1993 ਮੁੰਬਈ ਬੰਬ ਧਮਾਕੇ
ਨਾਗਪੁਰ, 15 ਜੁਲਾਈ (ਪੀ. ਟੀ. ਲਾਇਵ)- 1993 ਵਿੱਚ ਮੁੰਬਈ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ 22 ਸਾਲ ਬਾਅਦ ਦੋਸ਼ੀ ਯਾਕੂਬ ਅਬਦੁਲ ਰਜਾਕ ਮੈਮਨ ਨੂੰ ਜੁਲਾਈ ਦੇ ਅੰਤ ਵਿੱਚ ਫਾਂਸੀ ਦਿੱਤੀ ਜਾਵੇਗੀ। ਮਹਾਰਾਸ਼ਟਰ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਇਸ ਸਬੰਧੀ ਆਪਣੇ ਵੱਲੋਂ ਪੂਰੀ ਤਿਆਰ ਕਰ ਰਿਹਾ ਹੈ। ਸੂਤਰਾਂ ਅਨੁਸਾਰ 30 ਜੁਲਾਈ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾ ਸਕਦੀ ਹੈ। ਫਿਰ ਵੀ ਹਾਲੇ ਇਸ ਸਬੰਧੀ ਅਧਿਕਾਰਿਤ ਤੌਰ ’ਤੇ ਕੋਈ ਸੂਚਨਾ ਜਾਰੀ ਨਹੀਂ ਕੀਤੀ ਗਈ।ਯਾਕੂਬ ਮੈਮਨ ਮੁੰਬਈ ਬੰਬ ਧਮਾਕਿਆਂ ਦੀ ਸਾਜ਼ਿਸ਼ ਵਿੱਚ ਸ਼ਾਮਿਲ ਸੀ, ਜਿਨ੍ਹਾਂ ਵਿੱਚ 257 ਵਿਅਕਤੀ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖਮੀ ਹੋਏ ਸਨ। ਜੁਲਾਈ 2007 ਵਿੱਚ ਯਾਕੂਬ ਨੂੰ ਦੋਸ਼ੀ ਠਹਿਰਾਉਂਦੇ ਹੋਏ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਯਾਕੂਬ ਨੇ ਇਸ ਸਜ਼ਾ ਦੇ ਵਿਰੁੱਧ ਮੁੰਬਈ ਹਾਈਕੋਰਟ ਦੇ ਨਾਲ ਹੀ ਸੁਪਰੀਮ ਕੋਰਟ
ਵਿੱਚ ਵੀ ਅਪੀਲ ਦਾਇਰ ਕੀਤੀ ਸੀ, ਜਿਹੜੀ ਖਾਰਿਜ ਹੋ ਗਈ ਸੀ। ਇਸ ਤੋਂ ਬਾਅਦ ਰਾਸ਼ਟਰਪਤੀ ਦੇ ਕੋਲ ਰਹਿਮ ਦੀ ਅਪੀਲ ਦਾਖਲ ਕੀਤੀ ਗਈ, ਜਿਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ। ਹੁਣ ਮਹਾਰਾਸ਼ਟਰ ਸਰਕਾਰ ਨੇ ਫਾਂਸੀ ਦੀ ਆਗਿਆ ਦੇ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਯਾਕੂਬ ਦੇ ਪਰਿਵਾਰ ਨੂੰ ਵੀ ਇਸ ਸਬੰਧੀ ਦਸ ਦਿੱਤਾ ਗਿਆ ਹੈ।
