ਨਵੀਂ ਦਿ¤ਲੀ, 15 ਜੁਲਾਈ (ਪੀ. ਟੀ.)- ਸੁਪਰੀਮ ਕੋਰਟ ਤੋਂ ਨਿਯੁਕਤ ਜਸਟਿਸ ਲੋਢਾ ਕਮੇਟੀ ਦੇ ਆਈ.ਪੀ.ਐਲ. ਟੀਮਾਂ ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਨੂੰ ਦੋ ਸਾਲ ਲਈ ਬੈਨ ਕਰਨ ਦੇ ਸਖਤ ਫੈਸਲੇ ਦੇ ਇਕ ਦਿਨ ਬਾਅਦ ਹੀ ਕ੍ਰਿਕਟ ਪ੍ਰਬੰਧਕਾਂ ਨੇ ਅ¤ਜ ਚੈਂਪੀਅਨ ਲੀਗ ਟੀ-20 ਟੂਰਨਾਮੈਂਟ ਨੂੰ ਤੁਰੰਤ ਪ੍ਰਭਾਵ ਨਾਲ ਖਤਮ ਕਰਨ ਦਾ ਫੈਸਲਾ ਕੀਤਾ। ਮੀਡੀਆ ‘ਚ ਕਿਹਾ ਗਿਆ ਹੈ ਕਿ ਚੈਂਪੀਅਨ ਲੀਗ ਟੀ-20 ਦੀ ਸੰਚਾਲਨ ਪ੍ਰੀਸ਼ਦ ਨੇ ਅ¤ਜ ਪੁਸ਼ਟੀ ਕੀਤੀ ਕਿ ਇਸ ਟੀ-20 ਲੀਗ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਏਗਾ। ਚੈਂਪੀਅਨ ਲੀਗ ਟਵੈਂਟੀ-20 ਦੀ ਸੰਚਾਲਨ ਪ੍ਰੀਸ਼ਦ ‘ਚ ਸ਼ਾਮਲ ਭਾਰਤੀ ਕ੍ਰਿਕਟ ਬੋਰਡ, ਕ੍ਰਿਕਟ ਦ¤ਖਣੀ ਅਫ਼ਰੀਕਾ ਤੇ ਕ੍ਰਿਕਟ ਆਸਟ੍ਰੇਲੀਆ ਨੇ ਸਰਬ ਸੰਮਤੀ ਨਾਲ
ਇਹ ਫ਼ੈਸਲਾ ਕੀਤਾ।ਪ੍ਰੈ¤ਸ ਨੋਟ ਅਨੁਸਾਰ 2015 ’ਚ ਪਹਿਲਾ ਤੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਸਤੰਬਰ-ਅਕਤੂਬਰ ’ਚ ਹੋਣ ਵਾਲੀ ਚੈਂਪੀਅਨ ਲੀਗ ਹੁਣ ਨਹੀਂ ਹੋਵੇਗੀ। ਚੈਂਪੀਅਨ ਲੀਗ ਨੂੰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸਮਰਥਨ ਨਹੀਂ ਮਿਲ ਰਿਹਾ ਸੀ ਤੇ ਇਸ ਨੂੰ ਬੰਦ ਕਰਨ ਦੀ ਸੰਭਾਵਨਾ ਬਣੀ ਹੋਈ ਸੀ।



