ਨਵੀਂ ਦਿ¤ਲੀ, 22 ਜੁਲਾਈ (ਪੀ. ਟੀ.)- ਸੰਸਦ ਦੇ ਦੋਵਾਂ ਸਦਨਾਂ ‘ਚ ਲਲਿਤ ਮੋਦੀ ਵਿਵਾਦ ‘ਤੇ ਅ¤ਜ ਲਗਾਤਾਰ ਦੂਸਰੇ ਦਿਨ ਵਿਰੋਧੀ ਦਲਾਂ ਨੇ ਜੰਮ ਕੇ ਹੰਗਾਮਾ ਕੀਤਾ। ਜਿਸ ਦੇ ਚ¤ਲਦਿਆਂ ਕਾਰਵਾਈ ਰੁਕੀ ਰਹੀ। ਲੋਕ ਸਭਾ ਤੇ ਰਾਜ ਸਭਾ ‘ਚ ਕਾਂਗਰਸ ਤੇ ਹੋਰ ਵਿਰੋਧੀ ਦਲਾਂ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਦੇ ਨਾਲ ਭਾਜਪਾ ਨੇਤਾਵਾਂ ਦੇ ਸਬੰਧਾਂ ਨੂੰ ਲੈ ਕੇ ਹੰਗਾਮਾ ਕੀਤਾ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਦਲਾਂ ਨੇ ਲਲਿਤ ਮੋਦੀ ਮੁ¤ਦੇ ‘ਤੇ ਅਤੇ ਮ¤ਧ ਪ੍ਰਦੇਸ਼ ਵਿਆਪਮ ਘੁਟਾਲੇ ਨੂੰ ਲੈ ਕੇ ਐਨ.ਡੀ.ਏ. ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿ¤ਤੀ। ਲਗਾਤਾਰ ਹੰਗਾਮੇ ਦੇ ਚ¤ਲਦਿਆਂ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਕ¤ਲ੍ਹ ਤ¤ਕ ਲਈ ਮੁਲਤਵੀ ਕਰ ਦਿ¤ਤੀ ਗਈ।



