Skip to content
Independent perspectives. Global stories.
BREAKING

ਸੰਤ ਬਾਬਾ ਲੌਂਗਪੁਰੀ ਸਕੂਲ ਦੀਆਂ ਲੜਕੀਆਂ ਨੇ ਮਾਰੀਆਂ ਖੇਡਾਂ ਵਿਚ ਮੱਲਾਂ

Share this story

ਪੱਖੋ ਕਲਾਂ (ਬਰਨਾਲਾ), 22 ਜੁਲਾਈ (ਇੰਦਰਜੀਤ ਤਪਾ)- ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ ਜੀ ਅਤੇ ਮੈਨੇਜਿੰਗ ਟਰਸੱਟੀ ਸ: ਰਵਿੰਦਰਜੀਤ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋਨ ਪੱਧਰ ਦੀਆਂ ਖੇਡਾਂ ਵਿਚੋਂ ਸੰਸਥਾ ਦੀਆਂ ਲੜਕੀਆਂ ਨੇ ਅੰਡਰ-19 ਕਬੱਡੀ ਓਪਨ ਅਤੇ ਨੈਸ਼ਨਲ ਸਟਾਇਲ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਚੈਸ ਗੇਮ ਵਿਚੋਂ ਅੰਡਰ-19 ਵਿਚੋਂ ਸਿਮਰਪ੍ਰੀਤ ਕੌਰ ਨੇ ਪਹਿਲਾ ਸਥਾਨ, ਨਵਜੋਤ ਕੌਰ  ਨੇ ਦੂਸਰਾ ਸਥਾਨ, ਜਸਵੀਰ ਕੌਰ ਨੇ ਤੀਸਰਾ ਸਥਾਨ ਅਤੇ ਅੰਡਰ-14  ਵਿਚੋਂ ਦੂਜਾ ਸਥਾਨ ਅਰਸ਼ਦੀਪ ਕੌਰ, ਤੀਸਰਾ ਸਥਾਨ ਜਸਲੀਨ ਕੌਰ ਨੇ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅੱਗੇ ਜ਼ਿਲ੍ਹਾ

ਪੱਧਰ ’ਤੇ ਜਿੱਤ ਪ੍ਰਾਪਤ ਕਰਨ ਲੲਂੀ ਸ਼ੁੱਭ ਕਾਮਨਾ ਦਿੱਤੀ। ਇਸ ਮੌਕੇ ਪਿੰ੍ਰਸੀਪਲ ਸ: ਇੰਦਰਜੀਤ ਸਿੰਘ ਵਲੋਂ ਵੀ  ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਕੁਆਰਡੀਨੇਟਰ ਬਲਵਿੰਦਰ ਕੌਰ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਿਰ ਸਨ।

WRITTEN BY