Skip to content
Independent perspectives. Global stories.
BREAKING

ਭੁੱਕੀ ਦੀ ਖੇਤੀ ’ਤੇ ਰੋਕ ਲਈ ਮੱਧ ਪ੍ਰਦੇਸ਼ ਹਾਈਕੋਰਟ ਤੱਕ ਪਹੁੰਚ ਕਰੇਗੀ ਪੰਜਾਬ ਸਰਕਾਰ : ਸੁਖਬੀਰ ਸਿੰਘ ਬਾਦਲ

Share this story

30563887.cms ਜਲੰਧਰ/ਤਲਵੰਡੀ ਸਾਬੋ, (ਬਠਿੰਡਾ), 17 ਜੁਲਾਈ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼ ਵਿਖੇ ਭੁੱਕੀ ਦੇ ਉਤਪਾਦਨ ’ਤੇ ਰੋਕ ਲਾਉਣ ਲਈ  ਪੰਜਾਬ ਸਰਕਾਰ ਵਲੋਂ ਮੱਧ  ਪ੍ਰਦੇਸ਼ ਹਾਈਕੋਰਟ ਵਿਖੇ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਜਾਵੇਗੀ, ਕਿਉਂਕਿ ਉੇਥੇ ਪੈਦਾ ਹੋਏ ਨਸ਼ੇ ਦੂਜੇ ਰਾਜਾਂ ਵਿਚ ਤਸਕਰੀ Ðਰਾਹੀਂ ਲਿਆਕੇ ਜਵਾਨੀ ਨੂੰ ਤਬਾਹ ਕੀਤਾ ਜਾ ਰਿਹਾ ਹੈ।ਅੱਜ ਇੱਥੇ ਅਕਾਲ ਯੂਨੀਵਰਸਿਟੀ ਦਾ ਉਦਘਾਟਨ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਰਾਜਸਥਾਨ ਹਾਈਕੋਰਟ ਵਲੋਂ ਭੁੱਕੀ ਦੀ ਖੇਤੀ ’ਤੇ ਰੋਕ ਲਾਏ ਜਾਣ ਦਾ ਫੈਸਲਾ ਸ਼ਲਾਘਾਯੋਗ ਹੈ ਅਤੇ ਹੁਣ ਪੰਜਾਬ ਸਰਕਾਰ ਵਲੋਂ ਮੱਧ ਪ੍ਰਦੇਸ਼ ਵਿਖੇ ਭੁੱਕੀ ਤੇ ਅਫੀਮ ਦੀ ਖੇਤੀ ’ਤੇ ਰੋਕ ਸਬੰਧੀ ਉੱਥੋਂ ਦੀ

