Skip to content
Independent perspectives. Global stories.
BREAKING

ਪੂਰੀ ਦੁਨੀਆ ’ਚ ਜੁੰਮੇ ਦੀ ਨਮਾਜ਼ ਮੌਕੇ ਕੀਤੀ ਇਬਾਦਤ, ਈਦ ਦਾ ਤਿਉਹਾਰ ਅੱਜ

Share this story

ਧਨੌਲਾ, 17 ਜੁਲਾਈ (ਸਰਾਜ ਘਨੌਰ)- ਪੂਰੀ ਦੁਨੀਆ ’ਚ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਅੱਜ ਆਖਰੀ ਦਿਨ ਜੁੰਮੇ ਦੀ ਨਮਾਜ਼ ਅਦਾ ਕੀਤੀ ਗਈ ਉੱਥੇ ਹੀ ਦੁਨੀਆ ਭਰ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪੂਰੇ ਵਿਸ਼ਵ ਦੀ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਦੁਆ ਅਦਾ ਕੀਤੀ ਗਈ। ਬਾਅਦ ਦੁਪਹਿਰ ਸਥਾਨਕ ਜੁੰਮਾ ਮਸਜਿਦ ਅੰਦਰ ਇਲਾਕੇ ਭਰ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਠੀਕ 1.45 ’ਤੇ ਜੁੰਮਾ ਮਸਜਿਦ ਅੰਦਰ ਇਕੱਠੇ ਹੋ ਕੇ ਮਸਜਿਦ ਅਵਾਮ ਮੁਹੰਮਦ ਸਲੀਮ ਖਾਨ ਪਿੱਛੇ ਨਮਾਜ਼ ਅਦਾ ਕੀਤੀ। ਉੱਥੇ ਹੀ ਇਕੱਠੇ ਹੋਏ ਭਾਈਚਾਰੇ ਦੇ ਲੋਕਾਂ ਨੇ ਅੱਲਾ ਅੱਗੇ ਇਬਾਦਤ ਕੀਤੀ ਤੇ ਪੂਰੀ ਦੁਨੀਆ ਦੀ ਖੈਰੀਅਤ ਤੇ ਤੰਦਰੁਸਤੀ ਦੇ ਨਾਲ ਜੀਵ

ਜੰਤੂਆਂ ਲਈ ਦੁਆ ਕੀਤੀ ਗਈ। ਇਸ ਦੌਰਾਨ ਮੌਲਵੀ ਸਲੀਮ ਮੁਹੰਮਦ ਨੇ ਦੱਸਿਆ ਕਿ ਅੱਜ ਈਦ-ਉਲ-ਜੂਹਾ ਦਾ ਤਿਉਹਾਰ ਸਵੇਰੇ ਠੀਕ 9 ਵਜੇ ਇਤਿਹਾਸਿਕ ਈਦਗਾਹ ਵਿਖੇ ਨਮਾਜ਼ ਅਦਾ ਕਰਕੇ ਮਨਾਇਆ ਜਾਵੇਗਾ। ਇਸ ਦੌਰਾਨ ਸਮੁੱਚੇ ਭਾਈਚਾਰੇ ਦੇ ਲੋਕ ਖੁਸ਼ਗਵਾਰ ਸਨ ਅਤੇ ਮਸਜਿਦ ਅੰਦਰ ਰੌਸ਼ਨੀ ਕੀਤੀ ਗਈ।

WRITTEN BY