ਹੈਦਰਾਬਾਦ, 12 ਜੁਲਾਈ (ਪੀ. ਟੀ.)- ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਸਾਲ ਪਾਕਿਸਤਾਨ ਦੀ ਆਪਣੀ ਪ੍ਰਸਤਾਵਿਤ ਯਾਤਰਾ ਨਾਲ ਨਾਟਕੀ ਨਤੀਜਿਆਂ ਦੀ ਆਸ ਨਹੀਂ ਕਰਨੀ ਚਾਹੀਦੀ। ਕਿਉਂਕਿ ਗੁਆਂਢੀ ਦੇਸ਼ ਦੇ ਨਾਲ ਗ¤ਲਬਾਤ ਦੇ ਨਵੀਂ ਦਿ¤ਲੀ ਦੇ ਪਿਛਲੇ ਤਜਰਬੇ ਸਕਾਰਾਤਮਕ ਨਹੀਂ ਰਹੇ ਹਨ। ਸੀਨੀਅਰ ਕਾਂਗਰਸੀ ਨੇਤਾ ਨੇ ਪਾਕਿਸਤਾਨ ਦੇ ਨਾਲ ਫਿਰ ਤੋਂ ਗ¤ਲਬਾਤ ‘ਤੇ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਇਹ ਮੰਨਣਾ ਹੈ ਕਿ ਗ¤ਲਬਾਤ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ ਪਰ ਵਾਰਤਾ ਕਿਸ ਤਰ੍ਹਾਂ ਤੇ ਕਿਸ ਤਰੀਕੇ ਹੋਵੇ, ਇਸ ਦੇ ਲਈ ਸਾਵਧਾਨ ਰਹਿਣਾ ਹੋਵੇਗਾ।



