ਸੰਗਰੂਰ, 15 ਜੁਲਾਈ (ਹਰਜੀਤ ਸਿੰਘ ਹਸਨਪੁਰੀ)- ਸ. ਪਰਮਜੀਤ ਸਿੰਘ ਗਿੱਲ ਆਈ.ਪੀ.ਐਸ. ਇੰਸਪੈਕਟਰ ਜਨਰਲ ਪੁਲਿਸ, ਜੋਨਲ-1 ਪੰਜਾਬ ਪਟਿਆਲਾ ਨੇ ਡੀ.ਆਈ.ਜੀ. ਪਟਿਆਲਾ ਰੇਂਜ ਪਟਿਆਲਾ ਸ. ਬਲਕਾਰ ਸਿੰਘ ਸਿੱਧੂ ਆਈ.ਪੀ.ਐਸ./ਐਸ.ਐਸ.ਪੀ ਸੰਗਰੂਰ ਸ. ਮਨਦੀਪ ਸਿੰਘ ਸਿੱਧੂ ਦੀ ਹਾਜਰੀ ਵਿੱਚ ਪ੍ਰੈ¤ਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲ਼ੀ ਜਦੋਂ ਸੀ.ਆਈ.ਏ. ਸਟਾਫ ਬਹਾਦਰ ਸਿੰਘ ਵਾਲਾ ਨੇ ਲੁਟੇਰਾ ਗਿਰੋਹ ਦੇ 4 ਦੋਸ਼ੀ, ਏਸੈਂਟ ਕਾਰ, 4 ਮੋਟਰਸਾਇਕਲ, 13 ਮੋਬਾਇਲ ਫੋਨ, ਖੋਹ ਕੀਤੇ 10,76,000 ਰੁਪਏ ਨਗਦੀ ਸਮੇਤ ਬੈਗ, ਤਿੰਨ ਪਿਸਟਲ 32 ਬੋਰ ਸਮੇਤ 10 ਰੋਂਦ,
ਇੱਕ ਪਿਸਤੋਲ 315 ਬੋਰ ਸਮੇਤ 2 ਰੋਂਦ ਸਮੇਤ ਕਾਬੂ ਕੀਤਾ ਸ. ਪਰਮਜੀਤ ਸਿੰਘ ਗਿੱਲ ਆਈ.ਪੀ.ਐਸ. ਇੰਸਪੈਕਟਰ ਜਨਰਲ ਪੁਲਿਸ, ਜੋਨਲ-1 ਪੰਜਾਬ ਪਟਿਆਲਾ ਨੇ ਦੱਸਿਆ ਕਿ ਐਸ.ਆਈ. ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ. ਬਹਾਦਰ ਸਿੰਘ ਵਾਲਾ ਨੇ ਮੁਖਬਰੀ ਦੇ ਅਧਾਰ ਤੇ ਮੁਕੱਦਮਾ ਨੰ: 108 ਮਿਤੀ 14-7-15 ਅ/ਧ 379, 382 ਹਿੰ:ਡੰ: 25 ਅਸਲਾ ਐਕਟ ਥਾਣਾ ਸਦਰ ਧੂਰੀ ਬਰਖਿਲਾਫ ਕੁਲਵਿੰਦਰ ਸਿੰਘ, ਹੈਪੀ ਸਿੰਘ ਉਰਫ ਰਿੰਪੀ, ਬਸੰਤ ਸਿੰਘ ਉਰਫ ਬੱਠੀ ਅਤੇ ਗੋਬਿੰਦ ਸਿੰਘ ਉਰਫ ਗੋਬਿੰਦੀ ਦਰਜ਼ ਕਰਕੇ ਸਮੇਤ ਪੁਲਿਸ ਪਾਰਟੀ ਦੇ ਬਾ ਹੱਦ ਪਿੰਡ ਭਲਵਾਨ ਨਾਕਾਬੰਦੀ ਕਰਕੇ ਉਕਤ ਦੋਸੀਆਨ ਨੂੰ ਸਮੇਤ ਕਾਰ ਹੁੰਡਈ ਏਸੈਂਟ ਨੰਬਰੀ ਫਭ-08-ਅੰ-6666 ਰੰਗ ਸਿਲਵਰ ਵਿੱਚੋਂ ਕਾਬੂ ਕੀਤਾ।
ਉਨ੍ਹਾਂ ਦੱਸਿਆ ਕਿ ਦੋਰਾਨੇ ਤਫਤੀਸ਼ ਉਕਤ ਦੋਸ਼ੀਆਂ ਕੋਲੋ 10 ਲੱਖ 76 ਹਜਾਰ ਰੁਪਏ ਨਗਦ, ਸੁਰੇਸ ਕੁਮਾਰ ਦੇ ਦਸਤਖਤਾਂ ਵਾਲੇ ਤਿੰਨ ਚੈ¤ਕ ਨੰਬਰੀ 387077, 390903, 387018, 13 ਮੋਬਾਇਲ ਫੋਨ ਅਤੇ 4 ਮੋਟਰਸਾਇਕਲ ਚੋਰੀਸੁਦਾ, 03 ਪਿਸਟਲ 32 ਬੋਰ ਸਮੇਤ 10 ਰੌਂਦ ਜਿੰਦਾ, ਇੱਕ ਪਿਸਤੌਲ 315 ਬੋਰ ਸਮੇਤ 2 ਰੌਂਦ ਜਿੰਦਾ 315 ਬੋਰ ਬਰਾਮਦ ਕੀਤੇ ਗਏ।
