ਵਾਹਗਾ, 18 ਜੁਲਾਈ (ਪੀ. ਟੀ. ਲਾਇਵ)- ਸਰਹ¤ਦ ’ਤੇ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਕਾਰ ਪਸਰੇ ਤਣਾਅ ਦੇ ਚ¤ਲਦਿਆਂ ਪਾਕਿਸਤਾਨੀ ਰੇਂਜਰਾਂ ਨੇ ਅ¤ਜ ਈਦ ਦੇ ਮੌਕੇ ’ਤੇ ਬੀ.ਐਸ.ਐਫ. ਵੱਲੋਂ ਦਿ¤ਤੀ ਗਈ ਮਿਠਾਈ ਲੈਣ ਤੋਂ ਮਨ੍ਹਾ ਕਰ ਦਿ¤ਤਾ। ਦੋਵੇਂ ਦੇਸ਼ਾਂ ਦੇ ਸਰਹ¤ਦੀ ਨਿਗਰਾਨੀ ਬਲ ਜੰਮੂ ’ਚ ਅੰਤਰਰਾਸ਼ਟਰੀ ਸਰਹ¤ਦ ’ਤੇ ਤੇ ਅੰਮ੍ਰਿਤਸਰ ’ਚ ਅਟਾਰੀ-ਵਾਹਗਾ ਸਰਹ¤ਦ ’ਤੇ ਤਿਉਹਾਰਾਂ ਦੌਰਾਨ ਇਕ ਦੂਸਰੇ ਨੂੰ ਮਿਠਾਈ ਦੇਣ ਦੀ ਪਰੰਪਰਾ ਦਾ ਪਾਲਨ ਕਰਦੇ ਰਹੇ ਹਨ।ਅੰਮ੍ਰਿਤਸਰ ’ਚ ਸੀਮਾ ਸੁਰ¤ਖਿਆ ਬਲ (ਬੀ.ਐਸ.ਐਫ.) ਦੇ ਡਿਪਟੀ ਡਾਇਰੈਕਟਰ ਜਨਰਲ ਐਮ.ਐਫ.ਫਾਰੂਕੀ ਨੇ ਦ¤ਸਿਆ ਕਿ ਅਟਾਰੀ-ਵਾਹਗਾ ਸਰਹ¤ਦ ’ਤੇ ਈਦ ਦੇ ਮੌਕੇ ’ਤੇ ਉਨ੍ਹਾਂ ਨੇ ਮਿਠਾਈ ਦਿੱਤੀ
ਪਰ ਦੂਸਰੇ ਪਾਸਿਓਂ ਹਾਂ ਪ¤ਖੀ ਪ੍ਰਤੀਕਿਰਿਆ ਨਹੀਂ ਮਿਲੀ।ਉਨ੍ਹਾਂ ਨੇ ਕਿਹਾ ਕਿ ਉਹ ਹਰ ਵਾਰ ਈਦ ’ਤੇ ਮਿਠਾਈ ਦਿੰਦੇ ਹਨ।ਅ¤ਜ ਪਾਕਿ ਰੇਂਜਰਾਂ ਨੇ ਮਿਠਾਈ ਨਹੀਂ ਲਈ।
ਇੱਥੋਂ ਤੱਕ ਕਿ 16 ਘੰਟਿਆਂ ਦੇ ਅੰਦਰ ਪਾਕਿਸਤਾਨ ਦੀ ਸੈਨਾ ਨੇ 2 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ। ਪੁਣਛ ਦੇ ਕੇਰਨੀ ਸੈਕਟਰ ਵਿੱਚ ਪਾਕਿਸਤਾਨੀ ਸੈਨਾ ਨੇ ਜੰਮੂ ਕੇ ਫਾਇਰਿੰਗ ਕੀਤੀ ਅਤੇ ਮਾਰਟਰ ਦਾਗੇ। ਜਿਸ ਨਾਲ ਦੋ ਔਰਤਾਂ ਸਮੇਤ 5 ਵਿਅਕਤੀ ਜ਼ਖਮੀ ਹੋ ਗਏ। ਦੱਸਿਆ ਜਾਂਦਾ ਹੈ ਕਿ ਭਾਰਤ ਨੇ ਵੀ ਜੁਆਬੀ ਫਾਇਰਿੰਗ ਕੀਤੀ। ਰੱਖਿਆ ਮੰਤਰਾਲਾ ਦੇ ਇੱਕ ਬੁਲਾਰੇ ਨੇ ਇੱਕ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਨੇ ਜੰਮੂ ਦੇ ਨੌਸ਼ਹਿਰਾ ਖੇਤਰ ਵਿੱਚ ਸ਼ੁੱਕਰਵਾਰ ਰਾਤ 9.25 ਵਜੇ ਫਾਇਰਿੰਗ ਸ਼ੁਰੂ ਕੀਤੀ, ਜਿਹੜੀ ਰਾਤ 11.45 ਵਜੇ ਤੱਕ ਚਲਦੀ ਰਹੀ। ਬੀਐਸਐਫ ਨੇ ਇਸ ਦੇ ਜਵਾਬ ਵਿੱਚ ਫਾਇਰਿੰਗ ਕੀਤੀ। ਪਾਕਿਸਤਾਨੀ ਰੇਂਜਰਜ਼ ਨੇ ਕੇਰਨੀ ਸੈਕਟਰ ਵਿਖੇ ਸ਼ਨੀਵਾਰ ਦੁਪਹਿਰ 1.50ਵਜੇ ਫਾਇਰਿੰਗ ਕੀਤੀ। ਪਿੰਡਾਂ ਵਿੱਚ ਮਾਰਟਰ ਦਾਗੇ ਗਏ। ਇਹ ਫਾਇਰਿੰਗ ਵੀ 3 ਘੰਟੇ ਤੱਕ ਚੱਲੀ। ਬੀਐਸਐਫ ਨੇ ਵੀ ਇਸ ਦਾ ਜਵਾਬ ਫਾਇਰਿੰਗ ਨਾਲ ਦਿੱਤਾ।



