Skip to content
Independent perspectives. Global stories.
BREAKING

ਸੇਂਟ-ਟਰੋਪੇਜ਼ ਦੇ ਡਿਪਟੀ ਮੇਅਰ ਵੱਲੋਂ ਰੂਪਨਗਰ ਦਾ ਦੌਰਾ

Share this story

ਰੂਪਨਗਰ, 20 ਜੁਲਾਈ (ਅਰਵਿੰਦਰ ਭਾਰਦਵਾਜ)- ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ  ਵਿਲੀਅਮ ਬੈਂਟਿੰਕ ਦਰਮਿਆਨ ਅਕਤੂਬਰ 1831 ਦੌਰਾਨ ਹੋਈ ਸੰਧੀ ਸਥਾਨ ਦਾ ਅੱਜ ਸੇਂਟ-ਟਰੋਪੇਜ਼ (ਫਰਾਂਸ) ਦੇ ਡਿਪਟੀ ਮੇਅਰ ਸ੍ਰੀ ਹੈਨਰੀ ਅਲਾਰਡ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਰਨੈਲ ਜਨਰਲ ਜੀਨ ਫਰਾਂਕੋਇਸ ਅਲਾਰਡ ਦੀ ਚੌਥੀ ਪੀੜ੍ਹੀ ਵਿੱਚੋਂ ਹਨ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਜੋਸਾਇਨ ਨੇ ਵਿਸ਼ੇਸ਼ ਤੌਰ ’ਤੇ ਦੌਰਾ ਕੀਤਾ। ਇਸ ਮੌਕੇ ਯੰਗ ਫਾਰਮ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਡਾ: ਅਮਰੀਕ ਸਿੰਘ ਚੀਮਾ ਫਾਉਂਡੇਸ਼ਨ ਟਰਸਟ ਦੇ ਚੇਅਰਮੈਨ ਸ਼੍ਰੀ ਜਗਦੀਪ ਸਿੰਘ ਚੀਮਾ ਉਹਨਾਂ ਦੇ ਨਾਲ ਸਨ। ਸ਼੍ਰੀਮਤੀ ਅਤੇ ਸ਼੍ਰੀ ਹੈਨਰੀ ਅਲਾਰਡ ਦੀ ਰੂਪਨਗਰ ਵਿਖੇ ਫੇਰੀ ਮੌਕੇ  ਸ਼੍ਰੀ ਪਰਮਜੀਤ ਸਿੰਘ ਮਾਕੜ ਪ੍ਰਧਾ