ਹਾਈਕੋਰਟ ਵਿਚ ਜਨਤਕ ਹਿੱਤ ਪਟੀਸ਼ਨ ਦਾਇਰ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਦੇਸ਼ ਵਿਚ ਦੋ ਕਾਨੂੰਨ ਕਿਵੇਂ ਹੋ ਸਕਦੇ ਹਨ ਕਿ ਇਕ ਰਾਜ ਵਿਚ ਨਸ਼ੇ ਦੀ ਖੇਤੀ ਗੈਰਕਾਨੂੰਨੀ ਹੋਵੇ ਜਦਕਿ ਦੂਜੇ ਵਿਚ ਇਸਨੂੰ ਸਰਕਾਰੀ ਸਰਪ੍ਰਸਤੀ ਹਾਸਿਲ ਹੋਵੇ ਤੇ ਸੂਬਾ ਸਰਕਾਰ ਉਸ ਰਾਹੀਂ ਮਾਲੀਆ ਇਕੱਤਰ ਕਰ ਰਹੀ ਹੋਵੇ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਖੇਤੀ ਸਬੰਧੀ ਸਾਰੇ ਦੇਸ਼ ਵਿਚ ਇਕਸਾਰ ਕਾਨੂੰਨ ਹੋਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਵਲੋਂ ਅਜਿਹੇ ਪਦਾਰਥਾਂ ਦੀ ਖੇਤੀ ’ਤੇ ਮੁਕੰਮਲ ਰੋਕ ਲਈ ਡਟਵਾਂ ਸਟੈਂਡ ਲਿਆ ਗਿਆ ਹੈ।
ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਕੋਈ ਉਤਪਾਦਨ ਨਹੀਂ ਹੁੰਦਾ ਸਗੋਂ ਪਾਕਿਸਤਾਨ ਤੇ ਕੁਝ ਇਕ ਗੁਆਂਢੀ ਰਾਜਾਂ ਵਿਚ ੁਪੈਦਾ ਹੁੰਦੇ ਨਸ਼ੇ ਦੀ ਵੰਡ ਲਈ ਪੰਜਾਬ ਨੂੰ ਲਾਂਘੇ ਵਜੋਂ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਸਿਆਸੀ ਆਗੂਆਂ ਵਲੋਂ ਆਪਣੇ ਸਿਆਸੀ ਹਿੱਤਾਂ ਦੀ ਪ੍ਰਾਪਤੀ ਲਈ ਪੰਜਾਬ ਨੂੰ ਨਸ਼ੇੜੀ ਰਾਜ ਗਰਦਾਨਕੇ ਬਦਨਾਮ ਕੀਤਾ ਜਾ  ਰਿਹਾ ਹੈ।੍ਯ
ਸੂਬੇ ਵਿਚ ਹੋਏ ਵਿਕਾਸ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਸਰਕਾਰ ਵਲੋਂ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਵਿਚੋਂ 99 ਫੀਸਦੀ ਪੂਰੇ ਕਰ ਦਿੱਤੇ ਗਏ ਹਨ ਅਤੇ ਦੂਜੇ ਰਾਜਾਂ ਦੇ ਮੁਕਾਬਲੇ ਸਰਬਪੱਖੀ ਵਿਕਾਸ ਵਿਚ ਪੰਜਾਬ ਬਹੁਤ ਅੱਗੇ ਹੈ।
ਵਿਰੋਧੀ ਆਗੂਆਂ ਵਲੋਂ ਪੰਜਾਬ ਦੀ ਦਿਸ਼ਾ ਤੇ ਦਸ਼ਾ ਬਾਰੇ ਕੀਤੇ ਜਾ ਰਹੇ  ਕੂੜ ਪ੍ਰਚਾਰ ਦਾ ਕਰਾਰਾ ਜਵਾਬ ਦਿੰਦਿਆਂ ਸ. ਬਾਦਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਉਹ  ਆਪਣੇ ਮੁੱਖ ਮੰਤਰੀ ਦੇ 5 ਸਾਲ ਦੇ ਕਾਰਜਕਾਲ ਦੀ ਕੋਈ ਇਕ ਪ੍ਰਾਪਤੀ ਦੱਸਣ?  ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰਾ ਜ਼ੋਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹਥਿਆਉਣ ਲਈ ਲਾਇਆ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕ ਹਿੱਤਾਂ ਨਾਲ ਉਨ੍ਹਾਂ ਦਾ ਕੋਈ ਲੈਣਾ- ਦੇਣਾ ਨਹੀਂ ਹੈ।
ਪੰਜਾਬ ਵਿਚ ਆਮ ਆਦਮੀ ਪਾਰਟੀ ਵਿਚ ਪਈ ਫੁੱਟ ਬਾਰੇ ਸ. ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਗੁਬਾਰਾ ਫਟ ਚੁੱਕਾ ਹੈ, ਕਿਉਂਕਿ ਉਸ ਪਾਰਟੀ ਵਿਚ ਅੰਦਰੂਨੀ ਲੋਕਤੰਤਰ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਪਾਰਟੀ ਨੂੰ ਇਕ ਤਾਨਾਸ਼ਾਹ ਦੀ ਤਰ੍ਹਾਂ ਚਲਾ ਰਹੇ ਹਨ ਅਤੇ ਇਸਦਾ ਵਜੂਦ ਜਿਆਦਾ ਦੇਰ ਕਾਇਮ  ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਜਿਸ ਵੀ ਆਗੂ ਵਲੋਂ ਉਨ੍ਹਾਂ ਦੀਆਂ ਲੋਕ ਵਿਰੋਧੀ  ਤੇ ਤਾਨਾਸ਼ਾਹੀ ਨੀਤੀਆਂ ਵਿਰੁੱਧ ਆਵਾਜ ਬੁਲੰਦ ਕੀਤੀ ਜਾਂਦੀ ਹੈ ਉਸ਼ਨੂੰ ਬਾਹਰ ਦਾ ਰਾਸਤਾ ਦਿਖਾ ਦਿੱਤਾ ਜਾਂਦਾ ਹੈ।
