Skip to content
Independent perspectives. Global stories.
BREAKING

ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਵੇਗਾ ਸੋਲਰ ਸੰਮੇਲਨ : ਸੁਖਬੀਰ ਬਾਦਲ

Share this story

30563887.cms ਕੋਲਿਆਂ੍ਯਵਾਲੀ/ਸ੍ਰੀ ਮੁਕਤਸਰ ਸਾਹਿਬ, 22 ਜੁਲਾਈ (ਜਸਕਰਨ ਸਿੱਧੂ ਰਾਜਾ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਹੈ ਸੋਲਰ ਸੰਮੇਲਨ ਸੂਬੇ ਦੀ ਅਰਥ ਵਿਵਸਥਾ ਲਈ ਵੱਡਾ ਹੁਲਾਰਾ ਹੋਵੇਗਾ ਕਿਉਂਕਿ ਪੰਜਾਬ ਗੈਰ ਰਵਾਇਤੀ ਊਰਜਾ ਦੇ ਖੇਤਰ ਵਿਚ ਸਰਬੋਤਮ ਨਿਵੇਸ਼ ਸਥਾਨ ਵਜੋਂ ਉਭਰਿਆ ਹੈ। ਅੱਜ ਇੱਥੇ ਪਿੰਡ ਕੋਲਿਆਂਵਾਲੀ ਵਿਖੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ

