ਨਵੀਂ ਦਿ¤ਲੀ, 15 ਜੁਲਾਈ (ਪੀ. ਟੀ.)- ਛ¤ਤੀਸਗੜ੍ਹ ’ਚ ਦੋ ਦਿਨ ਪਹਿਲਾਂ ਨਕਸਲੀਆਂ ਵੱਲੋਂ ਜਿਨ੍ਹਾਂ ਚਾਰ ਪੁਲਿਸ ਮੁਲਾਜ਼ਮਾਂ ਨੂੰ ਅਗਵਾ ਕੀਤਾ ਸੀ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਚਾਰਾਂ ਪੁਲਿਸ ਮੁਲਾਜ਼ਮਾਂ ਦੀਆਂ ਲਾਸ਼ਾਂ ਰਾਜ ਦੇ ਬੀਜਾਪੁਰ ਜ਼ਿਲ੍ਹੇ ’ਚ ਬੁਧਮਾ ਦੇ ਨਜ਼ਦੀਕ ਮਿਲੀਆਂ। ਜਿੱਥੋਂ ਇਨ੍ਹਾਂ ਮੁਲਾਜ਼ਮਾਂ ਨੂੰ ਅਗਵਾ ਕੀਤਾ ਗਿਆ ਸੀ ਉਥੋਂ ਇਹ ਸਥਾਨ ਕੇਵਲ 5 ਕਿਲੋਮੀਟਰ ਦੀ ਦੂਰੀ ’ਤੇ ਹੈ। ਸੂਤਰਾਂ ਅਨੁਸਾਰ ਨਕਸਲੀਆਂ ਨੇ ਲੋਕ ਅਦਾਲਤ ਲਗਾ ਕੇ ਇਨ੍ਹਾਂ ਜਵਾਨਾਂ ਨੂੰ ਮਾਰਿਆ ਅਤੇ ਲਾਸ਼ਾਂ ਸੜਕ ਉ¤ਤੇ ਸੁੱਟ ਦਿੱਤੀਆਂ। ਇਨ੍ਹਾਂ ਦੀਆਂ ਲਾਸ਼ਾਂ ਕਈ ਘੰਟਿਆਂ ਤੱਕ ਸੜਕ ਉ¤ਤੇ ਪਈਆਂ ਰਹੀਆਂ ਅਤੇ ਲਾਗੇ ਕੁੱਤੇ ਫਿਰਦੇ ਰਹੇ। ਅੱਜ ਸਵੇਰੇ 6 ਵਜੇ ਹੀ ਇਸ ਦੀ ਜਾਣਕਾਰੀ ਆਮ ਹੋ ਗਈ ਸੀ, ਪਰ ਲਾਸ਼ਾਂ ਤੱਕ ਪਹੁੰਚਣ ਲਈ ਪੁਲਿਸ ਨੇ ਤਕਰੀਬਨ 3 ਘੰਟੇ ਲਗਾ ਦਿੱਤੇ।