ਦਿੱਲੀ ਵਿਚ ਆਪ ਦੀ ਸਰਕਾਰ ਵਲੋਂ ਲੋਕਾਂ ਦੇ ਪੈਸੇ ਦੀ ਕੁਵਰਤੋਂ ਕਰਨ ਦਾ ਦੋਸ਼ Ñਲਾਉਂਦਿਆਂ ਸ. ਬਾਦਲ ਨੇ ਕਿਹਾ ਕਿ ਸਿਰਫ ਨਿੱਜੀ ਪ੍ਰਚਾਰ ਲਈ 520 ਕਰੋੜ ਰੁਪੈ ਰਾਖਵੇਂ ਰੱਖੇ ਜਾਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ।
ਦੂਜੇ ਰਾਜਾਂ ਤੋਂ ਕੈਦੀਅ੍ਯਾਂ ਨੂੰ ਪੰਜਾਬ ਤਬਦੀਲ ਕਰਨ ਬਾਰੇ ਸਵਾਲ ਦੇ  ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਇਸ ਨਾਲ ਸੂਬੇ ਦੇ ਅਮਨ ਕਾਨੂੰਨ ਨੂੰ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਰਾਜ ਸਰਕਾਰ ਮੌਤ ਦੀ ਸ਼ਜ਼ਾ ਪ੍ਰਾਪਤ ਵਿਅਕਤੀ ਨੂੰ ਰਿਹਾਅ ਨਹੀਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਹਰ ਹੀਲੇ ਬਹਾਲ ਰੱਖੀ ਜਾਵੇਗੀ ਅਤੇ ਕਿਸੇ ਨੂੰ ਵੀ ਭਾਈਚਾਰਕ ਸਾਂਝ ਨੂੰ ਸੱਟ ਮਾਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ।  ਕਾਲੀ ਸੂਚੀ ਵਿਚ ਪੰਜਾਬੀਆਂ ਦੇ ਨਾਵਾਂ ਸਬੰਧੀ ਸ. ਬਾਦਲ ਨੇ ਕਿਹਾ ਕਿ ਪੰਜਾਬ  ਸਰਕਾਰ ਵਲੋਂ ਕੇਂਦਰ ਸਰਕਾਰ ਨਾਲ ਇਹ ਮੁੱਦਾ ਚੁੱਕਿਆ ਗਿਆ ਹੈ ਅਤੇ ਅਪੀਲ ਕੀਤੀ ਗਈ ਹੈ ਕਿ ਅਜਿਹੀ ਸੂਚੀ ਬਰਕਰਾਰ ਰੱਖਣ ਦਾ ਕੋਈ ਅਧਾਰ ਨਹੀਂ ਬਣਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਭਗੌੜਾ ਵਿਅਕਤੀ ਹੈ ਵੀ ਤਾਂ ਉਸਦਾ ਕੇਸ ਕਾਨੂੰਨ ਅਨੁਸਾਰ ਨਿਪਟਾਉਣਾ ਚਾਹੀਦਾ ਹੈ।
ਅਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਬਾਰੇ ਸ. ਬਾਦਲ ਨੇ ਕਿਹਾ ਕਿ ਹਰ ਜਿਲ੍ਹੇ ਵਿਚ ਗਊਸ਼ਾਲਾ ਬਣਾਈ ਜਾ ਰਹੀ ਹੈ ਅਤੇ ਇਸ਼ ਸਬੰਧੀ ਪ੍ਰਕ੍ਰਿਆ ਇਕ ਸਾਲ ਅੰਦਰ ਮੁਕੰਮਲ ਕਰ ਲਈ ਜਾਵੇਗੀ।
ਮਾਲਵਾ ਖੇਤਰ ਵਿਚ ਚਿੱਟ ਫੰਡ ਵਪਾਰ ਦੇ ਧੜੱਲੇ ਨਾਲ ਚੱਲਣ ਬਾਰੇ ਸ. ਬਾਦਲ ਨੇ ਕਿਹਾ ਕਿ ਇਸ ਸਬੰਧੀ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਲਗੀਧਰ ਟਰੱਸਟ ਵਲੋਂ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਜ਼ਰੂਰੀ ਵਿਸ਼ੇ ਵਜੋਂ ਸਕੂਲੀ ਸਿੱਖਿਆ ਵਿਚ ਸ਼ਾਮਿਲ ਕਰਨ ਬਾਰੇ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ।
ਇਸ ਮੌਕੇ ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੰਤ ਇਕਬਾਲ  ਸਿੰਘ ਬੜੂ ਸਾਹਿਬ ਵਲੋਂ ਗੁਰੂ ਕੀ ਕਾਸ਼ੀ ਦੇ ਵਿਸਥਾਰ ਲਈ ਵੱਡਾ ਪਲੇਟਫਾਰਮ ਸਥਾਪਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਇਸ ਟਰੱਸਟ ਵਲੋਂ ਪਾਇਆ ਜਾ ਰਿਹਾ ਯੋਗਦਾਨ ਦੂਜੇ ਟਰੱਸਟਾਂ ਲਈ ਮਿਸਾਲ ਹੈ। ਸ. ੍ਯਮਜੀਠੀਆ ਵਲੋਂ ਟਰੱਸਟ ਨੂੰ ਅਜਿਹੀ ਯੂਨੀਵਰਸਿਟੀ ਮਾਝਾ ਖੇਤਰ ਵਿਚ ਵੀ ਸਥਾਪਿਤ ਕਰਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਮੁੱਖ ਤੌਰ ’ਤੇ ਕਲਗੀਧਰ ਟਰੱਸਟ ਦੇ ਚੇਅਰਮੈਨ ਸੰਤ ਇਕਬਾਲ ਸਿੰਘ, ਡਾ. ਖੇਮ ਸਿੰਘ ਗਿੱਲ ਉਪ ਪ੍ਰਧਾਨ, ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਡਾ. ਗੁਰਮੇਲ ਸਿੰਘ ਵੀ.ਸੀ. , ਪੀ.ਆਰ.ਟੀ.ਸੀ. ਦੇ ਉਪ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ, ਵਧੀਕ ਐਡਵੋਕੇਟ ਜਨਰਲ ਐਨ.ਡੀ.ਐਸ. ਮਾਨ ਹਾਜ਼ਰ ਸਨ।

WRITTEN BY