Skip to content
Independent perspectives. Global stories.
BREAKING

..ਪੰਜਾਬ ਵਿੱਚ 5 ਨਵੀਆਂ ਆਈ.ਟੀ.ਆਈ. ਖੋਲ੍ਹੀਆਂ ਜਾਣਗੀਆਂ : ਮਿੱਤਲ..

Share this story

ਸ੍ਰੀ ਅਨੰਦਪੁਰ ਸਾਹਿਬ 17 ਜੁਲਾਈ (ਕੇਵਲ ਚੰਦ ਸ਼ਰਮਾ, ਸੁਰੇਸ਼ ਗਿਰੀ, ਸੰਦੀਪ ਨੱਡਾ)- ਪੰਜਾਬ ਸਰਕਾਰ ਦੇ ਤਕਨੀਕੀ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਪੰਜਾਬ ਦੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਚਾਲੂ ਸਾਲ ਦੌਰਾਨ 7800 ਸੀਟਾਂ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਤੋਂ ਇਲਾਵਾ ਉਦਯੋਗਿਕ ਖੇਤਰ ਦੀਆਂ ਲੋੜਾਂ ਨਾਲ ਸਬੰਧਤ ਵਿਸ਼ੇਸ਼ ਕੋਰਸ ਵੀ ਸੁਰੂ ਕੀਤੇ ਜਾ ਰਹੇ ਹਨ।ਇਹ ਜਾਣਕਾਰੀ ਅੱਜ ਇਥੇ ਪੰਜਾਬ ਦੇ ਉਦਯੋਗ ਮੰਤਰੀ ਅਤੇ ਸਥਾਨਕ ਵਿਧਾਇਕ ਸ੍ਰੀ ਮਦਨ ਮੋਹਨ ਮਿੱਤਲ ਨੇ ਪੰਜਾਬ ਟਾਈਮਜ਼ ਨਾਲ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਇਹ ਜਾਣਕਾਰੀ ਦਿੱਤੀ। ਸ੍ਰੀ ਮਿੱਤਲ ਨੇ ਦੱਸਿਆ ਕਿ ਇਨ੍ਹਾਂ ਨਵੀਆਂ ਯੋਜਨਾਵਾਂ ਤੋਂ ਇਲਾਵਾ ਚਾਲੂ ਵਰ੍ਹੇ ਦੌਰਾਨ 2.5 ਲੱਖ ਨੌਜਵਾਨਾਂ ਨੂੰ