ਯਾਕੂਬ ਦੇ ਕੋਲ ਹੁਣ ਇੱਕੋ-ਇੱਕ ਰਸਤਾ ਕਿਉਰੇਟਿਵ ਅਪੀਲ ਦਾ ਹੀ ਬਚਿਆ ਹੈ। ਜੇਕਰ ਸਮਾਂ ਰਹਿੰਦਿਆਂ ਇਹ ਅਪੀਲ ਦਾਖਲ ਕੀਤੀ ਜਾਂਦੀ ਹੈ ਤਾਂ ਫਾਂਸੀ ਉ¤ਪਰ ਰੋਕ ਲੱਗ ਸਕਦੀ ਹੈ। ਫਿਰ ਵੀ ਯਾਕੂਬ ਦੀ ਹਾਲਤ ਨੂੰ ਦੇਖਦੇ ਹੋਏ ਇਸ ਦੀ ਸੰਭਾਵਨਾ ਘੱਟ ਹੀ ਹੈ। ਉਸ ਨੇ ਆਪਣੇ ਵਕੀਲ ਨੂੰ ਮਿਲਣ ਤੋਂ ੁਵੀ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਅਪ੍ਰੈਲ 2015 ਨੂੰ ਯਾਕੂਬ ਦੀ ਮੁੜ ਵਿਚਾਰ ਅਪੀਲ ਖਾਰਿਜ ਹੋ ਗਈ ਸੀ। ਸੁਪਰੀਮ ਕੋਰਟ ਨੇ ਮੈਮਨ ਦੀ ਅਪੀਲ ਖਾਰਿਜ ਕਰਦੇ ਹੋਏ ਉਸ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਸੀ। ਉਸ ਨੇ ਆਪਣੀ ਅਪੀਲ ਵਿੱਚ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਯਾਕੂਬ ਮੈਮਨ ਚਾਰਟਰਡ ਅਕਾਊਂਟੈਂਟ ਸੀ। ਉਸ ਦੇ ਵਕੀਲਾਂ ਦੀ ਦਲੀਲ ਸੀ ਕਿ ਉਹ ਸਿਰਫ ਧਮਾਕਿਆਂ ਵਿੱਚ ਦੀ ਸਾਜ਼ਿਸ਼ ਵਿੱਚ ਸ਼ਾਮਿਲ ਸੀ ਨਾ ਕਿ ਧਮਾਕਿਆਂ ਨੂੰ ਅੰਜ਼ਾਮ ਦੇਣ ਵਿੱਚ। ਇਸ ਮਾਮਲੇ ਵਿੱਚ ਟਾਡਾ ਦੀ ਵਿਸ਼ੇਸ਼ ਅਦਾਲਤ ਨੇ 10 ਹੋਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਵਿੱਚ ਬਦਲ ਦਿੱਤਾ। ਅਦਾਲਤ ਨੇ ਕਿਹਾ ਸੀ ਕਿ ਇਨ੍ਹਾਂ ਵਿਅਕਤੀਆਂ ਦੀ ਭੂਮਿਕਾ ਮੈਮਨ ਤੋਂ ਵਖਰੀ ਸੀ। ਇਨ੍ਹਾਂ ਨੇ ਮੁੰਬਈ ਵਿੱਚ ਵੱਖ-ਵੱਖ ਥਾਵਾਂ ’ਤੇ ਧਮਾਕਾਖੇਜ਼ ਨਾਲ ਲੱਦੇ ਵਾਹਨ ਖੜ੍ਹੇ ਕੀਤੇ ਸਨ। ਮੁੰਬਈ ਵਿੱਚ 12 ਮਾਰਚ 1993 ਨੂੰ ਭੀੜ ਭਰੇ 12 ਸਥਾਨਾਂ ਉ¤ਤੇ ਬੰਬ ਧਮਾਕੇ ਹੋਏ ਸੀ, ਜਿਸ ਵਿੱਚ 257 ਵਿਅਕਤੀ ਮਾਰੇ ਗਏ ਸਨ ਅਤੇ 700 ਤੋਂ ਵਧ ਜ਼ਖਮੀ ਹੋ ਗਏ ਸਨ। ਬਾਂਬੇ ਸਟਾਕ ਐਕਸਚੇਂਜ ਦੀ 28 ਮੰਜ਼ਿਲਾ ਇਮਾਰਤ ਦੀ ਬੇਸਮੈਂਟ ਵਿੱਚ ਵੀ ਧਮਾਕਾ ਹੋਇਆ ਸੀ, ਜਿਸ ਵਿੱਚ 50 ਵਿਅਕਤੀ ਮਾਰੇ ਗਏ ਸਨ।



