Skip to content
Independent perspectives. Global stories.
BREAKING

ਮੁਲਾਇਮ ਖਿਲਾਫ ਸ਼ਿਕਾਇਤ ਦਰਜ ਕਰਾਉਣ ਵਾਲੇ ਅਫਸਰ ’ਤੇ ਜਬਰ ਜਨਾਹ ਦਾ ਪਰਚਾ

Share this story

ਲਖਨਊ, 12 ਜੁਲਾਈ (ਪੀ. ਟੀ.)- ਸਮਾਜਵਾਦੀ ਪਾਰਟੀ (ਸਪਾ ਦੇ ਪ੍ਰਮੁ¤ਖ ਮੁਲਾਇਮ ਸਿੰਘ ਯਾਦਵ ਖਿਲਾਫ ਧਮਕੀ ਦੇਣ ਦੀ ਸ਼ਿਕਾਇਤ ਕਰਨ ਵਾਲੇ ਆਈ.ਪੀ.ਐਸ. ਅਫ਼ਸਰ ਅਮਿਤਾਭ ਠਾਕੁਰ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ਼ ਕੀਤਾ ਗਿਆ ਹੈ । ਗਾਜ਼ੀਆਬਾਦ ਦੀ ਇ¤ਕ ਮਹਿਲਾ ਨੇ ਸ਼ਿਕਾਇਤ ਕੀਤੀ ਹੈ ਕਿ 31 ਦਸੰਬਰ 2014 ਦੀ ਰਾਤ 8 ਵਜੇ ਉਹ ਨੌਕਰੀ ਮੰਗਣ ਅਮਿਤਾਭ ਠਾਕੁਰ ਦੇ ਘਰ ਗਈ ਸੀ । ਉਸ ਸਮੇਂ ਅਮਿਤਾਭ ਦੀ ਪਤਨੀ ਉਸ ਨੂੰ ਆਪਣੇ ਘਰ ਲੈ ਕੇ ਗਈ ਸੀ, ਜਿ¤ਥੇ ਅਮਿਤਾਭ ਠਾਕੁਰ ਨੇ ਉਸ ਨਾਲ ਜਬਰ ਜਨਾਹ ਕੀਤਾ। ਠਾਕੁਰ ਨੇ ਇ¤ਕ ਮਾਮਲੇ ਵਿਚ ਯੂ.ਪੀ. ਦੇ ਇਕ ਮੰਤਰੀ ਗਾਇਤਰੀ ਪਰਜਾਪਤੀ ਖਿਲਾਫ ਮਾਮਲਾ ਦਰਜ

ਕਰਵਾਇਆ ਸੀ।ਆਈ.ਪੀ.ਐਸ. ਅਫਸਰ ਠਾਕੁਰ ਦਾ ਕਹਿਣਾ ਹੈ ਕਿ ਕਿਉਂਕਿ ਉਨ੍ਹਾਂ ਨੇ ਖਾਣ ਮੰਤਰੀ ਗਾਇਤਰੀ ਪਰਜਾਪਤੀ ਖਿਲਾਫ ਲੋਕਾ ਯੁਕਤ ‘ਚ ਸ਼ਿਕਾਇਤ ਕੀਤੀ ਹੋਈ ਹੈ।ਇਸ ਲਈ ਮੰਤਰੀ ਨੇ ਰੰਜਸ਼ ਤਹਿਤ ਦੋ ਔਰਤਾਂ ਵਲੋਂ ਉਨ੍ਹਾਂ ਖਿਲਾਫ ਫ਼ਰਜ਼ੀ ਮਾਮਲਾ ਦਰਜ਼ ਕਰਵਾਇਆ ਹੈ।ਅਮਿਤਾਭ ਠਾਕੁਰ ਖਿਲਾਫ ਪਹਿਲਾਂ ਤੋਂ ਹੀ ਦਾਖ਼ਲ ਉਸ ਸ਼ਿਕਾਇਤ ’ਤੇ ਉਨ੍ਹਾਂ ਦੇ ’ਤੇ ਜਬਰ ਜਨਾਹ ਦਾ ਅਤੇ ਉਨ੍ਹਾਂ ਦੀ ਪਤਨੀ ’ਤੇ ਜਬਰ ਜਨਾਹ ਦੀ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

WRITTEN BY