ਹੁਨਰਮੰਦ ਕਰਨ ਦਾ ਉਦਯੋਗ ਵਿਭਾਗ ਵਲੋਂ ਟਿੱਚਾ ਮਿਥਿਆ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਇਹ ਕਦਮ ਇਸ ਕਰਕੇ ਚੁੱਕੇ ਜਾ ਰਹੇ ਹਨ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਉਦਯੋਗਿਕ ਖੇਤਰ ਦੀਆਂ ਜਰੂਰਤਾਂ ਅਨੁਸਾਰ ਵਿਸ਼ਿਆਂ ਵਿੱਚ ਸਿਖਲਾਈ ਦੇ ਕੇ ਰੋਜਗਾਰ ਦੇ ਯੋਗ ਬਣਾਇਆ ਜਾ ਸਕੇ ਅਤੇ ਬੱਚੇ ਆਪਣੇ ਹੁਨਰ ਨਾਲ ਆਪਣੇ ਪੈਰਾਂ ਦੇ ਖੜ ਸਕਣ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਭਾਗ ਵਲੋਂ ਰੈਸ਼ਨੇਲਾਈਜੇਸਨ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਕਿ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਅਤੇ ਉਦਯੋਗਿਕ ਚੇਤਰ ਦੇ ਪ੍ਰਤੀਨਿਧੀਆਂ ਨਾਲ ਸ਼ਲਾਹ ਮੁਸ਼ਵਰਾ ਕਰਕੇ ਅਜਿਹੇ ਵਿਵਿਸ਼ਆਂ ਨੂੰ ਬੰਦ ਕਰ ਦਿੱਤਾ ਜਾਵੇਗਾ ਜਿਨ੍ਹਾਂ ਦੀ ਉਦਯੋਗਿਕ ਖੇਤਰ ਵਿੱਚ ਅਤੇ ਅਜੋਕੇ ਸਮੇਂ ਅਨੁਸਾਰ ਕੋਈ ਅਹਿਮੀਅਤ ਨਹੀ ਹੈ।ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀਆਂ ਆਈ.ਟੀ.ਆਈਜ਼. ਵਿੱਚ ਲੋੜੀਂਦਾ ਢਾਂਚਾ ਅਤੇ ਅਧਿਆਪਕ ਮੁਹੱਈਆ ਕੀਤੇ ਜਾਣ ਦੀ ਨੀਤੀ ਤਹਿਤ 268 ਟੀਚਿੰਗ ਅਤੇ 34 ਨਾਨ ਟੀਚਿੰਗ ਸਟਾਫ ਦੀ ਭਰਤੀ ਮੁਕੰਮਲ ਕਰ ਲਈ ਗਈ ਹੈ, ਉਨ੍ਹਾਂ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਸਿਖਲਾਈ ਲੈ ਰਹੇ ਵਿਦਿਆਰਥੀਆਂ ਲਈ ਬੀਤੇ ਵਰ੍ਹੇ 300 ਕੈਂਪਸ ਇੰਟਰਵਿਊ ਅਤੇ 51 ਜੋਬ ਫੇਅਰ (ਰੋਜਗਾਰ ਮੇਲੇ) ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿਚੋਂ ਲੱਗਭੱਗ 10000 ਵਿਦਿਆਰਥੀਆਂ ਨੂੰ ਵੱਖ ਵੱਖ ਉਦਯੋਗਾਂ ਵਿੱਚ ਨੌਕਰੀ ਦਿੱਤੀ ਗਈ।ਹੁਨਰ ਵਿਕਾਸ ਦੇ ਅਹਿਮ ਪੱਖ ਬਾਰੇ ਗੱਲ ਕਰਦਿਆਂ ਸ੍ਰੀ ਮਿਤਲ ਨੇ ਕਿਹਾ ਕਿ ਹੁਨਰ ਵਿਕਾਸ ਮਿਸ਼ਨ ਦੀ ਸਥਾਪਨਾ ਦਾ ਮਕਸ਼ਦ ਵੀ ਇਹੋ ਹੈ ਕਿ ਸੂਬੇ ਵਲੋਂ ਹੁਨਰ ਵਿਕਾਸ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਜਮੀਨੀ ਪੱਧਰ ਤੇ ਲਾਗੂ ਕੀਤਾ ਜਾ ਸਕੇ।ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਹਰੇਕ ਜਿਲ੍ਹਾ ਵਿੱਚ ਬਹੁਹੁਨਰ ਵਿਕਾਸ ਕੇਂਦਰ ਸਥਾਪਿਤ ਕੀਤੇ ਜਾਣਗੇ ਅਤੇ ਜਿਲ੍ਹਾ ਪੱਧਰ ਦੀ ਆਈ.ਟੀ.ਆਈ. ਵਿਖੇ ਮੁੱਖ ਵਿਕਾਸ ਕੇਂਦਰ ਨਾਲ ਜਿਲ੍ਹੇ ਵਿਚਲੀਆਂ ਜਿਲ੍ਹੇ ਅੰਦਰ ਹੋਰ ਆਈ.ਟੀ.ਆਈਜ਼. ਅਤੇ ਹੋਰ ਸੰਸਥਾਵਾਂ ਦੇ ਛੋਟੇ ਤਕਨੀਕੀ ਕੇਂਦਰ ਜੁੜੇ ਰਹਿਣਗੇ। ਜਿਸ ਤਹਿਤ ਪਹਿਲੇ ਪੜਾਅ ਵਿੱਚ ਪੰਜਾਬ ਦੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਅਤੇ ਹੁਸ਼ਿਆਰਪੁਰ ਵਿਖੇ ਬਹੁਹੁਨਰ ਵਿਕਾਸ ਕੇਂਦਰ ਸਥਾਪਿਤ ਕੀਤੇ ਜਾਣਗੇ ਅਤੇ ਦੂਜੇ ਸਥਾਨਾਂ ਤੇ ਵੀ ਬਾਅਦ ਵਿੱਚ ਇਨ੍ਹਾਂ ਕੇਂਦਰਾਂ ਦੀ ਸਥਾਪਨਾ ਕੀਤੀ ਜਾਵੇਗੀ।ਇਨ੍ਹਾਂ ਕੇਂਦਰਾਂ ਵਿੱਚ ਉਦਯੋਗ ਜਗਤ ਦੇ ਤਾਜਾ ਚਲਣ ਨਾਲ ਮੇਲ ਖਾਂਦੇ ਕੋਰਸ ਕਰਾਏ ਜਾਣਗੇ। ਸ੍ਰੀ ਮਿੱਤਲ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਜਲਦੀ ਹੀ ਪੰਜਾਬ ਦੇ ਆਦਮਪੁਰ(ਜਲੰਧਰ), ਮਲੋਦ (ਲੁਧਿਆਣਾ), ਨਿਆਰੀ(ਗੁਰਦਾਸਪੁਰ), ਸਿੰਘਪੁਰਾ(ਰੂਪਨਗਰ) ਅਤੇ ਮਾਣਕਪੁਰ ਸ਼ਰੀਫ (ਐਸ.ਏ.ਐਸ.ਨਗਰ) ਵਿਖੇ ਨਵੀਆਂ ਆਈ.ਟੀ.ਆਈਜ਼. ਸਥਾਪਿਤ ਕਰਨ ਲਈ ਸਾਰੀ ਕਾਰਵਾਈ ਮੁਕੰਮਲ ਕਰਕੇ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।

WRITTEN BY