ਵਾਸ਼ਿੰਗਟਨ ਡੀਸੀ, 22 ਜੁਲਾਈ (ਡਾ. ਗਿੱਲ)- ਪੰਜਾਬ ਦੀ ਖੇਤੀ ਨੂੰ ਸੁਧਾਰਨ ਅਤੇ ਘੱਟ ਖਰਚੇ ’ਤੇ ਵਧੀਆ ਖੇਤੀ ਕਰਨ ਤੋਂ ਇਲਾਵਾ ਡਰਿਪ ਸਿਸਟਮ ਨੂੰ ਸੁਥਰੇ ਢੰਗ ਨਾਲ ਲਾਗੂ ਕਰਕੇ ਬਿਜਲੀ ਬਚਾਉਣ ਦੇ ਜ਼ਰੀਏ ਨੂੰ ਅਮਲੀ ਰੂਪ ਦੇਣ ਸਬੰਧੀ ਜਥੇਦਾਰ ਤੋਤਾ ਸਿੰਘ ਖੇਤੀਬਾੜੀ ਅਤੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਨੇ ਭਾਰਤ ਸਰਕਾਰ ਵੱਲੋਂ ਨਿਯੁਕਤ ਵਰਲਡ ਬੈਂਕ ਅਧਿਕਾਰੀ ਸੀਨੀਅਰ ਮੈਨੇਜਰ ਸੁਭਾਸ਼ ਗਰਗ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਤਿੰਨ ਮਸਲਿਆਂ ਸਬੰਧੀ ਗੰਭੀਰ ਚਰਚਾ ਕੀਤੀ ਅਤੇ ਇਸ ਦੇ ਹੱਲ ਲਈ ਵਿਉਂਤਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਨੀਤੀਆਂ ਨੂੰ ਵਿਚਾਰਿਆ ਗਿਆ ਤਾਂ ਜੋ ਪੰਜਾਬ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਵਧੀਆ ਮੁੱਲ ਵੀ ਪ੍ਰਾਪਤ ਕੀਤਾ ਜਾ ਸਕੇ। ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਉਹ ਪਹਿਲਾਂ
ਵੀ ਇਸਰਾਈਲ ਆਪਣੇ ਸੂਬੇ ਦੇ ਮਾਹਿਰ ਭੇਜ ਚੁਕੇ ਹਨ ਉਥੋਂ ਦੀ ਖੇਤੀ ਦੀ ਹਾਲਤ ਨੂੰ ਮਜ਼ਬੂਤ ਕਰਨ ਵਿੱਚ ਵਰਲਡ ਬੈਂਕ ਦਾ ਰੋਲ ਸ਼ਲਾਘਾਯੋਗ ਰਿਹਾ ਹੈ, ਜਿਸ ਕਰਕੇ ਜਥੇਦਾਰ ਤੋਤਾ ਸਿੰਘ ਨੇ ਖਾਹਿਸ਼ ਪ੍ਰਗਟਾਈ ਕਿ ਉਹ ਵਰਲਡ ਬੈਂਕ ਦੀ ਮੁਹਾਰਤ ਤੋਂ ਕੁਝ ਲਾਭ ਲੈ ਸਕਣ।
ਭਾਵੇਂ ਇਸ ਮੀਟਿੰਗ ਨੂੰ ਦਿੱਲੀ ਸਥਿਤ ਵਰਲਡ ਬੈਂਕ ਦੇ ਅਧਿਕਾਰੀ ਨੇ ਨਕਾਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਮੰਤਰੀ ਦੀ ਦ੍ਰਿੜ੍ਹਤਾ ਅਤੇ ਪੰਜਾਬ ਦੀ ਬਿਹਤਰੀ ਲਈ ਅਧਿਕਾਰੀਆਂ ਕੋਲ ਆਪਣੀ ਗੱਲ ਨੂੰ ਜਿਤਲਾਉਣ ਵਿੱਚ ਸਫਲ ਰਹੇ।
ਵਰਲਡ ਬੈਂਕ ਦੇ ਵਾਇਸ ਪ੍ਰੈਜ਼ੀਡੈਂਟ ਨੇ ਕਿਹਾ ਕਿ ਕਿਸੇ ਵੀ ਉ¤ਚ ਅਹੁਦੇ ਦੇ ਅਧਿਕਾਰੀ ਨੂੰ ਵਰਲਡ ਬੈਂਕ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਉਨ੍ਹਾਂ ਨੂੰ ਆਪਣੇ ਦੌਰੇ ਸਬੰਧੀ ਪ੍ਰਾਪਤ ਕੀਤੀਆਂ ਉਪਲੱਬਧੀਆਂ ਨੂੰ ਅਮਲੀ ਰੂਪ ਦੇਣ ਲਈ ਦਿੱਲੀ ਸਥਿਤ ਮੈਨੇਜਰ ਨੂੰ ਭਰੋਸੇ ਵਿੱਚ ਲੈ ਕੇ ਪੰਜਾਬ ਲਈ ਵਧੀਆ ਸਰੋਤ ਹਾਸਲ ਕੀਤਾ ਜਾ ਸਕਦਾ ਹੈ। ਆਸ ਕੀਤੀ ਜਾ ਰਹੀ ਹੈ ਕਿ ਭਾਵੇਂ ਇਹ ਮੀਟਿੰਗ ਗੈਰਰਸਮੀ ਸੀ ਪਰ ਨਤੀਜੇ ਸਾਰਥਕ ਨਿਕਲਣਗੇ ਅਤੇ ਪੰਜਾਬ ਮੁੜ ਬਿਹਤਰ ਸੂਬੇ ਵਜੋਂ ਉਭਰੇਗਾ।



