿੰਘ, ਕੇਵਲ ਸਿੰਘ, ਪੀ. ਡਬਲਿਯੂ ਡੀ ਦੇ ਮੱਖਣ ਸਿੰਘ, ਦਰਜਾ ਚਾਰ ਕਰਮਚਾਰੀ  ਯੂਨੀਅਨ ਦੇ ਮਨਜੀਤ ਸਿੰਘ, ਐਮ. ਪੀ. ਐਚ. ਡਬਲਿਯੂ ਦੇ ਰਾਣੀ ਦੇਵੀ , ਪੀ. ਐਸ. ਐਮ. ਯੂ. ,ਜਿਲ੍ਹਾ ਪ੍ਰਧਾਨ, ਪੈਰਾਮੈਡੀਕਲ ਦੇ ਲੀਗਲੀ ਅਡਵਾਇਜਰ, ਸ਼ੁਭਾਸ਼ ਸ਼ਰਮਾ, ਪੀ. ਸੀ. ਐਮ. ਐਸ. ਡਾ. ਬੇਅੰਤ ਸਿੰਘ ਮਾਨ, ਬਲਦੇਵ ਸਿੰਘ ਸ਼ਰਮਾ  ਫਾਰਮਾਸਿਸਟ ਐਸੋਸੀਏਸ਼ਨ ਸ਼ਾਮਲ ਸਨ।

WRITTEN BY