ਨ ਨਗਰ ਕੌਂਸਲ ਰੂਪਨਗਰ ਵਲੋਂ ਉਨ੍ਹਾਂ ਦਾ ਆਪਣੇ ਸਾਥੀਆਂ ਸਮੇਤ ਨਿੱਘਾ ਸਵਾਗਤ ਕੀਤਾ। ਇਸ ਮੌਕੇ  ਡਾ: ਆਰ.ਐਸ.ਪਰਮਾਰ ਰੋਟਰੀ ਕਲੱਬ ਦੇ ਸਾਬਕਾ ਗਵਰਨਰ, ਸ਼੍ਰੀ ਇੰਦਰਪਾਲ ਸਿੰਘ ਚੱਡਾ,ਸ਼੍ਰੀ ਗੁਰਮਖ ਸਿੰਘ ਸੈਣੀ ਨਗਰ ਕੌਂਸਲਰ,  ਸ੍ਰੀ ਮਨਜਿੰਦਰ ਸਿੰਘ ਕਾਰਜਸਾਧਕ ਅਫਸਰ ਅਤੇ ਸ਼੍ਰੀ ਸੁਰਿੰਦਰ ਪਾਲ ਸਿੰਘ ਇੰਸਪੈਕਟਰ ਪੁਲਿਸ ਹਾਜਰ ਸਨ। ਇਸ ਮੌਕੇ ਸ਼੍ਰੀ ਹੈਨਰੀ ਅਲਾਰਡ ਨੇ ਕਿਹਾ ਕਿ ਉਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਸਥਾਨ ਤੇ ਆ ਕੇ ਬੜੀ ਖੁਸ਼ੀ ਹੋਈ ਹੈ ਅਤੇ ਇਹ ਉਨਾਂ ਲਈ ਮਾਣ ਦੀ ਗੱਲ ਹੈ ਕਿ ਉਨਾਂ ਦੇ ਬਜੁਰਗ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਰਨੈਲ ਸਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਸੇਂਟ-ਟਰੋਪੇਜ਼ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਚਿੱਟੇ ਮਾਰਬਲ ਦੇ ਬੁੱਤ ਨੂੰ ਸਥਾਪਤ ਕਰਨ ਨੂੰ ਪ੍ਰਵਾਨਗੀ ਦੇ ਦਿਤੀ ਹੈ ਜਿਥੇ ਕਿ ਪਹਿਲਾਂ ਹੀ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਜਨਰਲ ਜੀਨ ਫਰਾਂਕੋਇਸ ਅਲਾਰਡ ਦਾ ਬੁੱਤ ਸਥਾਪਿਤ ਕੀਤਾ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ  ਸੇਂਟ-ਟਰੋਪੇਜ਼ ਵਿਖੇ 16 ਸਤੰਬਰ ਤੋਂ 18 ਸਤੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ  17 ਸਤੰਬਰ 2016 ਨੂੰ ਇਸ ਦੇ ਉਦਘਾਟਨੀ ਸਮਾਰੋਹ ਦੌਰਾਨ ਬੁੱਤ ਤੋਂ ਪਰਦਾ ਹਟਾਉਣਗੇ। ਉਨ੍ਹਾਂ ਦੱਸਿਆ ਕਿ ਸੇਂਟ-ਟਰੋਪੇਜ਼ ਦੁਨੀਆ ਭਰ ਵਿੱਚ ਸੈਰ-ਸਪਾਟੇ ਦਾ ਬਹੁਤ ਮਹੱਤਵਪੂਰਨ ਸਥਾਨ ਹੈ ਅਤੇ ਇੱਥੇ ਹਰ ਸਾਲ 6.5 ਮਿਲੀਅਨ ਲੋਕ ਸੈਰ ਕਰਨ ਆਉਂਦੇ ਹਨ।ਇਸ ਮੌਕੇ ਉਨ੍ਹਾਂ ਰੂਪਨਗਰ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਮਾਕੜ ਨੂੰ ਉਦਘਾਟਨੀ ਸਮਾਰੋਹ ਦੌਰਾਨ ਸੇਂਟ-ਟਰੋਪੇਜ਼ ਵਿਖੇ ਆਉਣ ਦਾ ਸੱਦਾ ਵੀ ਦਿਤਾ। 
ਇਸ ਮੌਕੇ ਸ਼੍ਰੀ ਜਗਦੀਪ ਸਿੰਘ ਚੀਮਾ ਨੇ ਦੱਸਿਆ ਕਿ ਸ੍ਰੀ ਹੈਨਰੀ ਅਲਾਰਡ ਜੋ ਕਿ ਜਨਰਲ ਜੀਨ ਫਰਾਂਕੋਇਸ ਅਲਾਰਡ ਦੀ ਚੌਥੀ ਪੀੜੀ ਵਿੱਚੋਂ ਹਨ ਅਤੇ  ਜਨਰਲ ਜੀਨ ਫਰਾਂਕੋਇਸ ਅਲਾਰਡ ਨੇ ਜਨਰਲ ਵੇਂਟੂਰਾ (ਇਟਲੀ) ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸੇਵਾ ਨਿਭਾਈ ਸੀ।ਉਨ੍ਹਾਂ ਇਹ ਵੀ ਦੱਸਿਆ ਕਿ ਜਨਰਲ ਜੀਨ ਫਰਾਂਕੋਇਸ ਅਤੇ ਅਲਾਰਡ ਜਨਰਲ ਵੇਂਟੂਰਾ (ਇਟਲੀ) ਨੇ  ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਆਧੁਨਿਕੀਕਰਨ ਲਈ ਵਿਲੱਖਣ ਯੋਗਦਾਨ ਪਾਇਆ ਸੀ। ਉਨ੍ਹਾਂ ਦੇ ਰਣਨੀਤਿਕ ਤਜਰਬਿਆਂ ਦੇ ਰਾਹੀਂ ਉਨ੍ਹਾਂ ਨੇ ਫੌਜ-ਏ-ਖਾਸ ਜਾਂ ਰੌਇਲ ਬ੍ਰਿਗੇਡ ਦਾ ਖ਼ਿਤਾਬ ਵੀ ਹਾਸਲ ਕੀਤਾ ਸੀ। ਉਨ੍ਹਾਂ ਕਿਹਾ ਕਿ ਸੇਂਟ-ਟਰੋਪੇਜ਼ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕਰਨ ਦੇ ਨਾਲ ਪੰਜਾਬ ਤੇ ਫਰਾਂਸ ਦੇ ਲੋਕਾਂ ਦਰਮਿਆਨ ਸਦਭਾਵਨਾ ਤੇ ਮਿੱਤਰਤਾ ਦੀਆਂ ਤੰਦਾਂ ਮਜ਼ਬੂਤ ਹੋਣਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਗਲੇ ਸਾਲ ਸੇਂਟ-ਟਰੋਪੇਜ਼ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਚਿੱਟੇ ਮਾਰਬਲ ਦਾ ਬੁੱਤ ਸਥਾਪਤ ਕੀਤਾ ਜਾਵੇਗਾ। ਇਸ ਦੇ ਨਾਲ ਭਾਰਤ ਖਾਸ ਕਰਕੇ ਪੰਜਾਬ ਤੇ ਫਰਾਂਸ ਵਿਚਕਾਰ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇ ਕਿਉਂਕਿ ਜਨਰਲ ਅਲਾਰਡ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਵੱਡਾ ਯੋਗਦਾਨ ਪਾਇਆ ਸੀ।ਉਨ੍ਹਾਂ ਇਹ ਵੀ ਕਿਹਾ ਕਿ ਉਹ ਪੰਜਾਬ ਦੇ ਮੁਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕਰਨਗੇ ਕਿ ਅਗਲੇ ਸਾਲ ਸਤੰਬਰ ਮਹੀਨੇ ਦੌਰਾਨ ਸੇਂਟ-ਟਰੋਪੇਜ਼ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਰੂਪਨਗਰ ਜ਼ਿਲ੍ਹੇ ਦੀ ਇਤਿਹਾਸਕ ਮਹੱਤਤਾ ਨੂੰ ਮੁਖ ਰਖਦੇ ਹੋਏ ਇਸ ਹਲਕੇ ਦੇ ਐਮ.ਐਲ.ਏ. ਡਾ: ਦਲਜੀਤ ਸਿੰਘ ਚੀਮਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਦੀ ਸ਼ਮੂਲੀਅਤ ਵੀ ਬਣਾਈ ਜਾਵੇ।

WRITTEN BY