Skip to content
Independent perspectives. Global stories.
BREAKING

ਸੈਨਾ ਨੇ ਹੇਮਰਾਜ ਦਾ ਸਿਰ ਕਲਮ ਕਰਨ ਵਾਲੇ ਅ¤ਤਵਾਦੀ ਨੂੰ ਕੀਤਾ ਢੇਰ

Share this story

ਜੰਮੂ, 15 ਜੁਲਾਈ (ਪੀ. ਟੀ.)-ਜਨਵਰੀ 2013 ‘ਚ ਸ਼ਹੀਦ ਲਾਂਸ ਨਾਇਕ ਹੇਮਰਾਜ ਦਾ ਸਿਰ ਕ¤ਟਣ ਵਾਲੇ ਅ¤ਤਵਾਦੀ ਅਨਵਰ ਖਾਨ ਨੂੰ ਸੈਨਾ ਨੇ ਮੰਗਲਵਾਰ ਨੂੰ ਮਾਰ ਸੁ¤ਟਿਆ। ਲਾਈਨ ਆਫ ਕੰਟਰੋਲ ਦੇ ਕੋਲ ਪੁੰਛ ਸੈਕਟਰ ‘ਚ ਸੈਨਾ ਨੇ ਅਨਵਰ ਨੂੰ ਮੌਤ ਦੇ ਘਾਟ ਉਤਾਰ ਦਿ¤ਤਾ। ਅਨਵਰ ਤੇ ਉਸ ਦੇ ਸਾਥੀ ਲਾਈਨ ਆਫ ਕੰਟਰੋਲ ਦੇ ਕੋਲ ਮੇਹਨਦਰ ਤਹਿਸੀਲ ਦੇ ਨਜ਼ਦੀਕ ਭਾਰਤੀ ਸਰਹ¤ਦ ‘ਚ ਦਾਖਲ ਹੋਣ ਦਾ ਯਤਨ ਕਰ ਰਹੇ ਸਨ। ਸੈਨਾ ਨੂੰ ਕੁਝ ਦਿਨ ਪਹਿਲਾ ਸੂਚਨਾ ਮਿਲੀ ਸੀ ਕਿ ਲਸ਼ਕਰ ਦੇ 40 ਅ¤ਤਵਾਦੀਆਂ ਦੀ ਟੀਮ ਸਰਹ¤ਦ ‘ਤੇ ਘੁੰਮ ਰਹੀ ਹੈ ਤੇ ਸੈਨਾ ‘ਤੇ ਹਮਲੇ ਦੀ ਆੜ ‘ਚ ਹੈ। ਇਸ ‘ਤੇ ਸਰਹ¤ਦ ‘ਤੇ ਤਾਇਨਾਤ ਸੈਨਿਕਾਂ ਨੇ ਉਨ੍ਹਾਂ ਨੂੰ ਚੁਣੌਤੀ ਦਿ¤ਤੀ ਤਾਂ ਅ¤ਤਵਾਦੀਆਂ

ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿ¤ਤੀਆਂ। ਇਸ ਮੁ¤ਠਭੇੜ ‘ਚ ਅਨਵਰ ਮਾਰਿਆ ਗਿਆ। ਸੂਤਰਾਂ ਅਨੁਸਾਰ ਅਨਵਰ ਨੇ ਹੀ ਅ¤ਠ ਜਨਵਰੀ 2013 ਨੂੰ ਹੇਮਰਾਜ ਦਾ ਸਿਰ ਕਲਮ ਕੀਤਾ ਸੀ। ਇਸ ਬਦਲੇ ਆਈ.ਐਸ.ਆਈ ਨੇ ਉਸ ਨੂੰ ਪੰਜ ਲ¤ਖ ਰੁਪਏ ਦਾ ਇਨਾਮ ਦਿ¤ਤਾ ਸੀ। ਹੇਮਰਾਜ ਦੀ ਹ¤ਤਿਆ ‘ਚ ਲਸ਼ਕਰ ਤੇ ਜੈਸ਼ ਏ ਮੁਹੰਮਦ ਦੇ 15 ਅ¤ਤਵਾਦੀਆਂ ਦੀ ਟੀਮ ਸ਼ਾਮਲ ਸੀ।

WRITTEN BY