ਤਪਾ ਮੰਡੀ, 17 ਜੁਲਾਈ (ਸੁਨੀਲ ਸ਼ੀਲਾ)- ਸ਼੍ਰੋਮਣੀ ਇਸਤਰੀ ਅਕਾਲੀ ਦਲ ’ਚ ਇਸਤਰੀਆਂ ਨੂੰ ਪੂਰਾ ਮਾਣ ਸਤਿਕਾਰ ਦੇਣ ਅਤੇ ਇਸ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਲਈ ਅਗਸਤ ਤੱਕ ਮੈਂਬਰਸ਼ਿਪ ਦੀ ਭਰਤੀ ਮੁਕੰਮਲ ਕਰ ਲਈ ਜਾਵੇਗੀ। ਇਹ ਦਾਅਵਾ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਇਥੇ ਇੱਕ ਸ਼ੈਲਰ ਵਿਖੇ ਪੱਤਰਕਾਰਾਂ ਲਾਲ ਗੱਲ ਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ਼ਤਰੀਆਂ ਦੇ ਬਣਦੇ ਹੱਕਾਂ ਅਤੇ ਉਨ੍ਹਾਂ ਦੀਆਂ ਜੁੰਮੇਵਾਰੀਆਂ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਲਹਿਰ ਵਿੱਢੀ ਹੋਈ ਹੈ ਜੋ ਪੂਰੇ ਪੰਜਾਬ ਦੇ ਘਰ ਘਰ ਤੱਕ ਲਿਜਾਈ ਜਾਵੇਗੀ। ਇਸਤਰੀ ਅਕਾਲੀ ਦਲ ਪੂਰੀ ਮਿਹਨਤ ਨਾਲ ਅਗਸਤ ਤੱਕ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਯਤਨਸੀਲ ਹੈ।
ਊਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ੍ਰ’ੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਮੇਸ਼ਾ ਹੀ ਹਰ ਵਰਗ ਦਾ ਖਿਆਲ ਰੱਖਿਆ ਹੈ, ਜਿਸ ਕਰਕੇ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਤੀਜੀ ਵਾਰ ਸਰਕਾਰ ਬਣਨ ਦੇ ਆਸਾਰ ਹਨ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ‘ਆਪ ਪਾਰਟੀ’ ਤਾਂ ਕੀ ਕੋਈ ਵੀ ਪਾਰਟੀ ਅਕਾਲੀ ਦਲ ਅੱਗੇ ਟਿਕ ਨਹੀਂ ਸਕਦੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਵਾਏ ਵਿਕਾਸ ਕਾਰਜਾਂ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਸਰਕਾਰ ਨੇ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿਕਾਸ ਕਰਕੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਅਕਾਲੀ-ਭਾਜਪਾ ਗੱਠਜੋੜ ਹੀ ਅਸਲ ਵਿਚ ਸੂਬੇ ਦਾ ਹਿਤੇਸ਼ੀ ਹੈ। ਇਹੀ ਕਾਰਨ ਹੈ ਕਿ ਹਰ ਚੋਣ ਵਿਚ ਲੋਕਾਂ ਨੇ ਇਸ ਗੱਠਜੋੜ ਦੇ ਕੰਮਾਂ ਤੇ ਮੋ’’’’”ਹਰ ਲਗਾਈ ਹੈ। ਇਸ ਮੌਕੇ ਮਹਾਂਕਾਂਵੜ ਸੰਘ ਪੰਜਾਬ ਦੇ ਪ੍ਰਧਾਨ ਤਰਲੋਚਨ ਬਾਂਸਲ ਅਤੇ ਸੰਘ ਦੇ ਮੈਂਬਰਾਂ ਨੇ ਕਾਂਵੜੀਆਂ ਦੀ ਸੁਰੱਖਿਆ ਸਬੰਧੀ ਇੱਕ ਮੈਮੋਰੰਡਮ ਵੀ ਦਿੱਤਾ। ਬੀਬੀ ਜਾਗੀਰ ਕੌਰ ਨੇ ਵੀ ਭਰੋਸਾ ਦਿੱਤਾ ਕਿ ਉਹ ਇਸ ਮੈਮੋਰੰਡਮ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਪਹੁੰਚਾਕੇ ਮੰਗਾਂ ਪੂਰੀਆਂ ਕਰਵਾਉਣਗੇ। ਇਸ ਮੌਕੇ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਜਸਵਿੰਦਰ ਕੌਰ ਜੱਸੀ, ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ, ਟਰੱਕ ਯੁਨੀਅਨ ਦੇ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਟੋਨਾ , ਹੁਕਮ ਦਾਸ ਬਬਲੀ, ਸੁਸ਼ੀਲ ਕੁਮਾਰ ਸੰਤਾ, ਰਵਿੰਦਰ ਕੁਮਾਰ ਨਿਓਲਾ, ਜੰਗ ਬਹਾਦਰ ਸਿੰਘ, ਮੁਨੀਸ਼ ਕੁਮਾਰ, ਮੁਨੀਸ਼ ਮਿੱਤਲ, ਉਗਰਸੈਨ ਮੌੜ, ਮੁਨੀਤ ਨੌਨੀ ਮੌੜ,ਧਰਮਪਾਲ ਬਾਂਸਲ, ਦੀਪਕ ਬਾਂਸਲ, ਵਿਨੋਦ ਬਾਂਸਲ, ਅਰਵਿੰਦ ਰੰਗੀ, ਕੁਲਦੀਪ ਕੁਮਾਰ ਬੋਬਾ, ਜੱਗਾ ਸਿੰਘ ਘੁੰਨਸ, ਭੂਸਣ ਕੁਮਾਰ ਘੋਗੀ, ਮੁਨੀਸ਼ ਕੁਮਾਰ ਬਹਾਵਲਪੁਰੀਆ ਅਤੇ ਵਿਕਾਸ ਗਰਗ ਆਦਿ ਅਕਾਲੀ ਵਰਕਰ ਹਾਜ਼ਰ ਸਨ।



