ਨਵੀਂ ਦਿ¤ਲੀ , 20 ਜੁਲਾਈ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਨੇ 46ਵੇਂ ਭਾਰਤੀ ਕਿਰਤੀ ਸੰਮੇਲਨ ਨੂੰ ਸੰਬੋਧਨ ਕੀਤਾ।ਉਨ੍ਹਾਂ ਦੇਸ਼ ਦੇ ਕਿਰਤੀਆਂ ਅਤੇ ਮਾਲਕਾਂ ਵਿਚਕਾਰ ਪਰਿਵਾਰਕ ਸਾਂਝ ਸਥਾਪਤ ਕਰਨ ਨੂੰ ਕਿਹਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਉਸਾਰੀ ‘ਚ ਕਿਰਤੀਆਂ ਦਾ ਯੋਗਦਾਨ ਅਹਿਮ ਹੈ ਅਤੇ ਕਿਸਾਨ- ਮਜ਼ਦੂਰ ਹੀ ਦੇਸ਼ ਨੂੰ ਬਣਾਉਂਦੇ ਹਨ । ਉਨ੍ਹਾਂ ਕਿਹਾ ਕਿ ਜੇ ਕਿਰਤੀ ਦੁਖੀ ਹੋਵੇਗਾ ਤਾਂ ਦੇਸ਼ ਕਿਵੇਂ ਸੁਖੀ ਹੋਵੇਗਾ । ਉਨ੍ਹਾਂ ਨੇ ਕਿਹਾ ਕਿ ਅ¤ਜ ਦੇ ਇਸ ਦੌਰ ‘ਚ ਵਿਗਿਆਨ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ । ਪ੍ਰਧਾਨ ਮੰਤਰੀ ਨੇ ਕਿਹਾ , ਅਜਿਹੇ ਕਈ ਛੋਟੇ – ਵ¤ਡੇ ਉਦਯੋਗ ਹਨ ਜੋ 50 ਸਾਲ ਪੁਰਾਣੇ ਹਨ , ਲੇਕਿਨ ਉਨ੍ਹਾਂ ਵਿਚ ਅ¤ਜ ਤ¤ਕ ਕਦੇ ਕੋਈ ਹੜਤਾਲ ਨਹੀਂ ਹੋਈ।