ਕਿ ਸੂਬੇ ਵਿਚ ਗੈਰ ਰਵਾਇਤੀ ਊਰਜਾ ਦੇ ਖੇਤਰ ਵਿਚ 500 ਮੈਗਾਵਾਟ ਲਈ 4000 ਕਰੋੜ ਰੁਪੈ ਦਾ ਨਿਵੇਸ਼ ਹੋਇਆ ਹੈ, ਜਿਸ ਵਿਚ ਸਿੰਗਾਪੁਰ, ਫਰਾਂਸ ਤੇ ਅਮਰੀਕਾ ਦੇ ਨਿਵੇਸ਼ਕਾਂ ਵਲੋਂ ਵੱਡੀ ਪੱਧਰ ’ਤੇ ਨਿਵੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਲਰ ਸੰਮੇਲਨ ਨਾਲ ਪੰਜਾਬ ਵਿਚ ਗੈਰ ਰਵਾਇਤੀ ਊਰਜਾ ਦੇ ਖੇਤਰ ਵਿਚ ਵਾਧੇ ਦੀਆਂ ਮੌਜੂਦ ਅਸੀਮ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿਉਂਕਿ ਸਾਲ ਵਿਚ 300 ਦਿਨ ਧੁੱਪ ਰਹਿੰਦੀ ਹੈ, ਜੋ ਕਿ ਇਸ ਖੇਤਰ ਦੀ ਮੁੱਢਲੀ ਜ਼ਰੂਰਤ ਹੈ। ਸ. ਬਾਦਲ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਸਰਕਾਰ ਦੀ ਨੈਟ ਮੀਟਰਿੰਗ ਨੀਤੀ ਤਹਿਤ ਉ¤ਦਮੀਆਂ ਵਜੋਂ ਉਭਰਨ ਕਿਉਂਕਿ ਨਵੀਂ  ਨੀਤੀ ਵਿਚ ਕਿਸਾਨਾਂ ਦੇ ਹਿੱਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਇਸ ਨੀਤੀ ਪ੍ਰਤੀ ਖਾਸ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਅਤੇ 500 ਮੈਗਾਵਾਟ ਦੇ ਸੋਲਰ ਪਲਾਂਟਾਂ ਦੀ ਅਲਾਟਮੈਂਟ ਦੇ ਵਿਰੁੱਧ ਕਿਸਾਨਾਂ ਵਲੋਂ 1200 ਮੈਗਾਵਾਟ Ñਲਈ ਬਿਨੈਪੱਤਰ ਦਿੱਤੇ ਗਏ ਹਨ।
ਉਨ੍ਹ੍ਯਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਨੂੰ ਕੌਮੀ ਪੱਧਰ ’ਤੇ ਵੀ ਪਛਾਣ ਮਿਲੀ ਹੈ ਅਤੇ ਪ੍ਰਧਾਨ ਮੰਤਰੀ ਵਲੋਂ ਪੰਜਾਬ ਨੂੰ ਰੀ-ਇਨਵੈਸਟ –2015 ਦੌਰਾਨ ਸਰਬੋਤਮ ਕਾਰਗੁਜ਼ਾਰੀ ਵਾਲੇ ਰਾਜ ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਿਨਿਊਏਬਲ ਐਨਰਜ਼ੀ ਪ੍ਰਮੋਸ਼ਨ ਐਸੋਸੀਏਸ਼ਨ ਵਲੋਂ ਵੀ ਪੰਜਾਬ ਨੂੰ ਬਾਇਓ ਐਨਰਜ਼ੀ ਦੇ ਖੇਤਰ ਵਿਚ ਮੋਹਰੀ ਰਾਜ ਐਲਾਨਿਆ ਗਿਆ ਹੈ।
ਸੂਬੇ ਵਿਚ 100 ਫੀਸਦੀ ਬੁਨਿਆਦੀ ਸਹੂਲਤਾਂ ਬਾਰੇ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 10,000 ਕਰੋੜ ਰੁਪੈ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿਚੋਂ 4000 ਕਰੋੜ ਰੁਪੈ ਪਿੰਡਾਂ ਵਿਚ ਪੀਣ ਵਾਲੇ ਪਾਣੀ ਅਤੇ ਕੰਕਰੀਟ ਦੀਆਂ ਗਲੀਆਂ ਦੀ ਉਸਾਰੀ ਅਤੇ 6000 ਕਰੋੜ ਰੁਪੈ  150 ਛੋਟੇ ਸ਼ਹਿਰਾਂ ਵਿਚ ਖਰਚ ਕੀਤੇ ਜਾਣਗੇ। ਪੰਜਾਬ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੇਲਾ ਵਿਹਾਅ ਚੁੱਕੀਆਂ ਤਾਕਤਾਂ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਪੰਜਾਬ ਦੇ ਵਿਕਾਸ ਤੇ ਲੋਕ ਭਲਾਈ ਦੀ ਗੱਲ ਕਰਨ ਲਈ ਕੋਈ ਸਮਾਂ ਨਹੀਂ ਹੈ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ’ਤੇ ਵਰਦਿਆਂ ਸ.  ਬਾਦਲ ਨੇ ਕਿਹਾ ਕਿ ਉਨ੍ਹਾਂ ਵਲੋਂ ਕੇਵਲ ਤੇ ਕੇਵਲ ਆਪਣੀ ਮਸ਼ਹੂਰੀ ਲਈ 500 ਕਰੋੜ ਰੁਪੈ Ðਰਾਖਵੇਂ ਰੱਖੇ ਗਏ ਹਨ ਅਤੇ ਆਮ ਲੋਕਾਂ ਦੀ ਪਾਰਟੀ ਕਹਾਉਣ ਵਾਲੀ  ਪਾਰਟੀ ਵਲੋਂ ਆਮ ਲੋਕਾਂ ਦੇ ਪੈਸੇ ਦੀ ਕੁਵਰਤੋਂ ਕੀਤੀ ਜਾ Ðਰਹੀ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪ੍ਰਚਾਰ  ਬਜਟ ਕੇਵਲ  10 ਕਰੋੜ ਰੁਪੈ ਹੀ ਹੈ।
ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵਲੋਂ  ਵਿਦੇਸ਼ਾਂ ਵਿਚ ਪੰਜਾਬ ਵਿਰੋਧੀ ਤੱਤਾਂ ਦਾ ਸਮਰਥਨ ਕਰਨ ਦੀ ਨਿੰਦਿਅ੍ਯਾਂ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਇਹ ਸਪੱਸ਼ਟ ਕਰਨ ਕਿ ਕੀ ਉਹ ਵਿਦੇਸ਼ਾਂ ਵਿਚਲੇ ਪੰਜਾਬ ਵਿਰੋਧੀ ਤੱਤਾਂ ਦੇ ਸਮਰਥਕ ਹਨ ? ਉ¤ਤਰੀ ਰਾਜਾਂ ਵਿਚ ਡੀਜ਼ਲ ’ਤੇ ਇਕਸਾਰ ਵੈਟ ਲਾਗੂ ਕਰਨ ਬਾਰੇ ਸ.ਬਾਦਲ ਨੇ ਕਿਹਾ ਕਿ ਸਾਰੇ ਰਾਜਾਂ ਵਲੋਂ ਤੇਲ ਦੀ ਤਸਕਰੀ ਰੋਕਣ ਲਈ ਇਹ ਫੈਸਲਾ ਆਮ ਸਹਿਮਤੀ ਨਾਲ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੈਟਰੌਲ ’ਤੇ ਵੀ ਇਕਸਾਰ ਵੈਟ ਸਬੰਧੀ ਸਾਰੇ ਰਾਜਾਂ ਵਿਚ ਪ੍ਰਸ਼ਾਸ਼ਕੀ ਪੱਧਰ ’ਤੇ ਕਾਰਵਾਈ ਚੱਲ ਰਹੀ ਹੈ।  ਇਸ ਤੋਂ ਪਹਿਲਾਂ ਪਿੰਡ ਫੁੱਲੂਖੇੜਾ ਵਿਖੇ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 15 ਅਗਸਤ ਤੋਂ ‘ਸਿਹਤ ਕਾਰਡ’ ਜਾਰੀ ਕੀਤਾ ਜਾ ਰਿਹਾ ਹੈ , ਜਿਸ ਨਾਲ ਲੋੜਵੰਦ ਲੋਕ 30 ਹਜ਼ਾਰ ਰੁਪੈ ਤੱਕ ਦੀ ਮੁਫਤ ਇਲਾਜ ਸਹੂਲਤ ਲੈ ਸਕਣਗੇ।
ਅੱਜ ਜਿਨ੍ਹਾਂ  ਪਿੰਡਾਂ ਵਿਚ ਵਿਕਾਸ ਕੰਮਾਂ ਲਈ ਨੀਂਹ ਪੱਥਰ ਰੱਖੇ ਗਏ ਹਨ ਉਨ੍ਹਾਂ ਵਿਚ ਕੋਲਿਆਂਵਾਲੀ, ਮਾਨੀ ਖੇੜਾ, ਭਾਈ ਕਾ ਖੇੜਾ, ਖਾਮੀ ਖੇੜਾ, ਫੱਤੂ ਖੇੜਾ, ਅਰਨੀਵਾਲਾ, ਕੰਗਣ ਖੇੜਾ, ਡਬਵਾਲੀ ਢਾਬ, ਗੁਰੂਸਰ ਜੋਧਾ, ਪੱਕੀ ਟਿੱਬੀ, ਕਰਮਪੱਟੀ, ਮੋਹਲਾਂ, ਰਾਣੀਵਾਲਾ, ਮਿੱਡਾ, ਆਲਮ ਵਾਲਾ ਤੇ ਸਰਾਵਾਂ ਬੋਦਲਾਂ ਸ਼ਾਮਿਲ ਹਨ। ਸ. ਬਾਦਲ ਵਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ।
ਇਸ ਮੌਕੇ ਮੁੱਖ ਤੌਰ ’ਤੇ ਦਿਆਲ ਸਿੰਘ ਕੋਲਿਆਂਵਾਲੀ ਚੇਅਰਮੈਨ ਪੰਜਾਬ ਐਗਰੋ, ਹਲਕਾ ਇੰਚਾਰਜ ਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਹਰਦੀਪ ਸਿੰਘ ਡਿੰਪੀ ਢਿੱਲੋਂ, ਚੇਅਰਮੈਨ ਤਜਿੰਦਰ ਸਿੰਘ ਮਿੱਡੂਖੇੜਾ, ਚੇਅਰਮੈਨ ਕੁਲਵਿੰਦਰ ਸਿੰਘ ਭਾਈ ਕਾ ਕੇਰਾ, ਡਿਪਟੀ ਕਮਿਸ਼ਨਰ ਜਸਕਿਰਨ ਸਿੰਘ, ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ,  ਵੀਰਪਾਲ ਕੌਰ ਮਾਹਲਾ, ਅਵਤਾਰ ਸਿੰਘ ਵਣਵਾਲਾ, ਪਰਮਿੰਦਰ ਸਿੰਘ ਕੋਲਿਆਂਵਾਲੀ , ਪੱਪੀ ਤਰਮਾਲਾ, ਰਣਜੋਧ ਲੰਬੀ, ਮਨਜੀਤ ਲਾਲਬਾਈ,  ਹਰਮੇਸ਼ ਖੁੱਡੀਆਂ ਅਤੇ ਪ੍ਰਦੀਪ ਸਿੰਘ ਸੰਧੂ ਹਾਜ਼ਰ ਸਨ।

WRITTEN BY