ਸ੍ਰ. ਗਿੱਲ ਨੇ ਅੱਗੇ ਦੱਸਿਆ ਕਿ ਉਕਤ ਦੋਸੀਆ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਪਤਾ ਲੱਗਿਆ ਹੈ ਕਿ ਬਰਾਮਦ ਹੋਈ ਏਸੈਂਟ ਕਾਰ ਉਕਤ ਪਾਤੜਾ ਵਾਲੀ ਖੋਹ ਵਾਲੇ ਪੈਸਿਆ ਨਾਲ ਖਰੀਦੀ ਕੀਤੀ ਤੇ ਨਜਾਇਜ ਅਸਲਾ ਖਰੀਦ ਕੀਤਾ ਅਤੇ ਆਪਣਾ ਗਿਰੋਹ ਬਣਾ ਲਿਆ।
ਇਹ ਕਰੀਬ 4 ਮਹੀਨਿਆ ਤੋਂ ਵਾਰਦਾਤ ਕਰਨ ਤੋਂ ਪਹਿਲਾ ਬੈਂਕਾ ਤੇ ਜਾ ਕੇ ਪੈਸੇ ਦਾ ਲੈਣ ਦੇਣ ਕਰਨ ਵਾਲੇ ਵਿਅਕਤੀਆ ਤੇ ਨਜਰ ਰੱਖਦੇ ਸੀ ਅਤੇ ਬਾਅਦ ਵਿੱਚ ਉਹਨਾ ਦਾ ਪਿੱਛਾ ਕਰਕੇ ਰਸਤੇ ਵਿੱਚ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ।
ਉਨ੍ਹਾਂ ਦੱਸਿਆ ਕਿ ਦੋਸ਼ੀ ਮਾਨਸਾ ਜਿਲੇ ਵਿੱਚ ਬੁਢਲਾਡਾ, ਮਾਨਸਾ ਅਤੇ ਬਠਿੰਡਾ ਜਿਲੇ ਵਿੱਚ ਮੌੜ ਮੰਡੀ ਅਤੇ ਸੰਗਰੂਰ ਜਿਲੇ ਵਿੱਚ ਲਹਿਰਾ, ਮੂਨਕ, ਸੁਨਾਮ ਅਤੇ ਸੰਗਰੂਰ ਅਤੇ ਪਟਿਆਲਾ ਜਿਲੇ ਵਿੱਚ ਸਮਾਣਾ, ਪਾਤੜਾਂ ਅਤੇ ਨਾਭਾ ਵਿਖੇ ਵੱਖ ਵੱਖ ਬੈਂਕਾ ਪਰ ਰੈਕੀ ਕਰਦੇ ਰਹੇ, ਜਿੱਥੋ ਵਾਰਦਾਤ ਕਰਨ ਵਿੱਚ ਕਾਮਯਾਬ ਨਹੀਂ ਹੋਏ। ਦੋਸੀਆ ਵਿੱਚੋਂ ਗੋਬਿੰਦ ਸਿੰਘ ਜੋ ਕਿ ਥਾਣਾ ਨਾਇਪੁਰ ਜਿਲ੍ਹਾ ਕੋਟਾ (ਰਾਜਸਥਾਨ) ਦੇ ਨਿਸ਼ਾਨ ਸਿੰਘ ਨਾਮ ਦੇ ਵਿਅਕਤੀ ਨੂੰ ਕੋਟਾ ਤੋ ਅਗਵਾ ਕਰਕੇ 25 ਲੱਖ ਰੁਪਏ ਦੀ ਫਿਰੌਤੀ ਮੰਗਣ ਸਬੰਧੀ ਮੁਕੱਦਮਾ ਨੰ: 489 ਮਿਤੀ 26-7-12 ਅ/ਧ 364, 34 ਹਿੰ:ਡੰ: ਥਾਣਾ ਨਾਇਪੁਰ ਜ਼ਿਲ੍ਹਾ ਕੋਟਾ (ਰਾਜਸਥਾਨ) ਵਿੱਚ ਪਹਿਲਾ ਹੀ ਕਰੀਬ 4 ਸਾਲ ਤੋਂ ਭਗੌੜਾ ਹੈ। ਇਨ੍ਹਾਂ ਲੁੱਟਾ ਮਾਰਾ ਕਰਨ ਵਾਲੇ ਗਿਰੋਹ ਨੁੂੰ ਸੰਗਰੂਰ ਪੁਲਿਸ ਨੇ ਗ੍ਰਿਫਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਦੀ ਗ੍ਰਿਫਤਾਰੀ ਹੋਣ ਤੇ ਵੱਡੀਆਂ ਵਾਰਦਾਤਾ ਹੋਣ ਤੋਂ ਬਚਾ ਹੋ ਗਿਆ ਹੈ। ਉਕਤ ਦੋਸੀਆ ਪਾਸੋਂ ਹੋਰ ਕੀਤੀਆ ਵਾਰਦਾਤਾਂ ਸਬੰਧੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।



